Facebook ਜਲਦ ਲੈ ਕੇ ਆ ਰਿਹਾ ਹੈ ਜ਼ਬਰਦਸਤ ਫੀਚਰ, Users ਨੂੰ ਪਹਿਲੀ ਵਾਰ ਮਿਲੇਗੀ ਇਹ ਸਹੂਲਤ

ਏਜੰਸੀ

ਜੀਵਨ ਜਾਚ, ਤਕਨੀਕ

ਭਾਰਤ ਵਿਚ ਸਭ ਤੋਂ ਜ਼ਿਆਦਾ ਚੱਲਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਜਲਦ ਇਕ ਨਵਾਂ ਫੀਚਰ ਲਾਂਚ ਕਰਨ ਵਾਲੀ ਹੈ।

Facebook

ਨਵੀਂ ਦਿੱਲੀ: ਭਾਰਤ ਵਿਚ ਸਭ ਤੋਂ ਜ਼ਿਆਦਾ ਚੱਲਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਜਲਦ ਇਕ ਨਵਾਂ ਫੀਚਰ ਲਾਂਚ ਕਰਨ ਵਾਲੀ ਹੈ। ਫੇਸਬੁੱਕ ਅਪਣੇ ਮੈਸੇਂਜਰ ਐਪ ਲਈ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਨਾਲ ਮੈਸੇਂਜਰ ਐਪ ਦੇ ਯੂਜ਼ਰਸ ਨੂੰ ਐਡੀਸ਼ਨਲ ਸਕਿਓਰਿਟੀ ਮਿਲੇਗੀ।

ਇਕ ਰਿਪੋਰਟ ਅਨੁਸਾਰ ਇਸ ਫੀਚਰ ਨਾਲ ਮੈਸੇਂਜਰ ਐਪ ਨੂੰ ਬਾਇਓਮੈਟ੍ਰਿਕ ਪ੍ਰਮਾਣੀਕਰਨ ਟੂਲ ਮਿਲੇਗਾ, ਜਿਸ ਦੀ ਵਰਤੋਂ ਫੇਸ ਆਈਡੀ ਜਾਂ ਫਿੰਗਰ ਪ੍ਰਿੰਟ ਦੇ ਜ਼ਰੀਏ ਕਰ ਸਕਣਗੇ। ਦੱਸ ਦਈਏ ਕਿ ਇਹ ਫੀਚਰ ਵਟਸਐਪ ਵਿਚ ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਦੇ ਜ਼ਰੀਏ ਯੂਜ਼ਰ ਐਪ ਵਿਚ ਲੌਕ ਦੀ ਟਾਇਮਿੰਗ ਵੀ ਸੈੱਟ ਕਰ ਸਕਣਗੇ ਜਿਵੇਂ ਵਟਸਐਪ ਵਿਚ ਹੁੰਦਾ ਹੈ।

ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਐਪ ਨੂੰ ਲੌਕ ਕਰਨ ਲਈ 4 ਆਪਸ਼ਨ ਮਿਲਦੇ ਹਨ। ਇਸ ਵਿਚ ਇਕ ਆਪਸ਼ਨ ‘ਆਫਟਰ ਆਈ ਲੀਵ ਮੈਸੇਂਜਰ’ ਦਾ ਹੈ। ਯਾਨੀ ਜਿਵੇਂ ਹੀ ਤੁਸੀਂ ਐਪ ਤੋਂ ਬਾਹ ਨਿਕਲੋਗੇ ਤਾਂ ਐਪ ਅਨਲੌਕ ਹੋ ਜਾਵੇਗਾ। ਇਸ ਤੋਂ ਇਲਾਵਾ ਤੁਸੀਂ 1 ਮਿੰਟ, 15 ਮਿੰਟ ਅਤੇ 1 ਘੰਟੇ ਦਾ ਆਪਸ਼ਨ ਚੁਣ ਸਕਦੇ ਹੋ। ਮੈਸੇਂਜਰ ‘ਤੇ ਇਹ ਫੀਚਰ ਠੀਕ ਉਸੇ ਤਰ੍ਹਾਂ ਕੰਮ ਕਰੇਗਾ, ਜਿਵੇਂ ਵਟਸਐਪ ‘ਤੇ ਕਰਦਾ ਹੈ।

ਹਾਲਾਂਕਿ ਵਟਸਐਪ ‘ਤੇ ਯੂਜ਼ਰ ਨੂੰ ਐਪ ਲੌਕ ਕਰਨ ਲਈ ਤਿੰਨ ਆਪਸ਼ਨ ਮਿਲਦੇ ਹਨ ਪਰ ਮੈਸੇਂਜਰ ਵਿਚ ਇਸ ਦੇ ਲਈ ਤੁਹਾਨੂੰ ਚਾਰ ਆਪਸ਼ਨ ਮਿਲਣਗੇ। ਫੇਸਬੁੱਕ ਦੇ ਬੁਲਾਰੇ ਮੁਤਾਬਕ ਹਾਲੇ ਇਹ ਫੀਚਰ ਟੈਸਟਿੰਗ ਪੜਾਅ ਵਿਚ ਹੈ ਅਤੇ ਕੁਝ iOS  ਯੂਜ਼ਰਸ ਇਸ ਦੀ ਵਰਤੋਂ ਕਰ ਸਕਦੇ ਹਨ। ਜਲਦੀ ਹੀ ਇਹ ਫੀਚਰ ਐਂਡਰਾਇਡ ਯੂਜ਼ਰ ਲਈ ਉਪਲਬਧ ਹੋਵੇਗਾ।