ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਖਾਓ ਅੰਡੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮਾਸਾਹਾਰੀਆਂ ਲਈ ਅੰਡਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ। ਜੋ ਅੰਡੇ ਖਾਂਦੇ ਹਨ ਉਨ੍ਹਾਂ ਦੇ ਲਈ ਖਾਣ ਦੇ ਕਈ ਵਿਕਲਪ ਹੁੰਦੇ ਹਨ।

Eat eggs if you want to lose weight

ਮਾਸਾਹਾਰੀਆਂ ਲਈ ਅੰਡਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ। ਜੋ ਅੰਡੇ ਖਾਂਦੇ ਹਨ ਉਨ੍ਹਾਂ ਦੇ ਲਈ ਖਾਣ ਦੇ ਕਈ ਵਿਕਲਪ ਹੁੰਦੇ ਹਨ। ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਵਿਚ ਅੰਡਾ ਖਾਦਾ ਜਾ ਸਕਦਾ ਹੈ। ਅੰਡੇ ਦੀ ਇਕ ਹੋਰ ਖਾਸੀਅਤ ਹੁੰਦੀ ਹੈ ਕਿ ਇਹ ਭਾਰੀ ਹੁੰਦਾ ਹੈ। ਮਤਲਬ ਜੇਕਰ ਤੁਸੀਂ ਸਵੇਰੇ ਅੰਡਾ ਖਾ ਲਿਆ ਤਾਂ ਲੰਬੇ ਸਮੇਂ ਤੱਕ ਤੁਹਾਨੂੰ ਭੁੱਖ ਨਹੀਂ ਲੱਗੇਗੀ।

ਅਸੀਂ ਤੁਹਾਨੂੰ ਅੰਡੇ ਦੇ ਬਾਰੇ ਵਿਚ ਇਕ ਮਜੇਦਾਰ ਗੱਲ ਦੱਸਾਂਗੇ, ਕੀ ਤੁਹਾਨੂੰ ਪਤਾ ਹੈ ਕਿ ਉੱਬਲ਼ੇ ਅੰਡੇ ਵਿਚ ਘੱਟ ਕੈਲਰੀ ਹੁੰਦੀ ਹੈ ਅਤੇ ਇਸ ਦੀ ਮਦਦ ਨਾਲ ਤੁਸੀਂ ਅਪਣਾ ਭਾਰ ਘੱਟ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਇਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹਨ। ਇਕ ਅੰਡੇ ਵਿਚ ਕਰੀਬ 70 ਕੈਲਰੀ ਹੁੰਦੀ ਹੈ, ਤਾਂ ਜੇਕਰ ਤੁਸੀਂ ਦਿਨ ਭਰ ਵਿਚ ਤਿੰਨ ਅੰਡੇ ਖਾਂਦੇ ਹੈ ਤਾਂ ਤੁਸੀਂ ਆਰਾਮ ਨਾਲ 200 ਕੈਲਰੀ ਲੈ ਰਹੇ ਹੋ। ਜੇਕਰ ਤੁਸੀਂ ਘੱਟ ਕੈਲਰੀ ਲੈ ਰਹੇ  ਹੋ ਤਾਂ ਇਸ ਦਾ ਮਤਲਬ ਤੁਹਾਡਾ ਭਾਰ ਘੱਟ ਹੋਵੇਗਾ।

ਅੰਡੇ ਵਿਚ ਪ੍ਰੋਟੀਨ ਪ੍ਰਚੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਕ ਅੰਡੇ ਵਿਚ ਕਰੀਬ 6 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਤੁਹਾਡੇ ਪ੍ਰੋਟੀਨ ਦੀ ਰੋਜ਼ ਦੀ ਜ਼ਰੂਰਤ ਦਾ 12 ਫੀ ਸਦੀ ਪੂਰਾ ਕਰਦਾ ਹੈ। ਜੇਕਰ ਤੁਸੀਂ ਅਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੰਡਾ ਤੁਹਾਡੇ ਲਈ ਇਕ ਬਿਹਤਰ ਵਿਕਲਪ ਹੋਵੇਗਾ। ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਭਾਰ ਘੱਟ ਕਰਨ ਲਈ ਤੁਹਾਨੂੰ ਹਾਈ ਪ੍ਰੋਟੀਨ ਅਤੇ ਘੱਟ ਕਾਰਬੋਹਾਈਡਰੇਟ ਡਾਈਟ ਦੀ ਜ਼ਰੂਰਤ ਹੁੰਦੀ ਹੈ।

ਤੁਸੀਂ ਜੇਕਰ ਅੰਡੇ ਖਾਂਦੇ ਹੋ ਤਾਂ ਤੁਹਾਨੂੰ ਜ਼ਿਆਦਾ ਭੁੱਖ ਵੀ ਨਹੀਂ ਲੱਗੇਗੀ ਅਤੇ ਤੁਹਾਡੇ ਵਿਚ ਫਾਈਬਰ ਅਤੇ ਪਾਣੀ ਦੀ ਜ਼ਰੂਰਤ ਵੀ ਪੂਰੀ ਹੁੰਦੀ ਹੈ। ਉਥੇ ਹੀ ਕੁੱਝ ਜਾਣਕਾਰਾਂ ਦਾ ਮੰਨਣਾ ਹੈ ਕਿ ਨਾਸ਼ਤੇ ਵਿਚ ਅੰਡਾ ਲੈਣ ਨਾਲ ਕਿਸੇ ਹੋਰ ਖਾਣੇ ਦੀ ਤੁਲਣਾ ਵਿਚ ਤੁਹਾਨੂੰ 50 ਫੀ ਸਦੀ ਤ੍ਰਿਪਤੀ ਮਿਲਦੀ ਹੈ। ਇਸ ਦਾ ਸਿੱਧਾ ਫਾਇਦਾ ਤੁਹਾਨੂੰ ਮਿਲੇਗਾ ਕਿ ਜੇਕਰ ਤੁਹਾਡਾ ਢਿੱਡ ਭਰਿਆ ਹੋਵੇਗਾ ਤਾਂ ਤੁਸੀ ਹਮੇਸ਼ਾ ਕੁੱਝ ਖਾਓਗੇ ਨਹੀਂ।