ਹੁਣ ਪੁਲਾੜ ਵਿਚ ਵੀ ਲੱਗਣਗੇ ਤਿੱਖੇ ਮਸਾਲੇਦਾਰ ਤੜਕੇ

ਏਜੰਸੀ

ਜੀਵਨ ਜਾਚ, ਤਕਨੀਕ

ਕਈ-ਕਈ ਦਿਨ ਪੁਲਾੜ ਵਿਚ ਬਤੀਤ ਕਰਨ ਵਾਲੇ ਪੁਲਾੜ ਯਾਤਰੀ ਹੁਣ ਪੁਲਾੜ ਵਿਚ ਵੀ ਚਟਪਟਾ ਖਾਣਾ ਚਾਹੁੰਦੇ ਹਨ।

NASA PLANNING TO GROW CHILI PEPPERS ON SPACE

ਵਾਸ਼ਿੰਗਟਨ: ਅਪੋਲੋ ਮਿਸ਼ਨ 11 ਨੂੰ 19 ਜੁਲਾਈ 2019 ਨੂੰ 50 ਸਾਲ ਪੂਰੇ ਹੋ ਗਏ। ਇਸ ਦਿਨ ਨੀਲ ਆਰਮਸਟਰੌਂਗ , ਮਾਈਕਲ ਕਾਲਿੰਨਸ ਅਤੇ ਐਡਵਿਨ ਬਜ਼ ਅਲਡਰਿਨ ਚੰਨ ‘ਤੇ ਪਹੁੰਚੇ ਸਨ। ਇਸੇ ਮਿਸ਼ਨ ਵਿਚ ਹੀ ਨੀਲ ਆਰਮਸਟਰੌਂਗ ਚੰਨ ‘ਤੇ ਕਦਮ ਰੱਖਣ ਵਾਲੇ ਪਹਿਲੇ ਵਿਅਕਤੀ ਬਣੇ ਸਨ। ਇਹਨਾਂ ਤਿੰਨਾਂ ਵਿਅਕਤੀਆਂ ਨੂੰ ਦੁਨੀਆ ਮਾਣ ਨਾਲ ਯਾਦ ਕਰਦੀ ਹੈ ਪਰ ਇਹ ਮਿਸ਼ਨ ਅਸਾਨ ਨਹੀਂ ਸੀ। ਖਾਣੇ ਤੋਂ ਲੈ ਕੇ ਰਹਿਣ ਤੱਕ ਹਰ ਚੀਜ਼ ਵਿਅਕਤੀ ਨੂੰ ਬਦਲਣੀ ਪੈਂਦੀ ਹੈ।

ਅਪਣੇ ਕੰਮ ਲਈ ਕੁਝ ਵੀ ਬਦਲਿਆ ਜਾ ਸਕਦਾ ਹੈ। ਜੋ ਚੀਜ਼ ਨਹੀਂ ਬਦਲੀ ਜਾਂਦੀ ਉਹ ਹੈ ਖਾਣੇ ਦਾ ਸੁਆਦ। ਕਈ-ਕਈ ਦਿਨ ਪੁਲਾੜ ਵਿਚ ਬਤੀਤ ਕਰਨ ਵਾਲੇ ਪੁਲਾੜ ਯਾਤਰੀ ਹੁਣ ਪੁਲਾੜ ਵਿਚ ਵੀ ਚਟਪਟਾ ਖਾਣਾ ਚਾਹੁੰਦੇ ਹਨ। ਇਸ ਦੇ ਲਈ ਨਾਸਾ ਹੁਣ ਪੁਲਾੜ ਵਿਚ ਮਿਰਚਾਂ ਉਗਾਉਣ ਵਾਲਾ ਹੈ। ਇਸ ਲਈ ਨਾਸਾ ਹੁਣ ਸਪੇਸ ਵਿਚ ਐਸਪਾਨੋਲਾ ਚਿੱਲੀ ਪੀਪਰ (Espanola chili pepper) ਦਾ ਪੌਦਾ ਉਗਾਉਣ ਜਾ ਰਿਹਾ ਹੈ।

ਇਕ ਖ਼ਬਰ ਮੁਤਾਬਕ ਨਾਸਾ ਸਪੇਸ ਵਿਚ ਪਹਿਲਾ ਫ਼ਲ ਉਗਾਉਣ ਜਾ ਰਿਹਾ ਹੈ ਕਿਉਂਕਿ ਪੁਲਾੜ ਯਾਤਰੀਆਂ ਨੇ ਪੁਲਾੜ ਵਿਚ ਵੀ ਮਸਾਲੇਦਾਰ ਖਾਣਾ ਖਾਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਨਾਸਾ ਪੁਲਾੜ ਵਿਚ ਸਪੇਸ ਲੈਟਸ (Lettuce) ਅਤੇ ਸਪੇਸ ਕੈਬੇਨ (Cabbage) ਉਗਾ ਚੁੱਕਾ ਹੈ। ਹੁਣ ਉਹ ਪਹਿਲਾ ਫ਼ਲ ਉਗਾਉਣ ਜਾ ਰਹੇ ਹਨ। ਇਸ ਦੇ ਲਈ ਵਿਗਿਆਨਕ ਖੋਜ ਕਰ ਰਹੇ ਹਨ ਕਿ ਕਿਸ ਤਰ੍ਹਾਂ ਧਰਤੀ ਤੋਂ ਦੂਰ ਫ਼ਲਾਂ ਅਤੇ ਸਬਜ਼ੀਆਂ ਨੂੰ ਉਗਾਇਆ ਜਾਵੇ।

ਤਕਨੀਕ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ