ਵਿਸ਼ਵ ਵਾਤਾਵਰਣ ਦਿਵਸ : ਵੱਡੇ ਸ਼ਹਿਰਾਂ ਦੀਆਂ 'ਧਮਣੀਆਂ' 'ਚ ਫਸ ਰਿਹੈ ਪਲਾਸਟਿਕ ਦਾ ਕਚਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

। ਚਾਰੇ ਪਾਸੇ ਖਿੱਲਰੀ ਪਾਲੀਥੀਨ ਦੇ ਚਲਦੇ ਡ੍ਰੇਨੇਜ ਸਿਸਟਮ ਤਬਾਹ ਹੁੰਦਾ ਜਾ ਰਿਹਾ ਹੈ ਅਤੇ ਥੋੜ੍ਹੀ ਜਿਹੀ ਬਾਰਿਸ਼ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਰਹੀ ਹੈ।

HELP TO SAVE ENVIRONMENT

ਸ਼ ਦੀ ਰਾਜਧਾਨੀ ਦਿੱਲੀ ਅਤੇ ਆਰਥਿਕ ਰਾਜਧਾਨੀ ਮੁੰਬਈ ਸਮੇਤ ਅੱਠ ਸ਼ਹਿਰ ਅਜਿਹੇ ਹਨ ਜੋ ਠਹਿਰਦੇ ਰੁਕਦੇ ਨਹੀਂ ਹਨ ਪਰ ਪਲਾਸਟਿਕ ਦਾ ਕਚਰਾ ਇਨ੍ਹਾਂ ਦੀ ਰਫ਼ਤਾਰ ਵਿਚ ਆੜੇ ਆਇਆ ਹੈ। ਦੇਸ਼ ਦੀ ਅਰਥਵਿਵਸਥਾ ਦਾ ਦਸ਼ਾ-ਦਿਸ਼ਾ ਤੈਅ ਕਰਨ ਵਾਲੇ ਇਹ ਸ਼ਹਿਰ ਮਾਮੂਲੀ ਬਾਰਿਸ਼ ਵੀ ਸਹਿਣ ਦੀ ਹਾਲਤ ਵਿਚ ਨਹੀਂ ਹਨ। ਕੁੱਝ ਹੀ ਮਿੰਟਾਂ ਵਿਚ ਗਲੀ ਮੁਹੱਲੇ ਡੁੱਬ ਜਾਂਦੇ ਹਨ ਅਤੇ ਜਨ-ਜੀਵਨ ਠੱਪ ਹੋ ਜਾਂਦਾ ਹੈ। 

ਵੱਡੇ ਸ਼ਹਿਰਾਂ ਦੀਆਂ ਧਮਨੀਆਂ ਵਿਚ ਲਗਾਤਾਰ ਫਸਦੇ ਅਤੇ ਵਧਦੇ ਪਲਾਸਟਿਕ ਕਚਰੇ ਨੂੰ ਨਹੀਂ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਕਟ ਹੋਰ ਗਹਿਰਾ ਸਕਦਾ ਹੈ। ਚਾਰੇ ਪਾਸੇ ਖਿੱਲਰੀ ਪਾਲੀਥੀਨ ਦੇ ਚਲਦੇ ਡ੍ਰੇਨੇਜ ਸਿਸਟਮ ਤਬਾਹ ਹੁੰਦਾ ਜਾ ਰਿਹਾ ਹੈ ਅਤੇ ਥੋੜ੍ਹੀ ਜਿਹੀ ਬਾਰਿਸ਼ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਰਹੀ ਹੈ। ਚਾਰ ਮਹਾਨਗਰਾਂ (ਦਿੱਲੀ, ਮੁੰਬਈ, ਕੋਲਕਾਤਾ, ਚੇਨੱਈ) ਸਮੇਤ ਬੰਗਲੁਰੂ, ਹੈਦਰਾਬਾਦ, ਲਖਨਊ, ਦੇਹਰਾਦੂਨ, ਰਾਂਚੀ ਅਤੇ ਪਟਨਾ ਦੀ ਗੱਲ ਕਰੀਏ ਤਾਂ ਦੇਸ਼ ਦੀ ਪੰਜ ਫ਼ੀਸਦੀ ਤੋਂ ਜ਼ਿਆਦਾ ਆਬਾਦੀ ਇਨ੍ਹਾਂ ਸ਼ਹਿਰਾਂ ਵਿਚ ਰਹਿੰਦੀ ਹੈ। 

ਦੇਸ਼ ਦੀ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਵਿਚ ਵੀ ਇਹ ਸ਼ਹਿਰ ਅਹਿਮ ਯੋਗਦਾਨ ਦੇ ਰਹੇ ਹਨ ਪਰ ਇਹ ਸ਼ਹਿਰ ਪਲਾਸਟਿਕ ਦੇ ਬੋਝ ਹੇਠਾਂ ਦਬੇ ਜਾ ਰਹੇ ਹਨ। ਦੇਸ਼ ਦੇ ਦੋ ਪ੍ਰਮੁੱਖ ਸ਼ਹਿਰਾਂ ਦੀ ਗੱਲ ਕਰਦੇ ਹਾਂ। ਹਰ ਵਾਰ ਥੋੜ੍ਹੀ ਜਿਹੀ ਬਾਰਿਸ਼ ਵਿਚ ਪਾਣੀ-ਪਾਣੀ ਹੋ ਜਾਣ ਵਾਲੀ ਮੁੰਬਈ ਮਹਿਜ਼ 25 ਮਿਲੀਮੀਟਰ ਪ੍ਰਤੀ ਘੰਟੇ ਦੀ ਬਾਰਿਸ਼ ਹੀ ਝੱਲ ਸਕਦੀ ਹੈ। ਇਸ ਤੋਂ ਬਾਅਦ ਸ਼ਹਿਰ ਵਿਚ ਕਿਸ਼ਤੀ ਚੱਲਣ ਦੀ ਨੌਬਤ ਆ ਜਾਵੇਗੀ। ਇਸੇ ਤਰ੍ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਲਗਾਤਾਰ 60 ਮਿਲੀਮੀਟਰ ਬਾਰਿਸ਼ ਹੀ ਝੱਲ ਸਕਦੀ ਹੈ। 

ਇੰਦੌਰ ਨਗਰ ਨਿਗਮ ਦੇ ਸਭ ਤੋਂ ਪਹਿਲੇ ਸ਼ਹਿਰ ਤੋਂ ਕਚਰਾ ਪੇਟੀਆਂ ਹਟਾਈਆਂ ਗਈਆਂ। ਘਰ ਘਰ ਤੋਂ ਕਚਰਾ ਇਕੱਠਾ ਕੀਤਾ ਗਿਆ। ਦੁਕਾਨਾਂ ਤੋਂ ਰਾਤ ਨੂੰ ਕਚਰਾ ਲਿਆ ਗਿਆ ਅਤੇ ਬਜ਼ਾਰਾਂ ਦੀ ਸਫ਼ਾਈ ਸ਼ੁਰੂ ਕੀਤੀ ਗਈ। ਨਗਰ ਨਿਗਮ ਨੇ ਲੀਕ ਤੋਂ ਹਟ ਕੇ 3.3 ਕਿਊਬਕ ਮੀਟਰ ਸਮਰੱਥਾ ਵਾਲੀਆਂ ਕਚਰਾ ਗੱਡੀਆਂ ਬਣਵਾਈਆਂ ਜੋ ਇਕ ਹਜ਼ਾਰ ਘਰਾਂ ਤੋਂ ਕਚਰਾ ਲੈਣ ਦੀ ਸਮਰੱਥਾ ਰੱਖਦੀਆਂ ਹਨ। ਪਹਿਲਾਂ ਇਹ ਸਮਰੱਥਾ 300 ਘਰਾਂ ਤਕ ਸੀਮਤ ਸੀ।