ਕਰੇਲੇ ਨਾਲ ਵੀ ਹੋ ਸਕਦੈ ਭਾਰ ਘੱਟ
ਕਰੇਲਾ ਇਕ ਅਜਿਹੀ ਸਬਜ਼ੀ ਹੈ ਜਿਸ ਨਾਲ ਤੁਹਾਡੇ ਕਈ ਰੋਗ ਦੂਰ ਹੋ ਸਕਦੇ ਹਨ ਪਰ ਇਸ ਨੂੰ ਘੱਟ ਹੀ ਲੋਕ ਖਾਣਾ ਪਸੰਦ ਕਰਦੇ ਹਨ
ਕਰੇਲਾ ਇਕ ਅਜਿਹੀ ਸਬਜ਼ੀ ਹੈ ਜਿਸ ਨਾਲ ਤੁਹਾਡੇ ਕਈ ਰੋਗ ਦੂਰ ਹੋ ਸਕਦੇ ਹਨ ਪਰ ਇਸ ਨੂੰ ਘੱਟ ਹੀ ਲੋਕ ਖਾਣਾ ਪਸੰਦ ਕਰਦੇ ਹਨ। ਇਸ ਦੇ ਫ਼ਾਇਦਿਆਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਹ ਤੁਹਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾ ਕੇ ਬੀਮਾਰੀਆਂ ਨੂੰ ਘੱਟ ਕਰਦਾ ਹੈ।
ਇਸ ਤੋਂ ਇਲਾਵਾ ਇਹ ਬਲੱਡ ਸ਼ੂਗਰ ਨੂੰ ਘੱਟ ਕਰ ਕੇ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।ਭਾਰ ਨੂੰ ਘਟਾਉਣ ਦੇ ਜੋ ਲੋਕ ਇੱਛੁਕ ਹਨ ਉਹ ਕਰੇਲੇ ਨੂੰ ਅਪਣੀ ਖੁਰਾਕ ਵਿਚ ਸ਼ਾਮਲ ਕਰਨ ਕਿਉਂਕਿ 100 ਗ੍ਰਾਮ ਕਰੇਲੇ ਵਿਚ ਸਿਰਫ਼ 17 ਕੈਲਰੀ ਹੁੰਦੀ ਹੈ।
ਇਹ ਜਿਗਰ ਵਿਚੋਂ ਬਾਇਲ ਨੂੰ ਕੱਢਣ ਵਿਚ ਮਦਦ ਕਰਦਾ ਹੈ ਜੋ ਪਾਚਨ ਕਿਰਿਆ ਵਧਾ ਕੇ ਚਰਬੀ ਖ਼ਤਮ ਕਰਦਾ ਹੈ। ਕਰੇਲੇ ਦਾ ਜੂਸ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੀ ਚਮੜੀ ਲਈ ਵੀ ਫ਼ਾਇਦੇਮੰਦ ਹੈ।
ਜਰਨਲ ਆਫ਼ ਨਿਊਟਰੀਸ਼ਨ ਦੀ ਪੜ੍ਹਾਈ ਤੋਂ ਕਾਫ਼ੀ ਹੱਦ ਤਕ ਇਹ ਸਾਬਤ ਹੁੰਦਾ ਹੈ ਕਿ ਕਰੇਲਾ ਇਸ ਖੇਤਰ ਵਿਚ ਸਹੀ ਸਾਬਤ ਹੋ ਸਕਦਾ ਹੈ। ਜੇਕਰ ਤੁਹਾਨੂੰ ਕਰੇਲੇ ਦਾ ਸਵਾਦ ਵਧੀਆ ਨਹੀਂ ਲਗਦਾ ਤਾਂ ਤੁਸੀ ਇਸ ਦੀ ਸਬਜ਼ੀ ਬਣਾ ਕੇ, ਜੂਸ ਬਣਾ ਕੇ ਜਾਂ ਭਰਵਾਂ ਬਣਾ ਕੇ ਖਾ ਸਕਦੇ ਹੋ।