ਇਨ੍ਹਾਂ ਆਸਾਨ ਟਿਪਸਾਂ ਨਾਲ ਕਰੋ ਛੋਟੇ ਕਮਰੇ ਦੀ ਸਜਾਵਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਹਰ ਘਰ ਵਿਚ ਕਮਰਾ ਕਾਫ਼ੀ ਮਹੱਤਵਪੂਰਣ ਹੁੰਦਾ ਹੈ ਪਰ ਜੇਕਰ ਕਮਰਾ ਛੋਟਾ ਹੋਵੇ ਤਾਂ ਉੱਥੇ ਫਰਨੀਚਰ ਰੱਖਣ ਵਿਚ ਥੋੜ੍ਹੀ ਮੁਸ਼ਕਲ ਦਾ ਸਾਹਮਣਾ....

bedroom

ਹਰ ਘਰ ਵਿਚ ਕਮਰਾ ਕਾਫ਼ੀ ਮਹੱਤਵਪੂਰਣ ਹੁੰਦਾ ਹੈ ਪਰ ਜੇਕਰ ਕਮਰਾ ਛੋਟਾ ਹੋਵੇ ਤਾਂ ਉੱਥੇ ਫਰਨੀਚਰ ਰੱਖਣ ਵਿਚ ਥੋੜ੍ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਤੁਹਾਡੇ ਲਈ ਕੁੱਝ ਅਜਿਹੇ ਸੁਝਾਅ ਲੈ ਕੇ ਆਏ ਹਾਂ, ਜਿਸ ਵਿਚ ਛੋਟੇ ਕਮਰੇ ਨੂੰ ਸਜਾਉਣ ਲਈ ਤੁਹਾਨੂੰ ਬਹੁਤ ਹੀ ਸਿੰਪਲ ਟਿਪਸ ਦਿੱਤੇ ਗਏ ਹਨ। ਇਸ ਨਾਲ ਨਾ ਕੇਵਲ ਤੁਹਾਡਾ ਕਮਰਾ ਆਕਾਰ ਵਿਚ ਵੱਡਾ ਦਿਖਾਈ ਦੇਵੇਗਾ ਬਲਕਿ ਆਰਾਮਦਾਇਕ ਵੀ ਹੋਵੇਗਾ। ਦੀਵਾਰਾਂ ਉਤੇ ਕੋਈ ਅਜਿਹਾ ਪੇਂਟ ਕਰਵਾਉ ਜੋ ਰਾਤ ਨੂੰ ਸ਼ਾਂਤੀ ਪ੍ਰਦਾਨ ਕਰੇ ਅਤੇ ਦਿਨ ਵਿਚ ਤਾਜ਼ਗੀ ਦਾ ਅਹਿਸਾਸ ਕਰਵਾਏ। ਛੋਟੇ ਕਮਰਿਆਂ ਵਿਚ ਸਫੇਦ, ਕਰੀਮ ਅਤੇ ਬਿੰਜ ਪੇਂਟ ਜਿਆਦਾ ਖਿਲਦੇ ਹਨ।