ਪਾਚਨਤੰਤਰ ਨੂੰ ਠੀਕ ਰੱਖਣ ਲਈ ਜ਼ਰੂਰ ਪੀਉ ਦਾਲ ਦਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦਾਲ ਦਾ ਪਾਣੀ ਪਾਚਕ-ਭੋਜਨ ਮੰਨਿਆ ਜਾਂਦਾ ਹੈ। ਇਸ ਲਈ ਛੋਟੇ ਬੱਚਿਆਂ ਦੇ ਖਾਣ-ਪੀਣ ਦੀ ਸ਼ੁਰੂਆਤ ਹੀ ਦਾਲ ਦੇ ਪਾਣੀ ਤੋਂ ਕੀਤੀ ਜਾਂਦੀ ਹੈ।

Drink dal water to keep the digestive system healthy

 

ਦਾਲਾਂ ਕਈ ਤਰ੍ਹਾਂ ਦੇ ਵਿਟਾਮਿਨਜ਼, ਮਿਨਰਲਜ਼ ਅਤੇ ਫ਼ਾਈਬਰ ਦਾ ਖ਼ਜ਼ਾਨਾ ਹੁੰਦੀਆਂ ਹਨ। ਭਾਰਤੀ ਖਾਣ-ਪੀਣ ’ਚ ਤਾਂ ਲੰਚ ਤੋਂ ਲੈ ਕੇ ਡਿਨਰ ਤਕ ਦਾਲਾਂ ਨੂੰ ਖ਼ਾਸ ਤੌਰ ’ਤੇ ਸ਼ਾਮਲ ਕੀਤਾ ਜਾਂਦਾ ਹੈ। ਅਰਹਰ ਤੋਂ ਲੈ ਕੇ ਮੂੰਗ, ਚਨਾ, ਮਸੂਰ ਦਾਲ ਨਾ ਸਿਰਫ਼ ਸਵਾਦ ਬਲਕਿ ਫਾਇਦਿਆਂ ’ਚ ਵੀ ਅਲੱਗ ਹੁੰਦੀ ਹੈ। ਪਰ ਅੱਜ ਅਸੀਂ ਦਾਲ ਨਹੀਂ ਬਲਕਿ ਇਸ ਦਾ ਪਾਣੀ ਕਿੰਨਾ ਗੁਣ-ਭਰਪੂਰ ਹੈ, ਇਸ ਬਾਰੇ ਜਾਣਾਂਗੇ।

ਦਾਲ ਦਾ ਪਾਣੀ ਪਾਚਕ-ਭੋਜਨ ਮੰਨਿਆ ਜਾਂਦਾ ਹੈ। ਇਸ ਲਈ ਛੋਟੇ ਬੱਚਿਆਂ ਦੇ ਖਾਣ-ਪੀਣ ਦੀ ਸ਼ੁਰੂਆਤ ਹੀ ਦਾਲ ਦੇ ਪਾਣੀ ਤੋਂ ਕੀਤੀ ਜਾਂਦੀ ਹੈ। ਫ਼ਾਈਬਰ ਨਾਲ ਭਰਪੂਰ ਹੋਣ ਕਾਰਨ ਦਾਲ ਦਾ ਪਾਣੀ ਕਬਜ਼, ਗੈਸ, ਐਸੀਡਿਟੀ ਜਿਹੀਆਂ ਕਈ ਸਮੱਸਿਆਵਾਂ ਨੂੰ ਦੂਰ ਰਖਦਾ ਹੈ। ਪਾਚਨ ਸਿਸਟਮ ਖ਼ਰਾਬ ਹੈ, ਕੁੱਝ ਖਾਂਦੇ ਹੀ ਉਲਟੀ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ’ਚ ਸਿਰਫ਼ ਦਾਲ ਦਾ ਪਾਣੀ ਪੀਣਾ ਫ਼ਾਇਦੇਮੰਦ ਰਹੇਗਾ।

ਦਾਲ ਦੇ ਪਾਣੀ ’ਚ ਕੈਲੋਰੀ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ, ਨਾਲ ਹੀ ਇਸ ’ਚ ਪ੍ਰੋਟੀਨ ਵੀ ਚੰਗੀ ਮਾਤਰਾ ’ਚ ਹੁੰਦਾ ਹੈ। ਦੋ ਤੋਂ ਤਿੰਨ ਬਾਊਲ ਦਾਲ ਦਾ ਪਾਣੀ ਪੀਣ ਨਾਲ ਢਿੱਡ ਭਰ ਜਾਂਦਾ ਹੈ, ਭੁੱਖ ਨਹੀਂ ਲਗਦੀ, ਜਿਸ ਨਾਲ ਵਾਰ-ਵਾਰ ਖਾਣ ਤੇ ਓਵਰ-ਡਾਈਟਿੰਗ ਤੋਂ ਬਚਿਆ ਜਾ ਸਕਦਾ ਹੈ।
ਸ਼ੂਗਰ ਕਾਰਨ ਬਲੱਡ ’ਚ ਗੁਲੂਕੋਜ਼ ਦਾ ਲੈਵਲ ਨਾਰਮਲ ਤੋਂ ਜ਼ਿਆਦਾ ਹੋ ਜਾਂਦਾ ਹੈ ਅਤੇ ਜਿਵੇਂ ਕਿ ਦਾਲ ਦੇ ਪਾਣੀ ’ਚ ਫ਼ਾਈਬਰ ਮਿਲ ਜਾਂਦਾ ਹੈ ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਮਦਦਗਾਰ ਹੁੰਦਾ ਹੈ।

ਦਾਲ ਦੇ ਪਾਣੀ ’ਚ ਘੁਲਣਸ਼ੀਲ ਫ਼ਾਈਬਰ ਹੋਣ ਕਾਰਨ ਬੈਡ ਕੈਲੇਸਟਰੋਲ ਜਮ੍ਹਾਂ ਨਹੀਂ ਹੁੰਦਾ ਜਿਸ ਨਾਲ ਦਿਲ ਦੀ ਬਿਮਾਰੀ ਦੇ ਨਾਲ ਸਟ੍ਰੋਕ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਐਨਰਜੀ ਘੱਟ ਲੱਗ ਰਹੀ ਹੈ ਤਾਂ ਗੁਲੂਕੋਜ਼, ਇਲੈਕਟ੍ਰਾਲ ਪੀਣ ਨਾਲ ਤੁਸੀਂ ਦਾਲ ਦਾ ਪਾਣੀ ਵੀ ਪੀ ਸਕਦੇ ਹੋ। ਫ਼ਾਈਬਰ ਅਤੇ ਕਾਰਬੋਹਾਈਡ੍ਰੇਟਸ ਕਾਰਨ ਇਸ ਨੂੰ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ’ਚ ਆਇਰਨ ਵੀ ਮੌਜੂਦ ਹੁੰਦਾ ਹੈ।

ਕਿਵੇਂ ਬਣਾਈਏ ਦਾਲ ਦਾ ਪਾਣੀ:

ਸਮੱਗਰੀ: ਅਰਹਰ ਦਾਲ : 2-3 ਚਮਚ, ਹਲਦੀ : 1 ਚੁਟਕੀ, ਪਾਣੀ : 2-3 ਕੱਪ
ਨਮਕ : ਸਵਾਦ-ਅਨੁਸਾਰ

ਵਿਧੀ: ਦਾਲ ਨੂੰ ਚੰਗੀ ਤਰ੍ਹਾਂ ਧੋ ਲਉ। ਕੁਕਰ ’ਚ ਦਾਲ ਦੇ ਨਾਲ ਹਲਦੀ, ਨਮਕ ਤੇ ਪਾਣੀ ਪਾਉ। ਤਿੰਨ ਤੋਂ ਚਾਰ ਸੀਟੀਆਂ ਆਉਣ ਤਕ ਪਕਾਉ। ਚੰਗੀ ਤਰ੍ਹਾਂ ਪਕ ਜਾਣ ਤੋਂ ਬਾਅਦ ਕੁਕਰ ਖੋਲ੍ਹੋ ਅਤੇ ਬਿਨਾਂ ਦਾਲ ਨੂੰ ਮਿਕਸ ਕੀਤੇ ਉਪਰ ਦਾ ਪਾਣੀ ਕੱਢ ਲਉ। ਹੇਠਾਂ ਬਚੀ ਦਾਲ ਨੂੰ ਤੁਸੀਂ ਰੋਟੀ ਜਾਂ ਚਾਵਲ ਨਾਲ ਇਸਤੇਮਾਲ ਕਰ ਸਕਦੇ ਹੋ। ਦਾਲ ਦੇ ਪਾਣੀ ’ਚ ਘਿਉ ਤੇ ਨਿੰਬੂ ਦਾ ਰਸ ਮਿਲਾ ਕੇ ਪੀਉ।

ਜੇਕਰ ਤੁਸੀਂ ਜਲਦ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਖਾਣ ’ਚ ਸਿਰਫ਼ ਦਾਲ ਦਾ ਪਾਣੀ ਕੁੱਝ ਦਿਨਾਂ ਤਕ ਪੀਣਾ ਸ਼ੁਰੂ ਕਰੋ, ਕੁੱਝ ਹੀ ਦਿਨਾਂ ’ਚ ਅਸਰ ਨਜ਼ਰ ਆਉਣ ਲੱਗੇਗਾ। ਇਸ ਤੋਂ ਇਲਾਵਾ ਜੇਕਰ ਬਿਮਾਰ ਹੋ ਤਾਂ ਸੂਪ ਦੇ ਤੌਰ ’ਤੇ ਵੀ ਇਸ ਨੂੰ ਪੀਣਾ ਲਾਭਦਾਇਕ ਰਹੇਗਾ।