ਜੇਕਰ ਤੁਸੀਂ ਵੀ ਗੈਸ ਦੀ ਸਿੱਧੀ ਅੱਗ 'ਤੇ ਪਕਾਉਂਦੇ ਹੋ ਰੋਟੀ ਤਾਂ ਹੋ ਜਾਓ ਸਾਵਧਾਨ
ਅਜਿਹਾ ਕਰਨ ਨਾਲ ਵੱਧ ਜਾਂਦਾ ਹੈ ਕੈਂਸਰ ਦਾ ਖ਼ਤਰਾ : ਅਧਿਐਨ
ਰੋਟੀ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ। ਉੱਤਰੀ ਭਾਰਤ ਵਿੱਚ, ਲੋਕਾਂ ਦੀ ਖਾਣੇ ਦੀ ਥਾਲੀ ਵਿੱਚ ਭਾਵੇਂ ਕੁਝ ਵੀ ਹੋਵੇ, ਰੋਟੀ ਜ਼ਰੂਰ ਹੁੰਦੀ ਹੈ। ਇਸ ਨਾਲ ਪੇਟ ਵੀ ਭਰ ਜਾਂਦਾ ਹੈ ਅਤੇ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਜ਼ਿਆਦਾਤਰ ਲੋਕ ਇਸ ਨੂੰ ਤਵੇ ਜਾਂ ਗਰਿੱਲ 'ਤੇ ਅੱਧਾ ਪਕਾਉਣ ਮਗਰੋਂ ਫਿਰ ਚਿਮਟੇ ਦੀ ਮਦਦ ਨਾਲ ਰੋਟੀ ਨੂੰ ਸਿੱਧੀ ਅੱਗ 'ਤੇ ਪੂਰੀ ਤਰ੍ਹਾਂ ਭੁੰਨ ਕੇ ਬਣਾਉਂਦੇ ਹਨ।
ਇਹ ਰੋਟੀ ਬਣਾਉਣ ਦੀ ਇੱਕ ਆਮ ਪ੍ਰਕਿਰਿਆ ਹੈ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਸਾਰੀ ਪ੍ਰਕਿਰਿਆ ਤੋਂ ਬਾਅਦ ਰੋਟੀ ਸਿਹਤਮੰਦ ਨਹੀਂ ਰਹਿੰਦੀ, ਸਗੋਂ ਸਿਹਤ ਲਈ ਖ਼ਤਰਾ ਬਣ ਜਾਂਦੀ ਹੈ। ਹਾਲ ਹੀ 'ਚ ਰੋਟੀ ਬਣਾਉਣ ਨੂੰ ਲੈ ਕੇ ਇਕ ਤਾਜ਼ਾ ਖੋਜ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਹਾਲਾਂਕਿ, ਕੁਝ ਅਧਿਐਨ ਹਨ ਜੋ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਉੱਚ-ਤਾਪਮਾਨ ਦੇ ਖਾਣਾ ਪਕਾਉਣ ਦੇ ਤਰੀਕੇ ਹੈਟਰੋਸਾਈਕਲਿਕ ਐਮਾਈਨ (HCAs) ਅਤੇ ਪੌਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ (PAHs) ਪੈਦਾ ਕਰਦੇ ਹਨ, ਜੋ ਕਿ ਕਾਰਸੀਨੋਜਨ ਵਜੋਂ ਜਾਣੇ ਜਾਂਦੇ ਹਨ। ਕੀ ਇਸ ਤਰ੍ਹਾਂ ਅੱਗ 'ਤੇ ਸਿਧ ਰੋਟੀ ਸੇਕਣਾ ਠੀਕ ਹੈ? ਕੀ ਇਹ ਜਾਨਲੇਵਾ ਹੋ ਸਕਦਾ ਹੈ? ਅਜਿਹੇ ਹੀ ਕਈ ਸਵਾਲਾਂ ਦੇ ਜਵਾਬ ਅਤੇ ਰੋਟੀ ਪਕਾਉਣ ਦਾ ਸਹੀ ਤਰੀਕਾ ਕੀ ਹੈ ਆਓ ਇਸ ਬਾਰੇ ਜਾਣਦੇ ਹਾਂ :-
ਇਹ ਵੀ ਪੜ੍ਹੋ: ਸੁਕੇਸ਼ ਚੰਦਰਸ਼ੇਖਰ ਨੇ ਜੇਲ੍ਹ ਤੋਂ ਲਿਖੀ ਜੈਕਲੀਨ ਫਰਨਾਂਡੀਜ਼ ਦੇ ਨਾਮ ਚਿੱਠੀ
ਜਰਨਲ ਐਨਵਾਇਰਮੈਂਟਲ ਸਾਇੰਸ ਐਂਡ ਟੈਕਨਾਲੋਜੀ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਅਨੁਸਾਰ , ਗੈਸ ਸਟੋਵ ਅਜਿਹੇ ਹਵਾ ਪ੍ਰਦੂਸ਼ਕਾਂ ਨੂੰ ਛੱਡਦੇ ਹਨ, ਜਿਸ ਨੂੰ WHO ਨੇ ਸਿਹਤ ਲਈ ਖਤਰਨਾਕ ਮੰਨਿਆ ਹੈ। ਇਹ ਪ੍ਰਦੂਸ਼ਕ ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਹਨ, ਜੋ ਸਾਹ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਪੈਦਾ ਕਰਦੇ ਹਨ। ਇੰਨਾ ਹੀ ਨਹੀਂ ਇਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ ।
ਨਿਊਟ੍ਰੀਸ਼ਨ ਐਂਡ ਕੈਂਸਰ ਜਰਨਲ ਵਿਚ ਪ੍ਰਕਾਸ਼ਿਤ ਇਕ ਹੋਰ ਖੋਜ ਦੇ ਅਨੁਸਾਰ , ਤੇਜ਼ ਅੱਗ 'ਤੇ ਖਾਣਾ ਪਕਾਉਣ ਨਾਲ ਕਾਰਸੀਨੋਜਨ ਪੈਦਾ ਹੋ ਸਕਦੇ ਹਨ, ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ਲਈ ਚੰਗੇ ਨਹੀਂ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ: ਦੁਨੀਆਂ ਦੀ ਨਾਮੀ 'ਵਿਜ਼' ਏਅਰਲਾਈਨ ਦਾ ਕੈਪਟਨ ਬਣਿਆ ਇਟਲੀ ਦਾ ਪਹਿਲਾ ਪੰਜਾਬੀ ਪ੍ਰਭਜੋਤ ਸਿੰਘ ਮੁਲਤਾਨੀ
ਪਹਿਲੇ ਸਮਿਆਂ ਵਿੱਚ, ਰੋਟੀ ਨੂੰ ਰਸੋਈ ਦੇ ਤੌਲੀਏ ਨਾਲ ਦਬਾ ਕੇ ਤਵੇ ਉੱਤੇ ਪਕਾਇਆ ਜਾਂਦਾ ਸੀ। ਜਿਸ ਕਾਰਨ ਰੋਟੀ ਅੱਗ ਦੇ ਸਿੱਧੇ ਸੰਪਰਕ ਵਿੱਚ ਨਹੀਂ ਆਉਂਦੀ। ਹਾਲਾਂਕਿ, ਇਸ ਤਰੀਕੇ ਨਾਲ ਰੋਟੀ ਬਣਾਉਣ ਨਾਲ ਇਹ ਹੋਰ ਵੀ ਸਵਾਦਲੀ ਬਣਦੀ ਹੈ ਪਰ ਚਿਮਟਿਆਂ ਦੀ ਕਾਢ ਤੋਂ ਬਾਅਦ, ਲੋਕਾਂ ਨੇ ਸਿੱਧੀ ਅੱਗ 'ਤੇ ਰੋਟੀ ਪਕਾਉਣੀ ਸ਼ੁਰੂ ਕਰ ਦਿੱਤੀ । ਘੱਟ ਸਮੇਂ ਵਿੱਚ ਜ਼ਿਆਦਾ ਰੋਟੀਆਂ ਬਣਾਉਣ ਦਾ ਇਹ ਇੱਕ ਆਸਾਨ ਤਰੀਕਾ ਹੈ। ਇਸ ਤਰ੍ਹਾਂ ਰੋਟੀ ਸਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਭੁੰਨ ਜਾਂਦੀ ਹੈ ਅਤੇ ਕੱਚੀ ਨਹੀਂ ਰਹਿੰਦੀ।
ਫੂਡ ਸਟੈਂਡਰਡ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ (FSANZ) ਦੇ ਮੁੱਖ ਵਿਗਿਆਨੀ ਡਾ. ਪਾਲ ਬ੍ਰੈਂਟ ਦੁਆਰਾ 2011 ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟਾਂ ਅਨੁਸਾਰ, ਜਦੋਂ ਰੋਟੀ ਗੈਸ ਦੀ ਲਾਟ ਦੇ ਸਿੱਧੇ ਸੰਪਰਕ ਵਿੱਚ ਆਉਂਦੀ ਹੈ, ਤਾਂ ਇਹ ਐਕਰੀਲਾਮਾਈਡ ਨਾਮਕ ਰਸਾਇਣ ਪੈਦਾ ਕਰਦੀ ਹੈ।
ਹਾਲਾਂਕਿ, ਇਹ ਰਿਪੋਰਟ ਸੜੇ ਹੋਏ ਟੋਸਟ ਬਾਰੇ ਸੀ ਪਰ ਕਿਉਂਕਿ ਕਣਕ ਦੇ ਆਟੇ ਵਿੱਚ ਕੁਦਰਤੀ ਸ਼ੱਕਰ ਅਤੇ ਪ੍ਰੋਟੀਨ ਦਾ ਇੱਕ ਨਿਸ਼ਚਿਤ ਪੱਧਰ ਵੀ ਹੁੰਦਾ ਹੈ, ਜਿਸ ਨੂੰ ਜੇ ਸਿੱਧੀ ਅੱਗ 'ਤੇ ਗਰਮ ਕੀਤਾ ਜਾਂਦਾ ਹੈ, ਤਾਂ ਇਹ ਕਾਰਸੀਨੋਜਨਿਕ ਪੈਦਾ ਕਰ ਸਕਦਾ ਹੈ, ਜੋ ਕਿ ਮਨੁੱਖਾਂ ਲਈ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ।
ਤਾਂ ਕੀ ਰੋਟੀ ਨੂੰ ਸਿੱਧੀ ਅੱਗ 'ਤੇ ਨਹੀਂ ਪਕਾਉਣਾ ਚਾਹੀਦਾ?
ਜੇਕਰ ਉਪਲੱਬਧ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਿੱਧੀ ਅੱਗ 'ਤੇ ਪਕਾਈ ਗਈ ਰੋਟੀ ਦਾ ਸੇਵਨ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ। ਇਸ ਨਾਲ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਵਿੱਚ ਕਿੰਨੀ ਸੱਚਾਈ ਹੈ, ਕਿਹਾ ਨਹੀਂ ਜਾ ਸਕਦਾ। ਇਸ ਮਾਮਲੇ ਵਿੱਚ ਅਜੇ ਕੁਝ ਹੋਰ ਅਧਿਐਨਾਂ ਦੀ ਲੋੜ ਹੈ।
ਅਧਿਐਨਾਂ ਦੇ ਅਨੁਸਾਰ, ਜਦੋਂ ਮੀਟ, ਬੀਫ, ਮੱਛੀ ਜਾਂ ਪੋਲਟਰੀ ਸਮੇਤ ਮੀਟ ਨੂੰ ਉੱਚ ਤਾਪਮਾਨ ਦੀ ਵਰਤੋਂ ਕਰ ਕੇ ਪਕਾਇਆ ਜਾਂਦਾ ਹੈ, ਤਾਂ ਇਹ ਕਾਰਸੀਨੋਜਨਿਕ ਬਣ ਜਾਂਦਾ ਹੈ ਅਤੇ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਹੈ। ਖਾਣਾ ਪਕਾਉਣ ਦੇ ਤਰੀਕਿਆਂ ਵਿੱਚ ਪੈਨ ਫਰਾਈ ਕਰਨਾ, ਜਾਂ ਖੁੱਲ੍ਹੀ ਅੱਗ 'ਤੇ ਸਿੱਧਾ ਗ੍ਰਿਲ ਕਰਨਾ ਸ਼ਾਮਲ ਹੈ। ਇੱਕ ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਜ਼ਿਆਦਾ ਹੈਮਬਰਗਰ ਖਾਂਦੇ ਹਨ ਉਨ੍ਹਾਂ ਵਿੱਚ ਪ੍ਰੋ-ਸਟੇਟ ਕੈਂਸਰ ਹੋਣ ਦੀ ਸੰਭਾਵਨਾ 79% ਵੱਧ ਹੁੰਦੀ ਹੈ।