ਦਿਲ ਦੇ ਦੌਰੇ ਕਾਰਨ ਮਾਸਪੇਸ਼ੀਆਂ ਨੂੰ ਹੋਏ ਨੁਕਸਾਨ ਤੋਂ ਬਚਾਉਂਦੈ 'ਵਿਟਾਮਿਨ ਈ'

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦਿਲ ਦਾ ਦੌਰਾ ਪੈਣਾ ਅਜਿਹੀ ਬੀਮਾਰੀ ਹੈ ਜਿਸ ਕਾਰਨ ਬੰਦੇ ਦੀ ਜਾਨ ਵੀ ਜਾ ਸਕਦੀ ਹੈ।

File Photo

ਦਿਲ ਦਾ ਦੌਰਾ ਪੈਣਾ ਅਜਿਹੀ ਬੀਮਾਰੀ ਹੈ ਜਿਸ ਕਾਰਨ ਬੰਦੇ ਦੀ ਜਾਨ ਵੀ ਜਾ ਸਕਦੀ ਹੈ। ਕਈ ਵਾਰ ਵਿਅਕਤੀ ਨੂੰ ਇਲਾਜ ਕਰਵਾਉਣ ਦਾ ਮੌਕਾ ਵੀ ਨਹੀਂ ਮਿਲਦਾ। ਕਈ ਵਾਰ ਦਿਲ ਦਾ ਦੌਰਾ ਪੈਣ ਵਾਲਾ ਮਰੀਜ਼ ਤਾਂ ਬਚ ਜਾਂਦਾ ਹੈ, ਪਰ ਉਸ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਇਸ ਸਥਿਤੀ ਵਿਚ, ਉਹ ਬਹੁਤ ਦੁੱਖ ਝਲਦਾ ਹੈ। ਪਰ ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 'ਵਿਟਾਮਿਨ ਈ' ਨਾਲ ਦਿਲ ਦੇ ਦੌਰੇ ਕਾਰਨ ਮਾਸਪੇਸ਼ੀਆਂ ਨੂੰ ਹੋਏ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਜੇ ਤੁਸੀਂ ਅਪਣੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਸਪਲੀਮੈਂਟਸ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸ ਦਾ ਸੇਵਨ ਕਰਨਾ ਬੰਦ ਕਰ ਦਿਉ। ਇਹ ਤੁਹਾਡੇ ਦਿਲ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ, ਕਿਉਂਕਿ ਕੈਲਸ਼ੀਅਮ ਦੇ ਸਪਲੀਮੈਂਟਸ ਲੈਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਸਕਦਾ ਹੈ।

ਹਾਲ ਹੀ ਵਿਚ ਇਕ ਖੋਜ ਕੀਤੀ ਗਈ ਸੀ ਜਿਸ ਵਿਚ ਤਕਰੀਬਨ 24 ਹਜ਼ਾਰ ਲੋਕ ਸ਼ਾਮਲ ਹੋਏ ਸਨ। ਉਨ੍ਹਾਂ ਸਾਰਿਆਂ ਦੀ ਉਮਰ 35 ਅਤੇ 64 ਦੇ ਵਿਚਕਾਰ ਸੀ। ਖੋਜ ਵਿਚ ਸ਼ਾਮਲ ਹਰ ਵਿਅਕਤੀ ਕੈਲਸ਼ੀਅਮ ਰੋਜ਼ਾਨਾ ਸਪਲੀਮੈਂਟ ਲੈਂਦਾ ਸੀ। ਇਸ ਅਧਿਐਨ ਵਿਚ ਇਨ੍ਹਾਂ ਸਾਰੇ ਲੋਕਾਂ ਵਿਚੋਂ 86 ਫ਼ੀ ਸਦੀ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਦਸ਼ਾ ਪਾਇਆ ਗਿਆ ਸੀ।