ਉੱਤਰੀ ਭਾਰਤ 'ਚ ਮੌਸਮ ਵਿਭਾਗ ਦੀ ਇੱਕ ਹੋਰ ਵੱਡੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਤਾਮਿਲਨਾਡੂ ਅਤੇ ਪੁੱਡੂਚੇਰੀ 'ਚ ਤੇਜ਼ ਬਾਰਸ਼ ਹੋਣ ਦਾ ਖ਼ਦਸ਼ਾ

Another Big Warning From the Meteorological Department in Northern India

ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ ਦੇ ਲੋਕਾਂ ਲਈ ਅਗਲੇ ਕੁਝ ਘੰਟਿਆਂ ਦੌਰਾਨ ਮੌਸਮ ਵੱਡੀ ਦਿੱਕਤ ਖੜ੍ਹੀ ਕਰ ਸਕਦਾ ਹੈ। ਮੌਸਮ 'ਚ ਸੰਭਾਵਿਤ ਬਦਲਾਅ ਦੇ ਕਾਰਨ ਉੱਤਰ ਭਾਰਤ ਦੇ ਪ੍ਰਮੁੱਖ ਸੂਬਿਆਂ 'ਚ ਸ਼ੁਮਾਰ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ ਆਪਣੇ ਪੂਰਵ ਅਨੁਮਾਨ 'ਚ ਦਿੱਤੀ ਹੈ।

ਮੌਸਮ ਵਿਭਾਗ ਮੁਤਾਬਕ ਹਿੰਦ ਮਹਾਸਾਗਰ 'ਚ ਹਵਾ ਦੇ ਘੱਟ ਦਬਾਅ ਅਤੇ ਪੱਛਮੀ ਖਾੜੀ ਦੇ ਦੱਖਣੀ ਇਲਾਕੇ 'ਚ ਉੱਠੇ ਤੂਫ਼ਾਨ ਕਾਰਨ ਤੇਜ਼ੀ ਨਾਲ ਵਾਤਾਵਰਨ 'ਚ ਬਦਲਾਅ ਆਵੇਗਾ। ਇਸ ਨਾਲ 65 ਕਿ:ਮੀ ਤੱਕ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸ ਨਾਲ ਨਾ ਸਿਰਫ਼ ਲਾਗੇ ਦੇ ਸੂਬਿਆਂ ਬਲਕਿ ਉੱਤਰੀ ਭਾਰਤ ਵੀ ਪ੍ਰਭਾਵਿਤ ਹੋਵੇਗਾ। ਮੌਸਮ ਵਿਭਾਗ ਮੁਤਾਬਕ ਇਸ ਨਾਲ ਪੱਛਮੀ ਬੰਗਾਲ ਤੋਂ ਇਲਾਵਾ ਆਸਾਮ, ਸਿੱਕਮ ਦੇ ਨਾਲ ਹਿਮਾਚਲ ਤੋਂ ਹੇਠਲੇ ਇਲਾਕਿਆਂ 'ਚ ਹਵਾ ਦੀ ਰਫ਼ਤਾਰ ਤੇਜ਼ ਹੋਵੇਗੀ।

ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਅਤੇ ਯੂਪੀ ਰਾਜਸਥਾਨ 'ਚ ਧੂੜ ਭਰੀਆਂ ਹਨੇਰੀਆਂ ਚੱਲਣਗੀਆਂ। ਕੁਝ ਖੇਤਰਾਂ 'ਚ ਬੱਦਲ ਗਰਜ ਸਕਦੇ ਹਨ ਤੇ ਬਾਰਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਕੁਝ ਘੰਟਿਆਂ ਅੰਦਰ ਤਾਮਿਲਨਾਡੂ ਅਤੇ ਪੁੱਡੂਚੇਰੀ 'ਚ ਤੇਜ਼ ਬਾਰਸ਼ ਹੋ ਸਕਦੀ ਹੈ। ਇਸ ਦਾ ਕਾਰਨ ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ 'ਚ ਹਵਾ ਦਾ ਦਬਾਅ ਘੱਟ ਹੁੰਦਾ ਹੈ।

ਦੱਖਣੀ ਸੂਬਿਆਂ 'ਚ ਹੀ ਹਿੰਦ ਮਹਾਸਾਗਰ ਅਤੇ ਪੱਛਮੀ ਬੰਗਾਲ ਦੀ ਖਾੜੀ 'ਚ ਹਵਾ ਦਾ ਘੱਟ ਦਬਾਅ ਬਣਨ ਕਾਰਨ ਬਾਰਸ਼ ਅਤੇ ਤੂਫ਼ਾਨ ਆ ਸਕਦਾ ਹੈ। ਮੌਸਮ ਵਿਭਾਗ ਆਉਣ ਵਾਲੇ ਕੁਝ ਦਿਨਾਂ 'ਚ ਉੱਤਰ ਭਾਰਤ ਦੇ ਮੈਦਾਨੀ ਖੇਤਰਾਂ 'ਚ ਹਨੇਰੀ-ਤੂਫ਼ਾਨ ਅਤੇ ਕਿਣ-ਮਿਣ ਦੀ ਸੰਭਾਵਨਾ ਜਤਾ ਰਿਹਾ ਹੈ। ਦੇਖੋ ਵੀਡੀਓ.......