2 ਜੁਲਾਈ ਨੂੰ ਲੱਗੇਗਾ ਸੂਰਜ ਗ੍ਰਹਿਣ, ਜਾਣੋ ਗ੍ਰਹਿਣ ਲੱਗਣ ਦਾ ਸਮਾਂ ਅਤੇ ਪ੍ਰਭਾਵ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਭਾਰਤ 'ਚ ਸੂਰਜ ਗ੍ਰਹਿਣ ਦੇ ਸਮੇਂ ਰਾਤ ਹੋਵੇਗੀ

Total Solar Eclipse 2019: Know date, timings, other details

ਨਵੀਂ ਦਿੱਲੀ : ਸਾਲ 2019 ਦਾ ਦੂਜਾ ਸੂਰਜ ਗ੍ਰਹਿਣ 2 ਜੁਲਾਈ ਨੂੰ ਲੱਗੇਗਾ। ਇਸ ਦਿਨ ਸੂਰਜ ਅਤੇ ਧਰਤੀ ਵਿਚਕਾਰ ਚੰਦਰਮਾ ਆ ਜਾਵੇਗਾ। ਹਾਲਾਂਕਿ ਇਹ ਸੂਰਜ ਗ੍ਰਹਿਣ ਸਿਰਫ਼ ਕੁਝ ਥਾਵਾਂ 'ਤੇ ਵਿਖਾਈ ਦੇਵੇਗਾ। ਭਾਰਤ 'ਚ ਸੂਰਜ ਗ੍ਰਹਿਣ ਦੇ ਸਮੇਂ ਰਾਤ ਹੋਵੇਗੀ। ਇਸ ਲਈ ਇਥੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।

ਹਿੰਦੂ ਕਲੰਡਰ ਮੁਤਾਬਕ ਮੱਸਿਆ ਨੂੰ ਸੂਰਜ ਗ੍ਰਹਿਣ ਹੋਵੇਗਾ। ਇਸ ਦਿਨ ਭੌਮਵਤੀ ਮੱਸਿਆ ਹੈ। ਜ਼ਿਕਰਯੋਗ ਹੈ ਕਿ ਇਹ ਸਾਲ 2019 ਦਾ ਪਹਿਲਾ ਸੂਰਜ ਗ੍ਰਹਿਣ ਹੈ, ਜਦਕਿ ਇਸ ਤੋਂ ਪਹਿਲਾਂ 6 ਜਨਵਰੀ ਨੂੰ ਅੰਸ਼ਕ ਸੂਰਜ ਗ੍ਰਹਿਣ ਲੱਗਿਆ ਸੀ। ਇਸ ਤੋਂ ਬਾਅਦ 16 ਜੁਲਾਈ ਨੂੰ ਅੰਸ਼ਕ ਚੰਦਰ ਗ੍ਰਹਿਣ ਹੋਵੇਗਾ। ਫਿਰ 2019 ਦਾ ਅੰਤਮ ਗ੍ਰਹਿਣ ਅਤੇ ਤੀਜਾ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗੇਗਾ, ਜਿਸ ਨੂੰ ਭਾਰਤ 'ਚ ਵੇਖਿਆ ਜਾ ਸਕੇਗਾ। 

ਦਖਣੀ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਦੱਖਣ ਮੱਧ ਅਮਰੀਕਾ ਅਤੇ ਅਰਜ਼ਨਟੀਨਾ 'ਚ 2 ਜੁਲਾਈ ਨੂੰ ਲਗਭਗ 5 ਘੰਟੇ ਲਈ ਪੂਰਨ ਸੂਰਜ ਗ੍ਰਹਿਣ ਹੋਵੇਗਾ। ਇਹ ਸੂਰਜ ਗ੍ਰਹਿਣ ਭਾਰਤੀ ਸਮੇਂ ਮੁਤਾਬਕ 2 ਜੁਲਾਈ ਦੀ ਰਾਤ ਲਗਭਗ 10:25 ਵਜੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 12:53 ਮਿੰਟ 'ਤੇ ਗ੍ਰਹਿਣ ਦਾ ਮੱਧ ਹੋਵੇਗਾ ਅਤੇ ਰਾਤ 3:21 ਵਜੇ ਗ੍ਰਹਿਣ ਖ਼ਤਮ ਹੋ ਜਾਵੇਗਾ।

ਸੂਰਜ ਗ੍ਰਹਿਣ ਦੌਰਾਨ ਕੀ ਕਰੀਏ ਤੇ ਕੀ ਨਾ ਕਰੀਏ :
ਸੂਰਜ ਗ੍ਰਹਿਣ ਦੌਰਾਨ ਸੂਰਜ ਨੂੰ ਸਿੱਧਾ ਅੱਖ ਨਾ ਵੇਖਿਆ ਜਾਵੇ। ਵੇਖਣ ਨਾਲ ਤੁਹਾਡੀ ਨਿਗਾਹ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਵਿਗਿਆਨੀਆਂ ਨੇ ਬਹੁਤ ਸਾਰੀਆਂ ਦੂਰਬੀਨਾਂ ਦਾ ਸੁਝਾਅ ਦਿੱਤਾ ਹੈ। ਇਸ ਲਈ ਟੈਲੀਸਕੋਪ ਤੋਂ ਸੂਰਜ ਗ੍ਰਹਿਣ ਵੇਖੋ। ਇਸ ਦੇ ਲਈ ਬਹੁਤ ਸਾਰੇ ਗਲਾਸ ਹਨ, ਜੋ ਅਲਟਰਾਵਾਈਲੇਟ ਕਿਰਨਾਂ ਨੂੰ ਰੋਕਦੇ ਹਨ।