Morning drinks to get glowing skin and weight loss : ਚਮਕਦਾਰ ਚਮੜੀ ਤੇ ਭਾਰ ਨੂੰ ਕਾਬੂ ਕਰਨ ਲਈ ਰੂਟੀਨ ਵਿੱਚ ਸ਼ਾਮਲ ਕਰੋ ਇਹ ਜੂਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Morning drinks to get glowing skin and weight loss :  ਸਵੇਰ ਦੀ ਰੂਟੀਨ 'ਚ ਸ਼ਾਮਲ ਕਰੋਗੇ ਇਹ ਜੂਸ ਤਾਂ ਚਮਕੇਗਾ ਚਿਹਰਾ ਤੇ ਘਟੇਗਾ ਭਾਰ

Morning drinks to get glowing skin and weight loss

Morning drinks to get glowing skin and weight loss : ਚਮਕਦਾਰ ਚਮੜੀ ਤੇ ਭਾਰ ਨੂੰ ਕਾਬੂ ਕਰਨ ਲਈ ਰੂਟੀਨ ਵਿੱਚ ਸ਼ਾਮਲ ਕਰੋ ਇਹ ਜੂਸ, ਜੇਕਰ ਤੁਸੀਂ ਇਨ੍ਹਾਂ ਵਿੱਚੋਂ ਇੱਕ ਜੂਸ ਰੋਜ਼ਾਨਾਂ ਪੀਓਗੇ ਤਾਂ ''ਇੱਕ ਪੰਥ ਦੋ ਕਾਜ'' ਹੋਣਗੇ ਭਾਰ ਵੀ ਘਟੇਗਾ, ਚਿਹਰਾ ਵੀ ਚਮਕਦਾਰ ਹੋਵੇਗਾ  | 
ਚਮਕਦਾਰ ਚਮੜੀ ਦੇ ਨਾਲ ਹੀ ਭਾਰ ਨੂੰ  ਕਾਬੂ ਰੱਖਣ ਨਾਲ ਬਿਹਤਰ ਕੀ ਹੋ ਸਕਦਾ ਹੈ | ਇਸ ਦੇ ਲਈ ਤੁਸੀਂ ਆਪਣੀ ਸਵੇਰ ਦੀ ਰੂਟੀਨ ਵਿੱਚ ਇੱਥੇ ਦੱਸੇ ਗਏ ਜੂਸ ਸ਼ਾਮਲ ਕਰ ਸਕਦੇ ਹੋ | 

 

ਇਹ ਵੀ ਪੜ੍ਹੋ: Haryana News: ਡੀਜੇ 'ਤੇ ਨੱਚਦੇ ਸਮੇਂ ਦੌਰਾਨ ਹੋਈ ਲੜਾਈ, ਨੌਜਵਾਨ ਦਾ ਸਿਰ 'ਚ ਇੱਟ ਮਾਰ ਕੇ ਕੀਤਾ ਕਤਲ 


ਹਰ ਕੋਈ ਸਿਹਤਮੰਦ ਚਮਕਦਾਰ ਚਿਹਰਾ ਅਤੇ ਪਰਫੈਕਟ ਫਿੱਟ ਬਾਡੀ ਚਾਹੁੰਦਾ ਹੈ ਇਸ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਅਜ਼ਮਾਉਂਦੇ ਰਹਿੰਦੇ ਹਨ | ਉਥੇ ਹੀ ਜੇਕਰ ਤੁਹਾਡੀ ਸਵੇਰੇ ਦੀ ਰੂਟੀਨ ਨੂੰ  ਸਹੀ ਰੱਖਿਆ ਜਾਵੇ ਤਾਂ ਚਮਕਦਾਰ ਚਿਹਰੇ ਦੇ ਨਾਲ ਨਾਲ ਭਾਰ ਵੀ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ, ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਜੂਸ ਬਾਰੇ ਜੋ ਨਾ ਸਿਰਫ਼ ਭਾਰ ਘਟਾਉਣ 'ਚ ਮਦਦ ਕਰਨਗੇ ਸਗੋਂ ਚਿਹਰੇ ਦੀ ਚਮਕ ਲਿਆਉਣ 'ਚ ਵੀ ਮਦਦ ਕਰਨਗੇ | 
ਤੁਸੀਂ ਇਹ ਜੂਸ ਸਵੇਰ ਉੱਠਕੇ ਪਾਣੀ ਪੀਣ ਦੇ ਬਾਅਦ ਇਹ ਜੂਸ ਪੀ ਸਕਦੇ ਹੋ | 

 

ਇਹ ਵੀ ਪੜ੍ਹੋ: Jalandhar News: ਖੜ੍ਹੇ ਟਰੱਕ ਨਾਲ ਟਕਰਾਈ ਗੱਡੀ, ਪੁਲਿਸ ਮੁਲਾਜ਼ਮ ਸਮੇਤ ਦੋ ਨੌਜਵਾਨਾਂ ਦੀ ਮੌਤ, ਤਿੰਨ ਜ਼ਖ਼ਮੀ


ਜੇਕਰ ਰੋਜ਼ ਸਵੇਰੇ ਉੱਠਣ ਤੋਂ ਬਾਅਦ ਇਹ ਜੂਸ ਪੀਏ ਜਾਣ ਤਾਂ ਇਹ ਸਰੀਰ ਨੂੰ  ਅੰਦਰੋਂ ਡੀਟੌਕਸ ਕਰਨ ਵਿੱਚ ਮਦਦ ਕਰਦੇ ਹਨ | ਇਸ ਨਾਲ ਨਾ ਸਿਰਫ਼ ਤੁਹਾਨੂੰ ਚਮੜੀ ਦੀਆਂ ਸਮੱਸਿਆਵਾਂ ਤੋਂ ਹੌਲੀ- ਹੌਲੀ ਰਾਹਤ ਮਿਲਦੀ ਹੈ, ਸਗੋਂ ਭਾਰ ਨੂੰ  ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ | 
ਦੁੱਧ ਵਾਲੀ ਚਾਹ ਦੀ ਬਜਾਏ ਗ੍ਰੀਨ ਚਾਹ ਦੀ ਆਦਤ ਬਣਾਓ
ਜ਼ਿਆਦਾਤਰ ਲੋਕਾਂ ਨੂੰ  ਸਵੇਰੇ ਦੁੱਧ ਵਾਲੀ ਚਾਹ ਪੀਣ ਦੀ ਆਦਤ ਹੁੰਦੀ ਹੈ, ਇਸ ਲਈ ਜੇਕਰ ਤੁਸੀਂ ਸਿਹਤਮੰਦ ਚਮੜੀ ਚਾਹੁੰਦੇ ਹੋ, ਭਾਰ ਨੂੰ  ਵੀ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਇਸ ਸਵੇਰੇ ਗ੍ਰੀਨ ਚਾਹ ਪੀਣ ਦੀ ਆਦਤ ਬਣਾਓ | ਇਸ ਨਾਲ ਮੈਟਾਬੋਲਿਜ਼ਮ ਐਕਟੀਵੇਟ ਹੋ ਜਾਵੇਗਾ ਅਤੇ ਚਮੜੀ 'ਤੇ ਬੁਢਾਪੇ ਵਿੱਚ ਆਉਣ ਵਾਲੀਆਂ ਝੁਰੜੀਆਂ ਵੀ ਘੱਟ ਹੋਣ ਲੱਗ ਜਾਣਗੀਆਂ ਅਤੇ ਚਮੜੀ ਚਮਕਦਾਰ ਹੋ ਜਾਵੇਗੀ | 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।


ਖੀਰੇ ਅਤੇ ਨਿੰਬੂ ਦਾ ਬਣਿਆ ਜੂਸ
ਆਪਣੀ ਸਵੇਰੇ ਦੀ ਰੂਟੀਨ ਵਿੱਚ ਖੀਰੇ ਅਤੇ ਨਿੰਬੂ ਨਾਲ ਬਣੇ ਜੂਸ ਸ਼ਾਮਲ ਕਰੋ | ਮਾਰਚ ਤੋਂ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਇਸ ਲਈ ਇਹ ਜੂਸ ਨਾ ਸਿਰਫ਼ ਸਰੀਰ ਨੂੰ  ਡੀਟੌਕ ਸਫ਼ਾਈ ਕਰੇਗਾ, ਬਲਕਿ ਇਸ ਨੂੰ  ਅੰਦਰੋਂ ਹਾਈਡ੍ਰੇਟ ਵੀ ਰੱਖੇਗਾ | ਇਸ ਨਾਲ ਡਾਰਕ ਸਰਕਲ, ਪਿਗਮੈਂਟੇਸ਼ਨ ਦੀ ਸਮੱਸਿਆ ਘੱਟ ਹੋਵੇਗੀ ਅਤੇ ਭਾਰਤ ਘਟਾਉਣ 'ਚ ਵੀ ਮਦਦ ਮਿਲੇਗੀ | 
ਆਪਣੀ ਸਵੇਰ ਦੀ ਰੂਟੀਨ ਵਿੱਚ ਜੀਰਾ ਪੀਣਾ ਸ਼ਾਮਲ ਕਰੋ

ਤੁਸੀਂ ਆਪਣੀ ਸਵੇਰੇ ਦੀ ਰੂਟੀਨ ਵਿੱਚ ਜੀਰਾ ਪੀਣ ਸ਼ਾਮਲ ਕਰ ਸਕਦੇ ਹੋ | ਇਹ ਨਾ ਸਿਰਫ਼ ਤੁਹਾਡੀ ਪਾਚਨ ਕਿਰਿਆ ਨੂੰ  ਸੁਧਾਰਦਾ ਹੈ | ਸਗੋਂ ਤੁਹਾਡੇ ਮੈਟਾਬੋਲਿਜ਼ਮ ਨੂੰ  ਵਧਾਉਂਦਾ ਹੈ, ਜਿਸ ਨਾਲ ਨਾ ਸਿਰਫ਼ ਤੁਹਾਡਾ ਵੱਧਦਾ ਭਾਰ ਕੰਟਰੋਲ ਵਿੱਚ ਰਹੇਗਾ, ਇਸ ਦੇ ਇਲਾਵਾ ਤੁਹਾਡੀ ਚਮੜੀ 'ਤੇ ਦਾਗ ਧੱਬੇ ਅਤੇ ਮੁਹਾਸੇ ਦੀ ਸਮੱਸਿਆ ਵੀ ਹੌਲੀ-ਹੌਲੀ ਘੱਟ ਹੋ ਜਾਵੇਗੀ | ਹਾਲਾਂਕਿ ਇਸ ਜੂਸ ਸੀਮਤ ਮਾਤਰਾ 'ਚ ਹੀ ਲਉ |

 

(For more news apart from Morning drinks to get glowing skin and weight loss News in punjabi, stay tuned to Rozana Spokesman)