Facebook, Whatsapp ਯੂਜ਼ਰਸ ਨੂੰ ਜਲਦ ਮਿਲ ਸਕਦੀ ਹੈ Cross Chat Facility, ਇਹ ਹੋਣਗੇ ਫੀਚਰ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

Facebook, Whatsapp ਯੂਜ਼ਰਸ ਦਾ ਮੈਸੇਜਿੰਗ ਤਜ਼ੁਰਬਾ ਜਲਦ ਹੀ ਬਦਲ ਸਕਦਾ ਹੈ। ਦਰਅਸਲ ਫੇਸਬੁੱਕ ਮੈਸੇਂਜਰ ਅਤੇ ਵਟਸਐਪ ਵਿਚ ਕੰਮਿਊਨੀਕੇਸ਼ਨ ਸਰਵਿਸ ਇਨੇਬਲ ਹੋਣ ਜਾ ਰਹੀ ਹੈ।

Facebook messenger and Whatsapp

ਨਵੀਂ ਦਿੱਲੀ: Facebook, Whatsapp ਯੂਜ਼ਰਸ ਦਾ ਮੈਸੇਜਿੰਗ ਤਜ਼ੁਰਬਾ ਜਲਦ ਹੀ ਬਦਲ ਸਕਦਾ ਹੈ। ਦਰਅਸਲ ਫੇਸਬੁੱਕ ਮੈਸੇਂਜਰ ਅਤੇ ਵਟਸਐਪ ਵਿਚ ਕੰਮਿਊਨੀਕੇਸ਼ਨ ਸਰਵਿਸ ਇਨੇਬਲ ਹੋਣ ਜਾ ਰਹੀ ਹੈ। ਫੇਸਬੁੱਕ ਇਸ ਦੀ ਤਿਆਰੀ ਵਿਚ ਹੈ। ਲੰਬੇ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਫੇਸਬੁੱਕ ਅਪਣੇ ਮੈਸੇਂਜਰ ਨੂੰ ਵਟਸਐਪ ਦੇ ਨਾਲ ਇੰਟੀਗ੍ਰੇਟ ਕਰੇਗਾ ਪਰ ਤਾਜ਼ਾ ਰਿਪੋਰਟ ਵਿਚ ਅਜਿਹੇ ਕਿਸੇ ਇੰਟੀਗ੍ਰੇਸ਼ਨ ਦਾ ਜ਼ਿਕਰ ਨਹੀਂ ਹੈ।

WAbetainfo ਦੀ ਰਿਪੋਰਟ ਅਨੁਸਾਰ ਫੇਸਬੁੱਕ ਅਪਣੇ ਮੈਸੇਂਜਰ ਅਤੇ ਵਟਸਐਪ ਵਿਚਕਾਰ ਕੰਮਿਊਨੀਕੇਸ਼ਨ ਨੂੰ ਸੰਭਵ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਕ ਵਾਰ ਇਹ ਫੀਚਰ ਰੋਲ ਆਊਟ ਹੋ ਗਿਆ ਤਾਂ ਫਿਰ ਫੇਸਬੁੱਕ ਮੈਸੇਂਜਰ ‘ਤੇ ਹੀ ਵਟਸਐਪ ਚੈਟ ਕੰਮਿਊਨੀਕੇਸ਼ ਸੰਭਵ ਹੋ ਸਕੇਗੀ। ਵਟਸਐਪ ਫੀਚਰਜ਼ ਟਰੈਕਰ ਨੇ ਰਿਪੋਰਟ ਕੀਤਾ ਹੈ ਕਿ tipster Alexandra Paluzzi ਨੇ ਸਭ ਤੋਂ ਪਹਿਲਾਂ ਫੇਸਬੁੱਕ ਅਤੇ ਵਟਸਐਪ ਵਿਚ ਇਸ ਸੰਭਾਵਿਤ ਇੰਟੀਗ੍ਰੇਸ਼ਨ ਸਬੰਧੀ ਜਾਣਕਾਰੀ ਦਿੱਤੀ ਸੀ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਹ ਫੇਸਬੁੱਕ ਸਰਵਿਸ ਨੂੰ ਇੰਸਟਾਗ੍ਰਾਮ ਨਾਲ ਜੋੜਨ ਵਾਲਾ ਇੰਟੀਗ੍ਰੇਸ਼ਨ ਨਹੀਂ ਹੈ ਪਰ ਹਾਲ ਹੀ ਵਿਚ @Alex193a ਨੇ ਵਟਸਐਪ ਦੇ ਫੇਸਬੱਕ ਮੈਸੇਂਜਰ ਨਾਲ ਹੋਣ ਵਾਲੇ ਇੰਟੀਗ੍ਰੇਸ਼ਨ ਸਬੰਧੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਕੁਝ ਹੋਰ ਜਰੂਰੀ ਬਦਲਾਅ ਵੀ ਹੋ ਸਕਦੇ ਹਨ। ਇਸ ਮਾਮਲੇ ਵਿਚ ਦੋ ਯੂਜ਼ਰਸ ਜੋ ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਇਕ ਪਲੇਟਫਾਰਮ ‘ਤੇ ਲਿਆਉਣ ਦੀ ਤਿਆਰੀ ਹੈ।

WhatsApp features tracker ਨੇ ਕਿਹਾ ਹੈ ਕਿ ਜੇਕਰ ਇਹ ਫੀਚਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਫੇਸਬੁੱਕ ਇਹ ਦੱਸੇਗਾ ਕਿ ਵਟਸਐਪ ਤੋਂ ਕਿਹੜਾ ਨੰਬਰ ਬਲਾਕ ਹੋਇਆ ਹੈ। ਚੈਟ ਦੀ ਡਿਟੇਲ ਜਿਸ ਵਿਚ ਫੋਨ ਨੰਬਰ,ਮੈਸੇਜ ਕਾਊਂਟਰ ਆਦਿ ਜਾਣਕਾਰੀ ਹੁੰਦੀ ਹੈ, ਉਹਨਾਂ ਦਾ ਪਤਾ ਚੱਲੇਗਾ ਪਰ ਕੰਟੈਂਟ, ਕਿਸੇ ਖਾਸ ਗਰੁੱਪ ਦੇ ਮੈਂਬਰ ਅਤੇ ਜਾਣਕਾਰ ਦੀ ਪ੍ਰੋਫਾਈਲ ਫੋਟੋ ਨੂੰ ਟਰੈਕ ਨਹੀਂ ਕੀਤਾ ਜਾ ਸਕੇਗਾ।

ਇਸ ਰਿਪੋਰਟ ਵਿਚ ਇਹ ਵੀ ਕਿਹਾ ਗਆ ਹੈ ਕਿ ਫੇਸਬੁੱਕ ਯੂਜ਼ਰਸ ਦੇ ਮੈਸੇਜ ਨੂੰ ਵਟਸਐਪ ‘ਤੇ ਇਕੱਠਾ ਨਹੀਂ ਕਰ ਰਿਹਾ ਪਰ ਇਹ ਮੈਸੇਜ ਨੂੰ encrypt ਅਤੇ decrypt ਕਰਨ ਲਈ ਸਿਗਨਲ ਪ੍ਰੋਟੋਕਾਲ ਨੂੰ ਜੋੜ ਕਰ ਸਕਦਾ ਹੈ। ਟਰੈਕਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਵਟਸਐਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਨਾਲ ਇੰਟੀਗ੍ਰੇਸ਼ਨ ਦੇ ਆਪਸ਼ਨ ਨੂੰ ਡਿਸੇਬਲ ਕਰਨ ਦੀ ਸਹੂਲਤ ਯੂਜ਼ਰ ਲਈ ਹੋਵੇਗੀ ਜਾਂ ਨਹੀਂ ਇਸ ਸਬੰਧੀ ਹਾਲੇ ਖੁਲਾਸਾ ਨਹੀਂ ਹੋਇਆ ਹੈ।