ਕੀ ਤੁਸੀਂ ਜਾਣਦੇ ਹੋ ਕਿ ਜਨਤਕ ਟਾਇਲਟ ਦੇ ਦਰਵਾਜ਼ੇ ਹੇਠਾਂ 'ਤੋਂ ਕਿਉਂ ਖੁੱਲ੍ਹੇ ਹੁੰਦੇ ਹਨ?

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਆਮ ਤੌਰ ‘ਤੇ ਇਹ ਟਾਇਲਟ ਜ਼ਰੂਰ ਵਰਤੇ ਜਾਂਦੇ ਹਨ ਅਤੇ ਇਹਨਾਂ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ ਜੇ ਸਫਾਈ ਨਾ ਹੋਵੇ ਤਾਂ ਬਦਬੂ ਤਾਂ ਜ਼ਰੂਰ ਆਵੇਗੀ। .....

Do you know why the doors of the public toilet are open from below?

ਨਵੀਂ ਦਿੱਲੀ- ਆਏ ਦਿਨ ਕੋਈ ਨਾ ਕੋਈ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੀ ਰਹਿੰਦੀ ਹੈ ਤੇ ਹੁਣ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਤੁਸੀਂ ਕਿਸੇ ਵੇਲੇ ਰੇਲਵੇ ਸਟੇਸ਼ਨ ਤੇ ਜਾਂ ਫਿਰ ਕਿਸੇ ਮਾਲ ਵਿਚ ਅਜਿਹੇ ਟਾਇਲਟ ਦੀ ਵਰਤੋਂ ਜਰੂਰ ਕੀਤੀ ਹੋਵੇਗੀ ਜਿਸ ਦੇ ਦਰਵਾਜ਼ੇ ਦੇ ਥੱਲ੍ਹੇ ਖਾਲੀ ਜਗ੍ਹਾ ਛੱਡੀ ਹੁੰਦੀ ਹੈ। ਕੀ ਤੁਸੀਂ ਕਦੇ ਟਾਇਲਟ ਦੇ ਦਰਵਾਜ਼ੇ ਦੇ ਥੱਲ੍ਹੇ ਜੋ ਜਗ੍ਹਾਂ ਛੱਡੀ ਹੁੰਦੀ ਹੈ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜੇ ਨਹੀਂ ਤਾਂ ਅੱਜ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ।

ਬਹੁਤ ਸਾਰੇ ਲੋਕਾਂ ਨੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਦਰਵਾਜ਼ੇ ਨਾਲ ਦਿੱਕਤ ਆਉਂਦੀ ਹੈ। ਆਮ ਤੌਰ ‘ਤੇ ਇਹ ਟਾਇਲਟ ਜ਼ਰੂਰ ਵਰਤੇ ਜਾਂਦੇ ਹਨ ਅਤੇ ਇਹਨਾਂ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ ਜੇ ਸਫਾਈ ਨਾ ਹੋਵੇ ਤਾਂ ਬਦਬੂ ਤਾਂ ਜ਼ਰੂਰ ਆਵੇਗੀ। ਜਿਸ ਕਾਰਨ ਲੋਕ ਇਹਨਾਂ ਟਾਇਲਟਾਂ ਦੀ ਵਰਤੋਂ ਨਹੀਂ ਕਰਨਗੇ। ਦਰਅਸਲ ਇਸ ਤਰ੍ਹਾਂ ਦੇ ਦਰਵਾਜ਼ੇ ਨਾਲ ਟਾਇਲਟ ਦੀ ਸਫਾਈ ਕਰਨੀ ਆਸਾਨ ਹੋ ਜਾਂਦੀ ਹੈ ਜਦੋਂ ਕਦੇ ਵੀ ਲੋਕ ਟਾਇਲਟ ਦੀ ਵਰਤੋਂ ਕਰਦੇ ਹਨ ਤਾਂ ਉਸ ਸਮੇਂ ਵੀ ਸਵੀਪਰ ਟਾਇਲਟ ਦੀ ਸਫ਼ਾਈ ਕਰ ਸਕਦਾ ਹੈ।

ਇਸ ਦਾ ਇਕ ਹੋਰ ਕਾਰਨ ਵੀ ਹੈ ਕਿ ਕਈ ਵਾਰ ਲੋਕ ਟਾਇਲਟ ਵਿਚ ਵੀ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਲੋਕ ਟਾਇਲਟ ਵਿਚ ਜਾ ਕੇ ਵੀ ਸ਼ਰਾਬ ਅਤੇ ਸਿਗਰਟ ਆਦਿ ਪੀਂਦੇ ਹਨ ਤਾਂ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਰੋਕਣ ਲਈ ਵੀ ਇਸ ਤਰ੍ਹਾਂ ਦਾ ਦਰਵਾਜ਼ਾ ਸਹੀ ਹੈ। ਅਜਿਹੇ ਮਾਮਲਿਆਂ ਵਿਚ ਲੋਕਾਂ ਨੂੰ ਅਜਿਹੇ ਗਲਤ ਕੰਮ ਕਰਦਿਆਂ ਨੂੰ ਵੇਖਿਆ ਜਾ ਸਕਦਾ ਹੈ। ਜੇ ਕਦੇ ਕਿਸੇ ਹਾਰਟ ਦੇ ਮਰੀਜ ਨੂੰ ਕੋਈ ਦਿਲ ਦਾ ਦੌਰਾ ਪੈ ਜਾਵੇ ਜਾ ਕੋਈ ਵੀ ਬੇਹੋਸ਼ ਹੋ ਜਾਵੇ ਤਾਂ ਉਸ ਇਨਸਾਨ ਦੀ ਮਦਦ ਕਰਨੀ ਆਸਾਨ ਹੋ ਜਾਂਦੀ ਹੈ। ਕਦੇ ਕਦੇ ਕੋਈ ਛੋਟੇ ਬੱਚੇ ਟਾਇਲਟ ਦਾ ਦਰਵਾਜਾ ਅੰਦਰੋਂ ਬੰਦ ਕਰ ਲੈਂਦੇ ਹਨ ਅਤੇ ਉਹ ਨਹੀਂ ਖੁੱਲਦਾ ਇਸ ਸਥਿਤੀ ਵਿਚ ਵੀ ਅਜਿਹੇ ਦਰਵਾਜੇ ਮਦਦਗਾਰ ਸਾਬਤ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।