ਘਰ ਵਿਚ ਇਹ ਪੌਦੇ ਲਗਾ ਕੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਰੱਖ ਸਕਦੇ ਹੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਥੇ ਇਹ ਪੌਦੇ ਤਾਪਮਾਨ ਅਤੇ ਬਿਮਾਰੀਆਂ ਤੋਂ ਸੁਰਖਿਆ ਪ੍ਰਦਾਨ ਕਰਦੇ ਹਨ ਉਥੇ ਹੀ ਘਰ ਦੀ ਸੁੰਦਰਤਾ ਨੂੰ ਨਿਖਾਰ ਦਿੰਦੇ ਹਨ....

Plants

ਗਰਮੀਆਂ ਦਾ ਮੌਸਮ ਹੈ ਅਤੇ ਤਾਪਮਾਨ ਅਕਸਰ ਜਿਆਦਾ ਹੀ ਰਹਿੰਦਾ ਹੈ | ਅਜਿਹੇ ਵਿਚ ਘਰ 'ਚ ਹਾਰੇ ਪੌਦੇ ਲਗਾਉਣੇ ਚਾਹੀਦੇ ਹਨ | ਜਿਥੇ ਇਹ ਪੌਦੇ ਤਾਪਮਾਨ ਅਤੇ ਬਿਮਾਰੀਆਂ ਤੋਂ ਸੁਰਖਿਆ ਪ੍ਰਦਾਨ ਕਰਦੇ ਹਨ ਉਥੇ ਹੀ ਘਰ ਦੀ ਸੁੰਦਰਤਾ ਨੂੰ ਨਿਖਾਰ ਦਿੰਦੇ ਹਨ |  ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਕਈ ਸਾਰੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਚੰਗੀ ਗੱਲ ਤਾਂ ਇਹ ਹੈ ਕਿ ਤੁਸੀਂ ਇਨ੍ਹਾਂ ਰੁੱਖ ਅਤੇ ਪੌਦਿਆਂ ਨੂੰ ਆਪਣੇ ਘਰ ਦੇ ਅੰਦਰ ਵੀ ਉਗਾ ਸਕਦੇ ਹੋ।


1. ਪੁਦੀਨਾ
ਪੁਦੀਨਾ ਆਸਾਨੀ ਨਾਲ ਘਰ 'ਚ ਕਿਸੇ ਵੀ ਥਾਂ ਜਾਂ ਗਮਲੇ 'ਚ ਲਗਾਇਆ ਜਾ ਸਕਦਾ ਹੈ। ਇਸ ਦੀ ਖੁਸ਼ਬੂ ਘਰ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਇਸ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਗਰਮੀਆਂ ਦੇ ਮੌਸਮ 'ਚ ਰੋਜ਼ਾਨਾ ਪੁਦੀਨੇ ਦੀਆਂ 2 ਪੱਤੀਆਂ ਚਬਾਉਣ ਨਾਲ ਸਰੀਰ 'ਚ ਗਰਮੀ ਨਹੀਂ ਹੁੰਦੀ।


2. ਕੜੀ ਪੱਤਾ
ਕੜੀ ਪੱਤੇ ਨੂੰ ਤੁਸੀਂ ਘਰ ਦੇ ਕਿਸੇ ਵੀ ਛੋਟੇ ਜਿਹੇ ਗਮਲੇ 'ਚ ਲਗਾ ਕੇ ਰੱਖ ਸਕਦੇ ਹੋ। ਇਸ ਨੂੰ ਖਾਣ ਨਾਲ ਸਰੀਰ 'ਚ ਆਇਰਨ ਅਤੇ ਫਾਲਿਕ ਐਸਿਡ ਦੀ ਕਮੀ ਨਹੀਂ ਹੁੰਦੀ।


3  ਜਰਾਕੁਸ਼
ਜਰਾਕੁਸ਼ ਹਰੇ ਅਤੇ ਪੀਲੇ ਰੰਗ ਦਾ ਘਾਹ ਹੁੰਦਾ ਹੈ। ਜਰਾਕੁਸ਼ ਦੀ ਵਰਤੋਂ ਕਰਨ ਨਾਲ ਪੱਥਰੀ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਜਰਾਕੁਸ਼ ਚਾਹ 'ਚ ਪਾ ਕੇ ਪੀਣ ਨਾਲ ਬੁਖਾਰ ਦੂਰ ਹੁੰਦਾ ਹੈ। ਇਸ ਤੋਂ ਇਲਾਵਾ ਜਰਾਕੁਸ਼ ਚਬਾਉਣ ਨਾਲ ਦੰਦ ਵੀ ਮਜ਼ਬੂਤ ਹੁੰਦੇ ਹਨ।


4. ਤੁਲਸੀ
ਘਰ 'ਚ ਤੁਲਸੀ ਲਗਾਉਣਾ ਵਾਸਤੂ ਦੇ ਹਿਸਾਬ ਨਾਲ ਵੀ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਸਿਹਤ ਦੇ ਹਿਸਾਬ ਨਾਲ ਵੀ। ਇਸ ਦੀ ਖੁਸ਼ਬੂ 'ਚ ਮੌਜੂਦ ਐਸਟ੍ਰੋਨ ਸਾਡੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਦਾ ਹੈ। ਦੂਜਾ ਇਸ ਦੀ ਖੁਸ਼ਬੂ ਘਰ ਦੇ ਵਾਤਾਵਰਣ ਨੂੰ ਵੀ ਸ਼ੁੱਧ ਰੱਖਣ ਦਾ ਕੰਮ ਕਰਦੀ ਹੈ।


5. ਧਨੀਆ
ਧਨੀਏ ਨੂੰ ਉਗਾਉਣ ਲਈ ਕਿਸੇ ਵੱਡੇ ਗਮਲੇ ਦੀ ਜ਼ਰੂਰਤ ਨਹੀਂ ਹੁੰਦੀ। ਇਸ ਨੂੰ ਛੋਟੇ ਕੱਪ ਜਾਂ ਗਮਲੇ 'ਚ ਲਗਾ ਕੇ ਰੱਖਿਆ ਜਾ ਸਕਦਾ ਹੈ। ਡਾਇਬਿਟੀਜ਼ ਵਾਲੇ ਰੋਗੀਆਂ ਲਈ ਧਨੀਆ ਖਾਣਾ ਫਾਇਦੇਮੰਦ ਹੁੰਦਾ ਹੈ।