ਨਹੀਂ ਪਵੇਗੀ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਲੋੜ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਇਨ੍ਹਾਂ 3 ਮਸਾਲਿਆਂ ਨਾਲ ਪਾਓ ਬੇਦਾਗ ਚਿਹਰਾ

Skin Care

ਰਸੋਈ ਘਰ ਵਿੱਚ ਇਸਤੇਮਾਲ ਹੋਣ ਵਾਲੇ ਮਸਾਲੇ ਨਾ ਹੀ ਸਿਰਫ਼ ਖਾਣ ਦਾ ਸਵਾਦ ਵਧਾਉਂਦੇ ਹਨ ਸਗੋਂ ਇਹ ਤੁਹਾਡੀ ਤਵਚਾ ਲਈ ਵੀ ਫਾਇਦੇਮੰਦ ਹੁੰਦੇ ਹਨ। ਔਸ਼ਧੀਏ ਗੁਣਾਂ ਨਾਲ ਭਰਪੂਰ ਕੁੱਝ ਮਸਾਲਿਆਂ ਨੂੰ ਤੁਸੀਂ ਆਪਣੀ ਸਕਿਨ ਕੇਅਰ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ...

ਦਾਲਚੀਨੀ- ਦਾਲਚੀਨੀ ਦੀ ਵਰਤੋਂ ਅਕਸਰ ਲੋਕ ਚਾਹ ਬਣਾਉਣ ਵਿੱਚ ਕਰਦੇ ਹਨ। ਪਰ ਤੁਸੀਂ ਚਾਹੋਂ ਤਾਂ ਦਾਲਚੀਨੀ ਨੂੰ ਪੀਹ ਕੇ ਆਪਣੇ ਚਿਹਰੇ ਉੱਤੇ ਵੀ ਲਗਾ ਸਕਦੇ ਹੋ। 1 ਟੀਸਪੂਨ ਦਾਲਚੀਨੀ ਵਿੱਚ 1 ਟੀਸਪੂਨ ਸ਼ਹਿਦ ਅਤੇ ਕੱਚਾ ਦੁੱਧ ਮਿਲਾ ਕੇ ਚਿਹਰੇ ਉੱਤੇ 15-20 ਮਿੰਟ ਲਈ ਲਗਾਓ। ਉਸ ਤੋਂ ਬਾਅਦ ਗੁਨਗੁਨੇ ਪਾਣੀ ਨਾਲ ਚਿਹਰਾ ਧੋ ਲਵੋ। ਦਾਲਚੀਨੀ ਚਿਹਰੇ ਦੇ ਡੈੱਡ ਸੈਲਸ ਨੂੰ ਰਿਮੂਵ ਕਰ ਤਵਚਾ ਨੂੰ ਚਮਕਦਾਰ ਬਣਾਉਣ ਦਾ ਕੰਮ ਕਰਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਆਪਣੇ ਬੁੱਲਾਂ ਉੱਤੇ ਵੀ ਲਗਾ ਸਕਦੇ ਹੋ। ਗੁਲਾਬੀ ਅਤੇ ਸਾਫਟ ਬੁੱਲਾਂ ਲਈ ਦਾਲਚੀਨੀ ਇੱਕ ਬੈਸਟ ਆਪਸ਼ਨ ਹੈ।

ਬਲੈਕ ਸੀਡ ਆਇਲ- ਇਹ ਆਇਲ ਤੁਹਾਨੂੰ ਮਾਰਕਿਟ ਵਿੱਚ ਮਿਲ ਜਾਵੇਗਾ। ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਬਲੈਕ ਸੀਡ ਆਇਲ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ ਅਤੇ ਖੂਬਸੂਰਤ ਬਣਾਏ ਰੱਖਦਾ ਹੈ। ਐਂਟੀ-ਏਜਿੰਗ ਗੁਣਾਂ ਦੇ ਨਾਲ-ਨਾਲ ਇਸ ਵਿੱਚ ਵਿਟਾਮਿਨ-E ਵੀ ਪਾਇਆ ਜਾਂਦਾ ਹੈ, ਜੋ ਤੁਹਾਡੀ ਤਵਚਾ ਨੂੰ ਨਰਮ ਅਤੇ ਮੁਲਾਇਮ ਕਰਨ ਵਿੱਚ ਮਦਦ ਕਰਦਾ ਹੈ। ਇਸ ਦਾ ਇਸਤੇਮਾਲ ਕਰਨ ਲਈ ਇੱਕ ਬਾਉਲ ਵਿੱਚ ਐਪ‍ਪਲ ਸਾਇਡਰ ਵਿਨੇਗਰ ਲਵੋ, ਉਸ ਵਿੱਚ ਬਲੈਕ ਸੀਡ ਆਇਲ ਪਾਓ ਅਤੇ ਰੋਜਾਨਾ ਇਸ ਦਾ ਇਸਤੇਮਾਲ ਸਕਿਨ ਟੋਨਰ ਦੇ ਰੁਪ ਵਿੱਚ ਕਰੋ। ਇਸ ਦੀ ਲਗਾਤਾਰ ਵਰਤੋ ਨਾਲ ਤੁਹਾਡਾ ਚਿਹਰਾ ਇੱਕ ਦਮ ਕਲੀਨ ਐਂਡ ਕਲੀਅਰ ਨਜ਼ਰ ਆਵੇਗਾ।

ਜਾਇਫਲ- ਆਇਲੀ ਸਕਿਨ ਲਈ ਜਾਇਫਲ ਬਹੁਤ ਮਦਦਗਾਰ ਹੈ। ਇਹ ਤੁਹਾਡੀ ਸਕਿਨ ਤੋਂ ਐਕਸਟਰਾ ਆਇਲ ਨੂੰ ਦੂਰ ਕਰ ਚਿਹਰੇ ਨੂੰ ਨੈਚੁਰਲ ਗਲੋਇੰਗ ਬਣਾਉਣ ਵਿੱਚ ਹੈਲਪ ਕਰਦਾ ਹੈ। ਇਸ ਦੇ ਲਈ ਜਾਇਫਲ ਦੇ ਪਾਊਡਰ ਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਚਿਹਰੇ ਉੱਤੇ 5-10 ਮਿੰਟ ਲਈ ਛੱਡ ਦਿਓ। ਇਸ ਦੇ ਨਾਲ ਜਾਇਫਲ ਵਿੱਚ ਐਂਟੀਸੇਪਟਿਕ ਗੁਣ ਵੀ ਪਾਏ ਜਾਂਦੇ ਹਨ, ਜੋ ਚਿਹਰੇ ਦੀ ਸੋਜ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਜੇ ਕਿਸੇ ਕਾਰਨ ਤੁਹਾਡੀ ਤਵਚਾ ਉੱਤੇ ਰੈਸ਼ੇਜ ਜਾਂ ਫਿਰ ਸੋਜ ਹੈ ਤਾਂ ਇਸ ਪੈਕ ਦਾ ਇਸਤੇਮਾਲ ਜ਼ਰੂਰ ਕਰੋ।