ਪਿੱਠ 'ਤੇ ਉੱਗ ਰਿਹਾ ਸੀ ਸਿੰਗ, ਡਾਕਟਰਾ ਨੂੰ ਚੈੱਕ ਕਰਾਇਆ ਤਾਂ ਉੱਡ ਗਏ ਹੋਸ਼

ਏਜੰਸੀ

ਜੀਵਨ ਜਾਚ, ਸਿਹਤ

ਪੀੜਤ ਵਿਅਕਤੀ ਦੇ ਕੈਂਸਰ ਉਸ ਦੇ ਸਰੀਰ ਦੇ ਹੋਰ ਹਿੱਸਿਆ ਵਿਚ ਨਹੀਂ ਫੈਲਿਆ

ਫੋਟੋ

ਨਵੀਂ ਦਿੱਲੀ : ਵਿਦੇਸ਼ ਵਿਚ ਇਕ ਵਿਅਕਤੀ ਨੂੰ ਆਪਣੀ ਪਿੱਠ 'ਤੇ ਉਗ ਰਹੀ ਗੱਠ ਨੂੰ ਨਜ਼ਰਅੰਦਾਜ ਕਰਨਾ ਬਹੁਤ ਮਹਿੰਗਾ ਪੈ ਗਿਆ । ਦਰਅਸਲ ਬੀਤੇ ਤਿੰਨ ਸਾਲਾਂ ਵਿਚ ਉਸ ਦੀ ਗੱਠ ਇੰਨੀ ਵੱਡੀ ਹੋ ਗਈ ਕਿ ਉਸ ਨੂੰ ਆਪਣੀ ਪਿੱਠ 'ਤੇ ਜਾਨਵਰ ਦਾ ਸਿੰਗ ਦਿੱਖਣ ਲੱਗਿਆ।

ਸ਼ਰੀਰ ਦੇ ਫੁੰਨਸੀ ਅਤੇ ਸੋਜਸ਼ ਹੋਣਾ ਆਮ ਗੱਲ ਹੈ। ਪਰ ਜਦੋਂ ਕੋਈ ਵਿਅਕਤੀ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਦਾ ਹੈ ਤਾਂ ਇਹ ਉਸ ਦੇ ਸਰੀਰ ਦੇ ਲਈ ਨੁਕਸਾਨ ਦੇਹ ਵੀ ਸਾਬਿਤ ਹੋ ਜਾਂਦੇ ਹਨ। ਅਜਿਹਾ ਹੀ ਇਕ 50 ਸਾਲ ਦੇ ਵਿਅਕਤੀ ਨਾਲ ਹੋਇਆ। ਉਸ ਨੇ ਗੱਠ ਨੂੰ ਪਹਿਲਾਂ ਤਾਂ ਨਜ਼ਰਅੰਜਾਦ ਕੀਤਾ ਪਰ ਜਦੋਂ ਉਸ ਨੂੰ ਤਕਲੀਫ ਹੋਈ ਤਾਂ ਉਹ ਡਾਕਟਰ ਕੋਲ ਗਿਆ ਜਿਸ ਨੂੰ ਹਸਪਤਾਲ ਦੇ ਡਾਕਟਰ ਵੀ ਵੇਖ ਕੇ ਹੈਰਾਨ ਰਹਿ ਗਏ।

ਦਅਸਲ ਉਹ ਜਿਸ ਨੂੰ ਜਾਨਵਰ ਦਾ ਸਿੰਗ ਸਮਝ ਰਿਹਾ ਸੀ ਉਹ ਕੈਂਸਰੀ ਵਰਗੀ ਖਤਰਨਾਕ ਬੀਮਾਰੀ ਕਾਰਨ ਬਣਿਆ ਸੀ। ਉਸ ਸਿੰਗ ਦੀ ਲੰਬਾਈ 5.5 ਇੰਚ ਅਤੇ ਚੋੜਾਈ 2.3 ਇੰਚ ਸੀ।ਹਸਪਤਾਲ ਦੇ ਡਾਕਟਰ ਪਲੋਨਜੈਕ ਨੇ ਸਕੀਨ ਕੈਂਸਰ ਦੇ ਇਸ ਰੂਪ ਨੂੰ ਬਹੁਤ ਗੰਭੀਰ ਦੱਸਿਆ ਹੈ। ਖਾਸ ਗੱਲ ਇਹ ਹੈ ਕਿ ਜਾਂਚ ਵਿਚ ਡਾਕਟਰਾਂ ਨੂੰ ਪਤਾ ਲੱਗਿਆ ਕਿ ਸਿੰਗ ਵਰਗੀ ਸਕਿੰਨ ਉਸੇ ਪ੍ਰੋਟੀਨ ਨਾਲ ਬਣੀ ਸੀ ਜੋ ਵਾਲ,ਚਮੜੀ ਅਤੇ ਨਹੁੰ ਬਣਾਉਣ ਵਿਚ ਮਦਦ ਕਰਦੀ ਹੈ। ਡਾਕਟਰਾਂ ਨੇ ਇਸ ਨੂੰ ਚਮੜੀ ਦੀ ਬਾਹਰੀ ਪਰਤ ਵਿਚ ਸੈੱਲਾਂ ਦਾ ਕੈਂਸਰ ਦੱਸਿਆ ਹੈ।

ਡਾਕਟਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਬੀਮਾਰੀ ਦੇ ਸਾਹਮਣੇ ਆਉਣਾ ਉਜਾਗਰ ਕਰਦਾ ਹੈ ਕਿ ਵਰਤਮਾਨ ਵਿਚ ਜਨਤਕ ਤੌਰ 'ਤੇ ਚਮੜੀ ਕੈਂਸਰ ਨੂੰ ਲੈ ਕੇ ਜਾਗਰੂਕਤਾ ਅਤੇ ਸਿਹਤ ਦੇਖਭਾਲ ਦੇ ਉਪਾਅ ਦੇ ਬਾਵਜੂਦ ਇਸ ਤਰ੍ਹਾਂ ਦੇ ਕੇਸ ਹੁਣ ਵੀ ਪੈਦਾ ਹੋ ਸਕਦੇ ਹਨ।

ਹਾਲਾਕਿ ਡਾਕਟਰਾਂ ਨੂੰ ਇਸ ਗੱਲ ਦੀ ਵੀ ਹੈਰਾਨੀ ਹੋਈ ਕਿ ਪੀੜਤ ਵਿਅਕਤੀ ਦੇ ਕੈਂਸਰ ਉਸ ਦੇ ਸਰੀਰ ਦੇ ਹੋਰ ਹਿੱਸਿਆ ਵਿਚ ਨਹੀਂ ਫੈਲਿਆ ਸੀ। ਇਹੀ ਕਾਰਨ ਸੀ ਕਿ ਸ਼ਾਇਦ ਉਸ ਨੇ ਕਦੇ ਉਸ ਦਾ ਇਲਾਜ ਨਹੀਂ ਕਰਾਇਆ ਸੀ। ਬਾਅਦ ਵਿਚ ਡਾਕਟਰਾਂ ਨੇ ਆਪਰੇਸ਼ਨ ਦੇ ਜਰੀਏ ਉਸ ਸਿੰਗ ਨੂੰ ਵਿਅਕਤੀ ਦੀ ਪਿੱਠ ਵਾਲੇ ਹਿੱਸੇ ਤੋਂ ਹਟਾ ਦਿੱਤਾ ਹੈ ਅਤੇ ਉਹ ਵਿਅਕਤੀ ਇਨ੍ਹਾਂ ਦਿਨਾਂ ਵਿਚ ਅਰਾਮ ਕਰ ਰਿਹਾ ਹੈ।