ਨੌਜਵਾਨ ਫ਼ੈਸ਼ਨ ਦੇ ਲਈ ਪੀਂਦੇ ਹਨ ਈ - ਸਿਗਰਟ, ਬੈਨ ਦਾ ਵੀ ਨਹੀਂ ਦਿੱਖ ਰਿਹਾ ਅਸਰ : ਸਰਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈ-ਸਿਗਰਟ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਦੇ ਬਾਵਜੂਦ ਲੋਕਾਂ ’ਚ ਤੇਜ਼ੀ ਨਾਲ ਇਸ ਦਾ ਚਲਣ ਵਧ ਰਿਹਾ ਹੈ।

youth smoke e cigarette

ਨਵੀਂ ਦਿੱਲੀ : ਈ-ਸਿਗਰਟ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਦੇ ਬਾਵਜੂਦ ਲੋਕਾਂ ’ਚ ਤੇਜ਼ੀ ਨਾਲ ਇਸ ਦਾ ਚਲਣ ਵਧ ਰਿਹਾ ਹੈ। ਮੁੰਬਈ ’ਚ ਇਸ ਦੇ ਸੇਵਨ ਨੂੰ ਲੈ ਕੇ ਕੀਤੇ ਗਏ ਇਕ ਸਰਵੇ ਮੁਤਾਬਕ ਜ਼ਿਆਦਾਤਰ ਨੌਜਵਾਨ ਈ-ਸਿਗਰਟ ਦਾ ਸੇਵਨ ਸਿਰਫ ਦਿਖਾਵੇ ਲਈ ਕਰਦੇ ਹਨ। ਕਈਆਂ ਨੂੰ ਤਾਂ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਨਹੀਂ ਹੈ। ਇਹ ਗੱਲਾਂ ਸਾਹਮਣੇ ਆਈਆਂ ਹਨ ਕਿ ਤੰੰਬਾਕੂ ਕੰਟਰੋਲ ਲਈ ਕੰਮ ਕਰਨ ਵਾਲੀ ਸੰਸਥਾ ਸਲਾਮ ਬਾਂਬੇ ਫਾਊਂਡੇਸ਼ਨ ਦੇ ਸਰਵੇ ’ਚ।

ਵਰਲਡ ਨੋ ਟੋਬੈਕੋ ਡੇ ਤੋਂ ਪਹਿਲਾਂ ਮਹਾਨਗਰ ’ਚ ਤੰਬਾਕੂ ਸੇਵਨ ਦੇ ਇਸ ਨਵੇਂ ਚਲਣ ਨੂੰ ਸਮਝਣ ਲਈ ਸੰਸਥਾ ਨੇ ਮੁੰਬਈ ਦੇ 300 ਤੋਂ ਵੱਧ ਨੌਜਵਾਨਾਂ ’ਤੇ ਇਕ ਸਰਵੇ ਕੀਤਾ, ਜਿਸ ਦੇ ਨਤੀਜੇ ਹੋਸ਼ ਉਡਾਉਣ ਵਾਲੇ ਹਨ। ਸਰਵੇ ’ਚ ਹਿੱਸਾ ਲੈਣ ਵਾਲਿਆਂ ਵਿਚੋਂ 73 ਫੀਸਦੀ ਲੋਕ ਈ-ਸਿਗਰਟ, ਜਿਸ ਨੂੰ ਨਿਕੋਟੀਨ ਡਿਲੀਵਰੀ ਸਿਸਟਮ (ਈ.ਐੱਨ.ਡੀ.ਐੱਸ.) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਬਾਰੇ ਪਹਿਲਾਂ ਤੋਂ ਜਾਣਦੇ ਸਨ। ਇਸ ਵਿਚੋਂ 33 ਫੀਸਦੀ ਨੌਜਵਾਨਾਂ ਨੇ ਕਦੇ ਨਾ ਕਦੇ ਇਸ ਦੇ ਸੇਵਨ ਕਰਨ ਦੀ ਗੱਲ ਕਹੀ ਹੈ। 56 ਫੀਸਦੀ ਨੌਜਵਾਨਾਂ ਨੂੰ ਲੱਗਦਾ ਹੈ ਕਿ ਈ-ਸਿਗਰਟ ਦੂਸਰੇ ਕਿਸੇ ਤੰਬਾਕੂ ਉਤਪਾਦਾਂ ਦੀ ਤੁਲਨਾ ’ਚ ਘੱਟ ਨੁਕਸਾਨਦਾਇਕ ਹੈ।

ਦਿਖਾਵਾ ਬਣ ਰਹੀ ਆਦਤ
ਸਲਾਮ ਬਾਂਬੇ ਦੀ ਪ੍ਰੀਵੈਂਟਿਵ ਹੈਲਥ ਤੇ ਰਿਸਰਚ ਵਿਭਾਗ ਦੀ ਉਪ ਪ੍ਰਧਾਨ ਟੀ. ਭੂਟੀਆ ਨੇ ਦੱਸਿਆ ਕਿ ਨੌਜਵਾਨਾਂ ’ਚ ਈ-ਸਿਗਰਟ ਨੂੰ ਲੈ ਕੇ ਦਿਖਾਵਾ ਉਨ੍ਹਾਂ ਦੀ ਆਦਤ ਬਣ ਰਹੀ ਹੈ। ਸ਼ੁਰੂਆਤ ’ਚ ਲੋਕ ਇਸ ਦਾ ਸੇਵਨ ਸਿਰਫ ਦਿਖਾਵੇ ਲਈ ਕਰਦੇ ਹਨ ਪਰ ਕਦੋਂ ਇਸ ਦੀ ਆਦਤ ਪੈ ਜਾਂਦੀ ਹੈ, ਪਤਾ ਵੀ ਨਹੀਂ ਲੱਗਦਾ। ਇਕ ਵਾਰ ਗ੍ਰਿਫਤ ’ਚ ਆਉਣ ਤੋਂ ਬਾਅਦ ਈ-ਸਿਗਰਟ ਨਾਲੋਂ ਆਮ ਸਿਗਰਟ ਵੱਲ ਮੁੜ ਜਾਂਦੇ ਹਨ।

ਸਰਵੇ ’ਚ ਅਸੀਂ ਪਾਇਆ ਕਿ ਈ-ਸਿਗਰਟ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਨੌਜਵਾਨ ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਉਤਪਾਦਾਂ ਦਾ ਸੇਵਨ ਨਹੀਂ ਕਰਦੇ ਸਨ। ਮਤਲਬ ਸਾਫ ਹੈ ਕਿ ਈ-ਸਿਗਰਟ ਸਿਗਰਟਨੋਸ਼ੀ ਅਤੇ ਤੰਬਾਕੂ ਉਤਪਾਦਾਂ ਦੇ ਸੇਵਨ ਲਈ ਐਂਟਰੀ ਪੁਆਇੰਟ ਬਣ ਰਹੀ ਹੈ।