ਜੜ੍ਹਾਂ ਵਾਲਾ ਫੋੜਾ ਜਿਸ ਨੂੰ ਅਜਕਲ ਕੈਂਸਰ ਕਹਿੰਦੇ ਨੇ..

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚਮੜੀ ਵਿਚ ਫੋੜੇ ਦੇ ਰੂਪ ਵਿਚ ਕੈਂਸਰ ਨੂੰ ਦੇਸੀ ਭਾਸ਼ਾ ਵਿਚ ਜੜ੍ਹਾਂ ਵਾਲਾ ਫੋੜਾ ਕਿਹਾ ਜਾਂਦਾ ਹੈ।

Cancer

ਚੰਡੀਗੜ੍ਚ: ਚਮੜੀ ਵਿਚ ਫੋੜੇ ਦੇ ਰੂਪ ਵਿਚ ਕੈਂਸਰ ਨੂੰ ਦੇਸੀ ਭਾਸ਼ਾ ਵਿਚ ਜੜ੍ਹਾਂ ਵਾਲਾ ਫੋੜਾ ਕਿਹਾ ਜਾਂਦਾ ਹੈ। ਮੈਂ 5-6 ਸਾਲ ਦਾ ਸੀ ਜਦੋਂ ਮੈਨੂੰ 3 ਜੜ੍ਹਾਂ ਵਾਲੇ ਫੋੜੇ ਹੋ ਗਏ। ਇਕ ਖੱਬੀ ਬਾਂਹ ਵਿਚ ਤੇ ਦੋ ਸੱਜੇ ਪੱਟ ਵਿਚ। ਕਾਰਨ ਇਹ ਸੀ ਕਿ ਮੈਂ ਖੰਡ ਬਹੁਤ ਖਾਂਦਾ ਸੀ। ਉਸ ਵੇਲੇ ਅਸੀ ਬਦੋਮਲੀ ਤਹਿਸੀਲ ਨਾਰੋਵਾਲ (ਸਿਆਲਕੋਟ) ਵਿਚ ਰਹਿੰਦੇ ਸੀ। ਪਿਤਾ ਜੀ ਨੇ ਪਤਾ ਕਰ ਕੇ ਯੂਨਾਨੀ ਦੇ ਹਕੀਮ ਅਥਵਾ ਜਰਾਹ (ਸਰਜਨ) ਤੋਂ ਇਲਾਜ ਸ਼ੁਰੂ ਕਰਵਾਇਆ।

ਹੈਰਾਨ ਹੋਵੋਗੇ ਕਿ ਚਮੜੀ ਰੋਗਾਂ ਦਾ ਇਲਾਜ ਕਰਨ ਦੇ ਮਾਹਰ ਜਰਾਹ ਉਸ ਸਮੇਂ ਨਾਈ ਦਾ ਕਿੱਤਾ ਵੀ ਕਰਦੇ ਸਨ। ਹਰ ਸ਼ਨੀ ਐਤਵਾਰ ਫੋੜਿਆਂ ਨੂੰ ਚੀਰਾ ਦੇ ਕੇ ਉਸ ਉਤੇ ਹਰੇ ਰੰਗ ਦੀ ਮਲ੍ਹਮ ਪੱਟੀ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਦੂਜੇ ਐਤਵਾਰ ਨਸ਼ਤਰ ਨਾਲ ਚੀਰੇ ਲਗਾਉਣ ਉਤੇ ਨਸਾਂ ਵਿਚੋਂ ਕਾਲਾ ਖ਼ੂਨ ਨਿਕਲਦਾ ਸੀ।  ਅਜਿਹੀ ਸਰਜਰੀ ਤੇ ਹੋਰ ਸਾਰੇ ਇਲਾਜ  ਮਰੀਜ਼ ਨੂੰ ਹੋਸ਼ ਵਿਚ ਰੱਖ ਕੇ ਹੀ ਕੀਤੇ ਜਾਂਦੇ ਸਨ।

ਰਾਤ ਨੂੰ ਵਾਣ ਵਾਲੇ ਮੰਜੇ ਉਤੇ ਪਾ ਕੇ ਹੇਠ ਅੱਗ ਧੁਖਾ ਕੇ ਉਸ ਵਿਚ ਆਟੇ ਦਾ ਝਾੜ ਧੂੜ ਕੇ ਧੁਨਖ਼ ਦਿਤੀ ਜਾਂਦੀ ਸੀ। ਇਹ ਇਲਾਜ ਛੇ ਮਹੀਨੇ ਚਲਦਾ ਰਿਹਾ ਤੇ ਬਿਸਤਰ ਵਿਚ ਹੀ ਨਵਾਂ ਜੀਵਨ ਮਿਲਿਆ। ਮੇਰੇ ਲਈ ਉਚੇਚੇ ਸੇਬ, ਅਨਾਰ, ਮਿੱਠੇ ਆਦਿ ਫੱਲ ਲਿਆਏ ਜਾਂਦੇ ਜੋ ਭੈਣ ਭਰਾਵਾਂ ਲਈ ਈਰਖਾ ਦਾ ਕਾਰਨ ਵੀ ਬਣ ਜਾਂਦੇ ਕਿਉਂਕਿ ਮੇਰੀ ਸਿਹਤ ਦੇ ਇਲਾਜ ਦਾ ਉਹ ਜ਼ਰੂਰੀ ਹਿੱਸਾ ਸਨ। ਜੜ੍ਹਾਂ ਵਾਲੇ ਫੋੜਿਆਂ ਦੇ ਪੱਕੇ ਨਿਸ਼ਾਨ ਕਿਸੇ ਗੇਲੀ ਦੇ ਜ਼ਖ਼ਮ ਲਾਲੋਂ ਵੀ ਵੱਧ ਗਹਿਰੇ ਹਨ (ਹੁਣ ਦੇ ਕੈਂਸਰ ਦੀ ਕਿਸਮ)।

ਜਦੋਂ ਇਕ ਸੈੱਲ ਮਰ ਕੇ ਕੈਂਸਰ ਬਣਦਾ ਹੈ ਤਾਂ ਇਕ ਦੇ ਦੋ, ਦੋ ਦੇ ਚਾਰ, ਚਾਰ ਦੇ ਅੱਠ। ਇਸ ਤਰ੍ਹਾਂ ਦੂਣ ਪੈਂਦੀ ਜਾਂਦੀ ਹੈ ਅਤੇ ਅਠਵੇਂ ਫੇਰ ਵਿਚ 256 ਸੈੱਲ ਦੇ ਫੇਰ ਵਿਚ 25*256 ਤੇ ਅਗੋਂ ਹਰ 82 ਕੋਹ ਵਿਚ 250 ਦਾ ਗੁਣਕ ਹੋਈ ਜਾਂਦੇ ਹਨ। ਮੁੱਖ ਕਾਰਨ ਆਕਸੀਜਨ ਸਪਲਾਈ ਦਾ ਠੀਕ ਨਾ ਮਿਲਣਾ ਕਿਹਾ ਜਾਂਦਾ ਹੈ। ਇਸ ਲਈ ਐਸੀ ਵੈਸੀ ਕੌੜੀ ਦਵਾਈ, ਜੋ ਖ਼ੂਨ ਸਾਫ਼ ਕਰੇ ਤੇ ਪਿਆਸ ਜ਼ਿਆਦਾ ਲਗਵਾਏ, ਉਹ ਪ੍ਰਯੋਗ ਵਿਚ ਲਾਭਕਾਰੀ ਕਹੀ ਜਾਂਦੀ ਹੈ। ਅੰਗਰੇਜ਼ੀ ਇਲਾਜ ਉਪਰੰਤ ਕਚਨਾਰਮੁਲ ਤੇ 4 ਤਰਨਵਾਦੀ ਮੰਡੂਰ ਦੀਆਂ ਗੋਲੀਆਂ ਲਾਭਕਾਰੀ ਹਨ।
-ਕਰਤਾਰ ਸਿੰਘ ਨੀਲਧਾਰੀ, ਸੰਪਰਕ 94171-43361