ਸਿਹਤਮੰਦ ਰਹਿਣ ਲਈ ਹਫ਼ਤੇ 'ਚ ਤਿੰਨ ਵਾਰ ਖਾਉ ਮੁੱਠੀ ਭਰ ਨਟਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਿਹਤਮੰਦ ਦਿਲ ਉਮਰ ਵਧਣ ਦੇ ਨਾਲ ਲੋਕਾਂ ਲਈ ਚਿੰਤਾ ਦਾ ਸਬੱਬ ਬਣ ਜਾਂਦੀ ਹੈ। ਇਕ ਨਵੇਂ ਅਧਿਐਨ 'ਚ ਕਿਹਾ ਗਿਆ ਹੈ ਹਫ਼ਤੇ 'ਚ ਤਿੰਨ ਵਾਰ ਮੁੱਠੀ ਭਰ ਬਦਾਮ, ਅਖ਼ਰੋਟ ਖਾਣ ਨਾਲ..

Nuts

ਸਿਹਤਮੰਦ ਦਿਲ ਉਮਰ ਵਧਣ ਦੇ ਨਾਲ ਲੋਕਾਂ ਲਈ ਚਿੰਤਾ ਦਾ ਸਬੱਬ ਬਣ ਜਾਂਦੀ ਹੈ। ਇਕ ਨਵੇਂ ਅਧਿਐਨ 'ਚ ਕਿਹਾ ਗਿਆ ਹੈ ਹਫ਼ਤੇ 'ਚ ਤਿੰਨ ਵਾਰ ਮੁੱਠੀ ਭਰ ਬਦਾਮ, ਅਖ਼ਰੋਟ ਖਾਣ ਨਾਲ ਦਿਲ ਦੀ ਧੜਕਨ ਕਾਬੂ ਨਾ ਹੋਣ ਦਾ ਖ਼ਤਰਾ 18 ਫ਼ੀ ਸਦੀ ਤਕ ਘੱਟ ਹੋ ਜਾਂਦਾ ਹੈ। ਸਵੀਡਨ ਦੇ 60 ਹਜ਼ਾਰ ਲੋਕਾਂ ਦੇ ਦਿਲ ਦੀ ਸਿਹਤ 'ਤੇ 17 ਸਾਲ ਤਕ ਅਧਿਐਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਹਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਏਟਰਿਅਲ ਫ਼ਾਇਬਰਿਲੇਸ਼ਨ ਯਾਨੀ ਦਿਲ ਦੀ ਧੜਕਨ ਕਾਬੂ ਨਾ ਹੋਣ ਦੀ ਸਮੱਸਿਆ ਵਿਚ ਨਟਸ ਦਾ ਨੇਮੀ ਸੇਵਨ ਆਰਾਮ ਪਹੁੰਚਾਣ ਵਾਲਾ ਹੋ ਸਕਦਾ ਹੈ। ਇਹ ਦਿਲ ਦੇ ਦੌਰੇ ਹੋਣ ਦਾ ਅਹਿਮ  ਕਾਰਨ ਹੁੰਦਾ ਹੈ। ਜਾਂਚ ਦੌਰਾਨ ਖੋਜਕਾਰਾਂ ਨੇ ਇਹ ਵੀ ਦੇਖਿਆ ਕਿ ਸੀਮਤ ਮਾਤਰਾ 'ਚ ਨਟਸ ਖਾਣ ਨਾਲ ਦਿਲ ਦੀ ਧੜਕਣ ਬੰਦ ਹੋਣ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

ਸਵੀਡਨ ਦੇ ਕੈਰੋਲਿੰਸਕਾ ਇੰਸਟੀਟਿਊਟ 'ਚ ਹੋਏ ਇਸ ਖੋਜ 'ਚ ਕਿਹਾ ਗਿਆ ਹੈ ਕਿ ਨਟਸ ਦਾ ਸੇਵਨ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਹਾਲਾਂਕਿ ਇਸ ਅਧਿਐਨ ਦੀ ਇਕ ਖ਼ਾਸ ਗੱਲ ਇਹ ਸੀ ਕਿ ਇਸ 'ਚ ਸ਼ਾਮਲ ਸਾਰੇ ਹਿਸਾ ਲੈਣ ਵਾਲੇ ਜਵਾਨ ਅਤੇ ਸਰੀਰਕ ਤੌਰ 'ਤੇ ਸਰਗਰਮ ਸਨ। ਇਨ੍ਹਾਂ ਦਾ ਭਾਰ ਕਾਬੂ 'ਚ ਸੀ ਅਤੇ ਇਹ ਘੱਟ ਮਾਤਰਾ 'ਚ ਸ਼ਰਾਬ ਦਾ ਸੇਵਨ ਕਰਦੇ ਸਨ। ਇਨ੍ਹਾਂ ਦੇ ਖਾਣ-ਪੀਣ 'ਚ ਫਲ ਅਤੇ ਸਬਜ਼ੀਆਂ ਦੀ ਮਾਤਰਾ ਜ਼ਿਆਦਾ ਸੀ।