Health News: ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਖਾਉ ਇਨ੍ਹਾਂ ਕੱਚੀਆਂ ਸਬਜ਼ੀਆਂ ਦਾ ਸਲਾਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Health News: ਸਰੀਰ ਨੂੰ ਤੰਦਰੁਸਤ ਰੱਖਣ ਲਈ ਲੋਕ ਤੇਲ, ਮਸਾਲੇਦਾਰ ਚੀਜ਼ਾਂ ਅਤੇ ਜੰਕ ਫੂਡ ਆਦਿ ਦਾ ਸੇਵਨ ਕਰਨ ਤੋਂ ਪਰਹੇਜ਼ ਕਰ ਰਹੇ ਹਨ।

Eat these raw vegetable salad daily to keep the body healthy

Eat these raw vegetable salad daily to keep the body healthy: ਰੁਝੇਵਿਆਂ ਭਰੀ ਜ਼ਿੰਦਗੀ ਹੋਣ ਕਾਰਨ ਬਹੁਤ ਸਾਰੇ ਲੋਕ ਸਿਹਤਮੰਦ ਰਹਿਣ ਲਈ ਅਪਣੀ ਖ਼ੁਰਾਕ ਦਾ ਖ਼ਾਸ ਧਿਆਨ ਰੱਖਣ ਲੱਗ ਪਏ ਹਨ। ਸਰੀਰ ਨੂੰ ਤੰਦਰੁਸਤ ਰੱਖਣ ਲਈ ਲੋਕ ਤੇਲ, ਮਸਾਲੇਦਾਰ ਚੀਜ਼ਾਂ ਅਤੇ ਜੰਕ ਫੂਡ ਆਦਿ ਦਾ ਸੇਵਨ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਕਈ ਲੋਕ ਹਰੀਆਂ ਸਬਜ਼ੀਆਂ ਨੂੰ ਅਪਣੇ ਭੋਜਨ ਵਿਚ ਸ਼ਾਮਲ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਲੋਕ ਅਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਘੱਟ ਮਸਾਲੇ ਵਾਲੀਆਂ ਸਬਜ਼ੀਆਂ ਨੂੰ ਉਬਾਲ ਕੇ ਖਾਂਦੇ ਹਨ। ਦਸਣਯੋਗ ਹੈ ਕਿ ਉਬਾਲਣ ਦੀ ਥਾਂ ਕੱਚੀਆਂ ਸਬਜ਼ੀਆਂ ਦਾ ਸੇਵਨ ਸਲਾਦ ਦੇ ਰੂਪ ਵਿਚ ਕਰਨ ਨਾਲ ਸਰੀਰ ਨੂੰ ਜ਼ਿਆਦਾ ਫ਼ਾਇਦੇ ਹੁੰਦੇ ਹਨ। ਇਸ ਨਾਲ ਕੋਈ ਬੀਮਾਰੀ ਨਹੀਂ ਹੁੰਦੀ।

 ਇਹ ਵੀ ਪੜ੍ਹੋ: Operation Blue Star: ਸਾਕਾ ਨੀਲਾ ਤਾਰਾ ਸਿੱਖ ਫ਼ੌਜੀਆਂ ਲਈ ਕਸ਼ਟਦਾਇਕ ਸਮਾਂ  

ਸਰੀਰ ਨੂੰ ਤੰਦਰੁਸਤ ਰੱਖਣ ਲਈ ਸਲਾਦ ਵਿਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨੂੰ ਸ਼ਾਮਲ ਕੀਤਾ ਜਾਵੇ, ਆਉ ਜਾਣਦੇ ਹਾਂ: ਖੀਰੇ ਦਾ ਸੇਵਨ ਕਿਸੇ ਵੀ ਮੌਸਮ ਵਿਚ ਕੀਤਾ ਜਾ ਸਕਦਾ ਹੈ। ਲੋਕ ਖੀਰੇ ਨੂੰ ਸਲਾਦ ਦੇ ਰੂਪ ਵਿਚ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਹਾਈਡਰੇਟ ਰੱਖਣ ਵਿਚ ਮਦਦ ਕਰਦੀ ਹੈ। ਸਲਾਦ ਵਿਚ ਇਸ ਦਾ ਸੇਵਨ ਕਰਨ ਨਾਲ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ।

ਜੇਕਰ ਤੁਸੀਂ ਸਲਾਦ ਨੂੰ ਹੋਰ ਪੌਸ਼ਟਿਕ ਬਣਾਉਣਾ ਚਾਹੁੰਦੇ ਹੋ ਤਾਂ ਇਸ ਵਿਚ ਬ੍ਰੋਕਲੀ ਨੂੰ ਸ਼ਾਮਲ ਕਰੋ। ਇਹ ਪ੍ਰੋਟੀਨ, ਫ਼ਾਈਬਰ, ਵਿਟਾਮਿਨ-ਸੀ ਤੇ ਫਾਈਟੋਕੈਮੀਕਲਸ ਦਾ ਭਰਪੂਰ ਸਰੋਤ ਹੈ। ਸਲਾਦ ਵਿਚ ਬ੍ਰੋਕਲੀ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਉਬਾਲੋ ਤੇ ਬਰਫ਼ ਦੇ ਠੰਢੇ ਪਾਣੀ ਵਿਚ ਕੁੱਝ ਸਮੇਂ ਲਈ ਰੱਖ ਦਿਉ। ਫਿਰ ਇਸ ਨੂੰ ਕਿਚਨ ਟੌਵਲ ਨਾਲ ਦਬਾ ਕੇ ਸਾਰਾ ਪਾਣੀ ਕੱਢ ਲਵੋ ਅਤੇ ਇਸ ਨੂੰ ਸਲਾਦ ਵਿਚ ਸ਼ਾਮਲ ਕਰ ਲਵੋ। 

 ਇਹ ਵੀ ਪੜ੍ਹੋ: NDA Meeting : ਮੋਦੀ ਨੂੰ ਚੁਣਿਆ ਗਿਆ NDA ਦਾ ਨੇਤਾ, 16 ਪਾਰਟੀਆਂ ਦੇ 21 ਨੇਤਾ ਮੀਟਿੰਗ 'ਚ ਸ਼ਾਮਲ 

ਮੂਲੀ ਅਤੇ ਇਸ ਦੇ ਪੱਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਨੂੰ ਸਲਾਦ ਵਿਚ ਸ਼ਾਮਲ ਕਰਨ ਨਾਲ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਸਰਦੀ, ਖੰਘ, ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਾਉਂਦੀ ਹੈ।  ਬੰਦ ਗੋਭੀ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਸਲਾਦ ਦੇ ਰੂਪ ਵਿਚ ਕਰਨ ਨਾਲ ਇਹ ਸਰੀਰ ਵਿਚ ਮੌਜੂਦ ਕਾਰਬੋਹਾਈਡ੍ਰੇਟਸ ਨੂੰ ਚਰਬੀ ਵਿਚ ਬਦਲਣ ਤੋਂ ਰੋਕਦੀ ਹੈ। ਇਸ ਨੂੰ ਖਾਣ ਨਾਲ ਸਾਡਾ ਭਾਰ ਕੰਟਰੋਲ ਵਿਚ ਰਹਿੰਦਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੁਕੰਦਰ ਦਾ ਸੇਵਨ ਸਲਾਦ ਦੇ ਤੌਰ ’ਤੇ ਜ਼ਰੂਰ ਕਰਨਾ ਚਾਹੀਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਅਤੇ ਫ਼ਾਈਬਰ ਹੁੰਦਾ ਹੈ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਂਦਾ ਹੈ। ਇਸ ਨਾਲ ਸਰੀਰ ਵਿਚ ਕਦੇ ਖ਼ੂਨ ਦੀ ਕਮੀ ਨਹੀਂ ਹੁੰਦੀ ਅਤੇ ਬਲੱਡ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। 
ਸਰੀਰ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਟਮਾਟਰ ਦਾ ਸੇਵਨ ਸਲਾਦ ਦੇ ਰੂਪ ਵਿਚ ਕਰ ਸਕਦੇ ਹੋ। ਟਮਾਟਰ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਵਿਚ ਖ਼ੂਨ ਦੀ ਘਾਟ ਨਹੀਂ ਹੁੰਦੀ। ਟਮਾਟਰ ’ਤੇ ਕਾਲਾ ਲੂਣ ਪਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਹੁੰਦਾ ਹੈ।

(For more Punjabi news apart from Eating litchi has many benefits for the body Health News, stay tuned to Rozana Spokesman)