ਫਟੀਆਂ ਅੱਡੀਆਂ ਨੂੰ ਕੋਮਲ ਬਣਾਏਗਾ ਨਿੰਬੂ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਜਾਣੋ ਕੀ ਹਨ ਫਟੀਆਂ ਅੱਡੀਆਂ ਮੁਲਾਇਮ ਬਣਾਉਣ ਦੇ ਤਰੀਕੇ

Cracked Heels

ਫੈਸ਼ਨ- ਅੱਜ ਕੱਲ ਫਟੀਆਂ ਅੱਡੀਆਂ ਨੂੰ ਲੈ ਕੇ ਹਰ ਕੋਈ ਪਰੇਸ਼ਾਨ ਹੈ ਅਤੇ ਜਦੋਂ ਇਹਨਾਂ ਵਿਚੋਂ ਖੂਨ ਨਿਕਲਣ ਲੱਗਦਾ ਹੈ ਤਾਂ ਬਹੁਤ ਦਰਦ ਹੁੰਦਾ ਹੈ। ਫਟੀਆਂ ਹੋਈਆਂ ਅੱਡੀਆਂ ਦੀ ਵਜ੍ਹਾ ਨਾਲ ਲੜਕੀਆਂ ਆਪਣੀ ਮਨਪਸੰਦ ਦੇ ਸੈਂਡਲ ਜਾਂ ਚੱਪਲ ਵੀ ਨਹੀਂ ਪਾ ਸਕਦੀਆ ਹਨ। ਹੁਣ ਤੁਹਾਨੂੰ ਇਸ ਗੱਲ ਤੋਂ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ।

1. ਅੱਡੀਆਂ ਨੂੰ ਮੁਲਾਇਮ ਬਣਾਉਣ ਲਈ ਇਕ ਚਮਚ ਵੈਸਲੀਨ ਵਿਚ ਇਕ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪੇਸਟ ਨੂੰ ਆਪਣੀਆਂ ਅੱਡੀਆਂ ਤੇ ਲਗਾ ਕੇ ਸੌ ਜਾਵੋ ਸਵੇਰੇ ਉੱਠ ਕੇ ਪੈਰ ਧੋ ਦੇਵੋ ਅਤੇ ਕੁੱਝ ਦਿਨ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਡੀਆਂ ਬਿਲਕੁਲ ਮੁਲਾਇਮ ਹੋ ਜਾਣਗੀਆ।

2. ਗਰਮ ਪਾਣੀ ਵਿਚ ਲੂਣ ਮਿਲਾ ਕੇ ਆਪਣੇ ਪੈਰਾਂ ਤੇ ਪਾਓ। ਦਸ ਮਿੰਟ ਬਾਅਦ ਪਿਊਮਿਕ ਸਟੋਨ ਨਾਲ ਸਕਰਬ ਕਰੋ ਅਤੇ ਫਿਰ ਪੈਰਾਂ ਨੂੰ ਨਮਕ ਵਾਲਾ ਗਰਮ ਪਾਣੀ ਵਿਚ ਪਾਓ। ਥੋੜ੍ਹੇ ਸਮੇਂ ਬਾਅਦ ਪੈਰ ਬਾਹਰ ਕੱਢ ਲਵੋ ਅਤੇ ਪੈਰਾਂ ਤੇ ਪੈਟਰੋਲੀਅਮ ਜੈਲੀ ਲਗਾਓ ਅਜਿਹਾ ਕਰਨ ਨਾਲ ਜਲਦ ਹੀ ਅਸਰ ਸ਼ੁਰੂ ਹੋ ਜਾਵੇਗਾ।

3. ਸ਼ਹਿਦ ਨਾਲ ਚਮੜੀ ਵਿਚ ਨਮੀ ਆਉਂਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਲਕੇ ਗਰਮ ਪਾਣੀ ਵਿਚ ਅੱਧਾ ਕੱਪ ਸ਼ਹਿਦ ਮਿਲਾ ਕੇ ਉਸ ਪਾਣੀ ਵਿਚ ਪੈਰਾਂ ਨੂੰ ਡੁਬੋ ਕੇ ਰੱਖੋ। 10ਤੋਂ 20 ਮਿੰਟਾਂ ਬਾਅਦ ਪੈਰਾਂ ਨੂੰ ਬਾਹਰ ਕੱਢ ਕੇ ਤੌਲੀਏ ਨਾਲ ਪੂੰਜ ਲਵੋਂ ਤੁਰੰਤ ਅਸਰ ਦਿਖੇਗਾ।

4. ਗੁਲਾਬ ਜਲ ਅਤੇ ਗਲਿਸਰੀਨ ਅੱਡੀਆਂ ਨੂੰ ਕੋਮਲ ਬਣਾਉਣ ਲਈ ਸਭ ਤੋਂ ਵਧੀਆਂ ਤਰੀਕਾ ਮੰਨਿਆ ਜਾਂਦਾ ਹੈ। ਤਿੰਨ ਚੌਥਾਈ ਗੁਲਾਬ ਜਲ ਵਿਚ ਇਕ ਚੌਥਾਈ ਗਲਿਸਰੀਨ ਚੰਗੀ ਤਰ੍ਹਾਂ ਮਿਲਾ ਲਵੋ ਥੋੜ੍ਹੀ ਦੇਰ ਬਾਅਦ ਗਰਮ ਪਾਣੀ ਨਾਲ ਧੋ ਲਵੋ ਅਜਿਹਾ ਕਰਨ ਨਾਲ ਵੀ ਅੱਡੀਆਂ ਨੂੰ ਆਰਾਮ ਮਿਲਦਾ ਹੈ।