ਗੋਲਗੱਪੇ ਵੀ ਹਨ ਤੁਹਾਡੇ ਲਈ ਵਰਦਾਨ, ਸਰੀਰ ਨੂੰ ਹੁੰਦੇ ਨੇ ਇਹ ਖਾਸ ਫਾਇਦੇ 

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਘਰ ਵਿੱਚ ਬਣੇ ਗੋਲਗੁੱਪੇ ਦੇ ਪਾਣੀ ਵਿੱਚ ਮਿੱਠਾ ਘੱਟ ਪਾਓ ਅਤੇ ਪੁਦੀਨਾ, ਜੀਰਾ, ਹਿੰਗ ਮਿਲਾਉਣ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ

File Photo

ਭਾਰਤੀ ਲੋਕ ਗੋਲਗੱਪੇ ਖਾਣਾ ਬਹੁਤ ਪਸੰਦ ਕਰਦੇ ਹਨ। ਇਹ ਇਕ ਮਸ਼ਹੂਰ ਸਟਰੀਟ ਫੂਡ ਹੈ। ਚਟਪਟੇ, ਮਸਾਲੇਦਾਰ ਗੋਲਗੱਪਿਆਂ ਨੂੰ ਦੇਖ ਕੇ ਕਿਸੇ ਦੇ ਵੀ ਮੂੰਹ ਵਿਚ ਪਾਣੀ ਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਅਜਿਹਾ ਸਟਰੀਟ ਫੂਡ ਹੈ ਜਿਸ ਨਾਲ ਨਾ ਸਿਰਫ ਮੂੰਹ ਦਾ ਸਵਾਦ ਬਦਲਦਾ ਹੈ ਸਗੋਂ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੈ।

ਘਰ ਵਿੱਚ ਬਣੇ ਗੋਲ ਗੱਪੇ ਅਤੇ ਉਸ ਦਾ ਪਾਣੀ ਢਿੱਡ ਦੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਦਿਲਵਾ ਸਕਦਾ ਹੈ। ਘਰ ਵਿੱਚ ਬਣੇ ਗੋਲਗੁੱਪੇ ਦੇ ਪਾਣੀ ਵਿੱਚ ਮਿੱਠਾ ਘੱਟ ਪਾਓ ਅਤੇ ਪੁਦੀਨਾ, ਜੀਰਾ, ਹਿੰਗ ਮਿਲਾਉਣ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ। ਗੋਲਗੱਪੇ ਵਿੱਚ ਇਸਤੇਮਾਲ ਹੋਣ ਵਾਲਾ ਹਰਾ ਧਨੀਆਂ ਢਿੱਡ ਫੁਲਣ ਅਤੇ ਯੂਰੀਨ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ, ਨਾਲ ਹੀ ਪਾਣੀ ਵਿੱਚ ਮੌਜੂਦ ਹੀਂਗ,

ਐਂਟੀ-ਫਲੈਟੁਲੇਂਸ ਗੁਣਾਂ ਦੇ ਕਾਰਨ ਪੀਰੀਅਡ ਵਿੱਚ ਹੋਣ ਵਾਲੇ ਦਰਦ ਅਤੇ ਢਿੱਡ ਵਿੱਚ ਗੜਬੜੀ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ। ਜੀਰਾ ਮੂੰਹ ਵਿਚੋਂ ਆਉਣ ਵਾਲੀ ਦੁਰਗੰਧ ਨੂੰ ਰੋਕਣ ਦੇ ਨਾਲ ਹੀ ਪਾਚਣ ਵਿੱਚ ਵੀ ਮਦਦ ਕਰਦਾ ਹੈ। ਪੁਦੀਨਾ ਐਂਟੀਆਕਸੀਡੈਂਟ ਅਤੇ ਫਾਇਟੋਨਿਊਟਰਿਏਂਟ ਨਾਲ ਭਰਪੂਰ ਹੁੰਦਾ ਹੈ ਜੋ ਡਾਈਜੇਸ਼ਨ ਵਿਚ ਮਦਦ ਕਰਦਾ ਹੈ। ਇਹ ਈਰਿਟੇਬਲ ਬਾਊਲ ਸਿੰਡਰੋਮ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ।

ਪੁਦੀਨਾ ਢਿੱਡ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਉਥੇ ਹੀ ਜੇਕਰ ਗੋਲ ਗੱਪੇ ਬਣਾਉਣ ਲਈ ਸੂਜੀ ਜਾਂ ਆਟੇ ਦੀ ਜਗ੍ਹਾ ਹੋਲ ਵੀਟ ਆਟੇ ਦਾ ਇਸ‍ਤੇਮਾਲ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਫਾਇਦਾ ਹੈ। ਇਸ ਨੂੰ ਪ੍ਰੋਟੀਨ ਭਰਪੂਰ ਬਣਾਉਣ ਲਈ ਆਲੂ ਦੀ ਬਜਾਏ ਉੱਬਲ਼ੇ ਹੋਏ ਛੌਲੇ ਇਸਤੇਮਾਲ ਕਰੋ। ਪਾਣੀ ਦੀ ਜਗ੍ਹਾ ਤੁਸੀਂ ਘਰ ਵਿੱਚ ਬਣਾਈ ਗਈ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਭਾਰ ਘਟਾਉਣ ਵਿੱਚ ਵੀ ਮਦਦ ਮਿਲੇਗੀ।