ਨੋਵਲ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਦੀ ਅਪੀਲ 

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਘਰ ਵਿਚ 14 ਦਿਨ ਏਕਾਂਤਵਾਸ ਵਿਚ ਰਹਿਣ ਲਈ ਧਿਆਨਯੋਗ ਗੱਲਾਂ

File Photo

ਪੰਜਾਬ ਸਰਕਾਰ ਵੱਲੋਂ ਪਿਛਲੇ 14 ਦਿਨਾਂ ਦੌਰਾਨ ਵਿਦੇਸ਼ ਤੋਂ ਪਰਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿਚ ਆਉਣ ਤੋਂ ਪਹਿਲਾਂ ਸਿਹਤ ਵਿਭਾਗ ਨੂੰ ਸੂਚਿਤ ਕਰਨ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਆਪਣਾ ਮੈਡੀਕਲ ਚੈੱਕਅਪ ਜ਼ਰੂਰ ਕਰਵਾਉਣ। ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਵਿਦੇਸ਼ ਤੋਂ ਆਏ ਕਿਸੇ ਵਿਅਕਤੀ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਲੱਛਣ ਪਾਏ ਜਾਂਦੇ ਹਨ

ਤਾਂ ਉਸ ਨੂੰ ਹਸਪਤਾਲ ਵਿਚ 14 ਦਿਨਾਂ ਲਈ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਨਾ ਲਾਜ਼ਮੀ ਕੀਤਾ ਗਿਆ ਹੈ। ਜੇ ਵਿਦੇਸ਼ ਤੋਂ ਆਏ ਵਿਅਕਤੀ ਵਿੱਚ ਕੋਰੋਨਾ ਵਾਇਰਸ ਦੇ ਲੱਚਣ ਨਹੀਂ ਵੀ ਪਾਏ ਜਾਂਦੇ ਤਾਂ ਵੀ ਉਸ ਦਾ ਆਪਣੇ ਹੀ ਘਰ ਅੰਦਰ 14 ਦਿਨਾਂ ਲਈ ਏਕਾਂਤ ਵਿਚ ਰਹਿਣਾ ਲਾਜ਼ਮੀ ਹੈ। ਜੇ ਕਿਸੇ ਮਾਮਲੇ ਵਿੱਚ ਸ਼ੱਕੀ ਮਰੀਜ਼ ਵੱਲੋਂ ਉਪਰੋਕਤ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ

ਜਾਂ ਇਲਾਜ ਕਰਵਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਐਪੇਡੈਮਿਕ ਡਿਜ਼ੀਜ਼ ਐਕਟ, 1897 ਤਹਿਤ ਹਸਪਤਾਲ ਵਿਚ ਸਖਤੀ ਨਾਲ ਦਾਖਲ ਕੀਤ ਜਾ ਸਕਦਾ ਹੈ। ਇਲਾਜ ਦੌਰਾਨ ਮਰੀਜ਼ ਦੇ ਫਰਾਰ ਹੋਣ ਦੀ ਸੂਰਤ ਵਿਚ ਉਸ ਵਿਰੁੱਧ ਆਈ.ਪੀ.ਸੀ ਦੀ ਧਾਰਾ 188 ਤਹਿਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। 

ਘਰ ਵਿਚ 14 ਦਿਨ ਏਕਾਂਤਵਾਸ ਵਿਚ ਰਹਿਣ ਲਈ ਧਿਆਨਯੋਗ ਗੱਲਾਂ
ਹਵਾਦਾਰ ਕਮਰੇ ਵਿਚ ਇਕੱਲੇ ਰਹੋ। ਕੋਰੋਨਾ ਵਾਇਰਸ ਤੋਂ ਬਚਣ ਲਈ ਵਾਰ-ਵਾਰ ਸਾਬਣ ਜਾਂ ਸੈਨੇਟਾਈਜ਼ਰ ਨਾਲ ਹੱਥ ਧੋਵੋ। ਪਰਿਵਾਰਕ ਮੈਂਬਰਾਂ ਤੋਂ ਘੱਟੋ-ਘੱਟ ਇੱਕ ਮੀਟਰ ਤੱਕ ਦੀ ਦੂਰੀ ਬਣਾ ਕੇ ਰੱਖੋ।

ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਤੋਂ ਦੂਰ ਰਹੋ। ਕੋਵਿਡ 19 ਦੇ ਲੱਛਣ ਵਾਲੇ ਵਿਅਕਤੀ ਅਤੇ ਕੋਰੋਨਾ ਪੀੜਤ ਦੀ ਸੇਵ-ਸੰਭਾਲ ਕਰਨ ਵਾਲੇ ਵਿਅਕਤੀ ਮਾਸਕ ਜ਼ਰੂਰ ਪਾਉਣ। ਘਰੇਲੂ ਸਾਮਾਨ ਸਾਂਝੇ ਤੌਰ ਤੇ ਨਾ ਵਰਤੋਂ। ਘਰਾਂ ਵਿਚ ਮਹਿਮਾਨ ਨਾ ਬਲਾਓ।