ਐਲੂਮੀਨੀਅਮ ਦੇ ਭਾਂਡਿਆਂ ’ਚ ਨਾ ਪਕਾਉ ਇਹ ਚੀਜ਼ਾਂ, ਸਿਹਤ ’ਤੇ ਪੈਂਦਾ ਹੈ ਮਾੜਾ ਅਸਰ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਰੈੱਡ ਮੀਟ ਅਤੇ ਪ੍ਰੋਸੈਸਡ ਮੀਟ ਪੱਛਮੀ ਖ਼ੁਰਾਕ ਵਿਚ ਸੱਭ ਤੋਂ ਆਮ ਐਸੀਡਿਕ ਭੋਜਨ ਹਨ। ਇਹੀ ਕਾਰਨ ਹੈ ਕਿ ਇਸ ਧਾਤ ਦੇ ਭਾਂਡੇ ਵਿਚ ਕਦੇ ਵੀ ਲਾਲ ਮੀਟ ਨਾ ਪਕਾਉ।

Do not cook these things in aluminum vessels, it has a bad effect on health

 

ਸਵਾਦਿਸ਼ਟ ਭੋਜਨ ਅਤੇ ਚੰਗੀ ਸਿਹਤ ਲਈ ਤੁਸੀਂ ਸਬਜ਼ੀਆਂ ਦੀ ਤਾਜ਼ਗੀ ਤੋਂ ਲੈ ਕੇ ਉਨ੍ਹਾਂ ਨੂੰ ਪਕਾਉਣ ਲਈ ਵਰਤੇ ਜਾਣ ਵਾਲੇ ਤੇਲ ਤਕ ਦਾ ਖ਼ਾਸ ਧਿਆਨ ਰਖਦੇ ਹੋ। ਇਸ ਦੇ ਬਾਵਜੂਦ, ਕੀ ਤੁਸੀਂ ਜਾਣਦੇ ਹੋ ਕਿ ਅਣਜਾਣੇ ਵਿਚ ਕੀਤੀ ਤੁਹਾਡੀ ਛੋਟੀ ਜਿਹੀ ਗ਼ਲਤੀ ਤੁਹਾਡੇ ਪ੍ਰਵਾਰ ਲਈ ਸਿਹਤ ਅਤੇ ਸਵਾਦ ਦੇ ਇਸ ਸੰਪੂਰਨ ਸੁਮੇਲ ਨੂੰ ਵਿਗਾੜ ਸਕਦੀ ਹੈ। ਐਲੂਮੀਨੀਅਮ ਦੇ ਭਾਂਡੇ ਐਸੀਡਿਕ ਭੋਜਨ ਨਾਲ ਪ੍ਰਤੀਕਿਰਿਆ ਕਰਦੇ ਹਨ ਅਤੇ ਇਹ ਧਾਤ ਦੇ ਕਣ ਭੋਜਨ ਵਿਚ ਰਲ ਜਾਂਦੇ ਹਨ ਜਿਸ ਕਾਰਨ ਸਰੀਰ ਵਿਚ ਐਲੂਮੀਨੀਅਮ ਦੀ ਮਾਤਰਾ ਵੱਧ ਜਾਂਦੀ ਹੈ।

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਟਮਾਟਰ ਐਸੀਡਿਕ ਕਿਸਮ ਦਾ ਹੁੰਦਾ ਹੈ ਅਤੇ ਜੇਕਰ ਇਸ ਨੂੰ ਐਲੂਮੀਨੀਅਮ ਵਿਚ ਜ਼ਿਆਦਾ ਦੇਰ ਤਕ ਪਕਾਇਆ ਜਾਵੇ ਤਾਂ ਇਸ ਦਾ ਸਵਾਦ ਪ੍ਰਭਾਵਤ ਹੁੰਦਾ ਹੈ ਤੇ ਇਹ ਸਿਹਤ ਲਈ ਵੀ ਨੁਕਸਾਨੇਦਾਹ ਹੋ ਸਕਦਾ ਹੈ। ਸਿਰਕਾ ਵੀ ਐਲੂਮੀਨੀਅਮ ਨਾਲ ਜ਼ੋਰਦਾਰ ਪ੍ਰਤੀਕਿਰਿਆ ਕਰਦਾ ਹੈ। ਸਿਰਕਾ ਅਤੇ ਇਸ ਨਾਲ ਸਬੰਧਤ ਪਕਵਾਨਾਂ ਨੂੰ ਐਲੂਮੀਨੀਅਮ ਵਿਚ ਰਖਣਾ ਠੀਕ ਨਹੀਂ ਸਮਝਿਆ ਜਾਂਦਾ।

ਰੈੱਡ ਮੀਟ ਅਤੇ ਪ੍ਰੋਸੈਸਡ ਮੀਟ ਪੱਛਮੀ ਖ਼ੁਰਾਕ ਵਿਚ ਸੱਭ ਤੋਂ ਆਮ ਐਸੀਡਿਕ ਭੋਜਨ ਹਨ। ਇਹੀ ਕਾਰਨ ਹੈ ਕਿ ਇਸ ਧਾਤ ਦੇ ਭਾਂਡੇ ਵਿਚ ਕਦੇ ਵੀ ਲਾਲ ਮੀਟ ਨਾ ਪਕਾਉ। ਇਹ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਸਟਾਰਚ ਵਾਲੇ ਭੋਜਨ ਵੀ ਐਸੀਡਿਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਐਲੂਮੀਨੀਅਮ ਦੇ ਫ਼ਰਾਈਪੈਨ ਵਿਚ ਪਕਾਉਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ