ਹਰ ਰੋਗ ਦਾ ਇਲਾਜ ਹਨ ਅੰਬ ਦੇ ਪੱਤੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜੇਕਰ ਤੁਸੀ ਸ਼ੂਗਰ ਦੇ ਮਰੀਜ਼ ਹੋ ਤਾਂ ਅੰਬ ਦੀਆਂ ਪੱਤੀਆਂ ਦਾ ਸੇਵਨ ਕਰੋ।

Photo

ਜੇਕਰ  ਤੁਸੀ ਸ਼ੂਗਰ ਦੇ ਮਰੀਜ਼ ਹੋ ਤਾਂ ਅੰਬ ਦੀਆਂ ਪੱਤੀਆਂ ਦਾ ਸੇਵਨ ਕਰੋ। ਅੰਬ ਦੀਆਂ ਪੱਤੀਆਂ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਲਉ। ਫਿਰ ਰੋਜ਼ 1 ਚਮਚ ਖਾਉ। ਇਸ ਨਾਲ ਹੌਲੀ-ਹੌਲੀ ਤੁਹਾਡੀ ਸ਼ੂਗਰ ਕਾਬੂ ਵਿਚ ਹੋਣ ਲੱਗੇਗੀ।

-ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੰਬ ਦੀਆਂ ਪੱਤੀਆਂ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ। ਅੰਬ ਦੇ ਪੱਤੇ ਉਬਾਲ ਲਉ। ਨਹਾਉਣ ਵਾਲੇ ਪਾਣੀ ਵਿਚ ਅੰਬ ਦੇ ਪੱਤੇ ਪਾ ਕੇ ਨਹਾਉ। ਇਸ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

-ਦਮੇ ਦੇ ਰੋਗੀਆਂ ਲਈ ਅੰਬ ਦੀਆਂ ਪੱਤੀਆਂ ਦਾ ਕਾੜ੍ਹਾ ਕਿਸੇ ਦਵਾਈ ਤੋਂ ਘੱਟ ਨਹੀਂ। ਰੋਜ਼ਾਨਾ ਇਹ ਕਾੜ੍ਹਾ ਪੀਣ ਨਾਲ ਤੁਹਾਨੂੰ ਦਮੇ ਤੋਂ ਰਾਹਤ ਮਿਲੇਗੀ।  
-ਦਿਨ ਵਿਚ ਇਕ-ਦੋ ਵਾਰ ਹਿਚਕੀ ਆਉਣੀ ਠੀਕ ਹੈ ਪਰ ਜੇ ਇਸ ਤੋਂ ਜ਼ਿਆਦਾ ਹਿਚਕੀਆਂ ਆਉਣ ਲੱਗਣ ਤਾਂ ਅੰਬ ਦੀਆਂ ਪੱਤੀਆਂ ਨੂੰ ਉਬਾਲ ਲਉ ਅਤੇ ਉਸ ਦੇ ਪਾਣੀ ਨਾਲ ਗਰਾਰੇ ਕਰੋ। ਗਰਾਰੇ ਕਰਨ ਨਾਲ ਕੁੱਝ ਹੀ ਦੇਰ ਵਿਚ ਤੁਹਾਨੂੰ ਫ਼ਰਕ ਵਿਖਾਈ ਦੇਣ ਲੱਗੇਗਾ।
-ਅੰਬ ਦੀਆਂ ਪੱਤੀਆਂ ਨਾਲ ਗੁਰਦੇ ਦੀ ਪੱਥਰੀ ਦੂਰ ਹੁੰਦੀ ਹੈ। ਇਸ ਲਈ ਪੱਤੀਆਂ ਤੋਂ ਬਣੇ ਪਾਊਡਰ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਪੱਥਰੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

-ਅਜੋਕੇ ਸਮੇਂ ਵਿਚ ਕਈ ਵਿਅਕਤੀ ਢਿੱਡ ਦੀਆਂ ਸਮਸਿਆਵਾਂ ਤੋਂ ਪ੍ਰੇਸ਼ਾਨ ਹਨ। ਢਿੱਡ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਅੰਬ ਦੀਆਂ ਪੱਤੀਆਂ ਦਾ ਇਸਤੇਮਾਲ ਕਰੋ। ਅੰਬ ਦੀਆਂ ਪੱਤੀਆਂ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਸਵੇਰੇ ਉਠ ਕੇ ਇਸ ਨੂੰ ਛਾਣ ਕੇ ਪੀ ਲਉ। ਇਸ ਪਾਣੀ ਨੂੰ ਪੀਣ ਨਾਲ ਢਿੱਡ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ।
-ਛੋਟੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਛੋਟੇ ਟੁਕੜਿਆਂ ਵਿਚ ਕੱਟ ਕੇ ਚੱਬਣਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਦੇ ਪੱਤਿਆਂ ਵਿਚ ਐਂਟੀਆਕਸੀਡੈਂਟ ਗੁਣ, ਵਿਟਾਮਿਨ ਏ, ਬੀ ਅਤੇ ਸੀ ਹੁੰਦਾ ਹੈ ਜੋ ਤੰਦਰੁਸਤ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ।