ਦਿਲ ਅਤੇ ਪੇਟ ਲਈ ਬਹੁਤ ਫ਼ਾਇਦੇਮੰਦ ਹੁੰਦੈ ਦਾਲਚੀਨੀ ਨਾਲ ਸ਼ਹਿਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਿਹਤ ਦੇ ਜਾਣਕਾਰਾਂ ਮੁਤਾਬਕ, ਜੇਕਰ ਸ਼ਹਿਦ ਦੇ ਇਸਤੇਮਾਲ ਦਾ ਤਰੀਕਾ ਪਤਾ ਹੈ ਤਾਂ ਇਸ ਦੀ ਵਰਤੋਂ ਕਰ ਕੇ ਸਿਹਤ ਸਬੰਧੀ ਹਰ ਰੋਗ ਨਾਲ ਲੜਿਆ ਜਾ ਸਕਦਾ ਹੈ

File

ਸ਼ਹਿਦ ਸਿਹਤ ਲਈ ਬਹੁਤ ਲਾਭਦਾਇਕ ਹੈ। ਸਿਹਤ ਦੇ ਜਾਣਕਾਰਾਂ ਮੁਤਾਬਕ, ਜੇਕਰ ਸ਼ਹਿਦ ਦੇ ਇਸਤੇਮਾਲ ਦਾ ਤਰੀਕਾ ਪਤਾ ਹੈ ਤਾਂ ਇਸ ਦੀ ਵਰਤੋਂ ਕਰ ਕੇ ਸਿਹਤ ਸਬੰਧੀ ਹਰ ਰੋਗ ਨਾਲ ਲੜਿਆ ਜਾ ਸਕਦਾ ਹੈ। ਅਜਿਹੀ ਹੀ ਇਕ ਚੀਜ਼ ਹੈ ਦਾਲਚੀਨੀ, ਜੋ ਸਾਡੇ ਘਰ ਦੀ ਰਸੋਈ ਵਿਚ ਆਮ ਤੌਰ 'ਤੇ ਮਿਲ ਹੀ ਜਾਂਦੀ ਹੈ।

ਉਂਝ ਤਾਂ ਇਸ ਨੂੰ ਖਾਣ ਦਾ ਸਵਾਦ ਵਧਾਉਣ ਲਈ ਮਸਾਲੇ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਸ ਨੂੰ ਜੇਕਰ ਸ਼ਹਿਦ ਨਾਲ ਵਰਤਿਆ ਜਾਵੇ ਤਾਂ ਇਹ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਵਾਲੀ ਔਸ਼ਧੀ ਬਣ ਜਾਂਦੀ ਹੈ। ਕੈਂਸਰ ਵਰਗੇ ਜਾਨਲੇਵਾ ਰੋਗ ਨੂੰ ਕਾਬੂ ਕਰਨ ਵਿਚ ਦਾਲਚੀਨੀ ਬੇਹੱਦ ਫ਼ਾਇਦੇਮੰਦ ਹੈ।

ਜੇਕਰ ਇਕ ਮਹੀਨੇ ਤਕ ਗਰਮ ਪਾਣੀ ਵਿਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਦਾ ਸੇਵਨ ਕੀਤਾ ਜਾਵੇ ਤਾਂ ਇਸ ਰੋਗ ਨੂੰ ਰੋਕਣ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ, ਜਿਸ ਨਾਲ ਸਰੀਰ ਨੂੰ ਹਰ ਰੋਗ ਨਾਲ ਲੜਨ ਵਿਚ ਮਦਦ ਮਿਲਦੀ ਹੈ। ਦਾਲਚੀਨੀ ਅਤੇ ਸ਼ਹਿਦ ਦਾ ਮਿਸ਼ਰਣ ਦਿਲ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ।

ਇਨ੍ਹਾਂ ਦਾ ਸੇਵਨ ਦਿਲ ਦੀਆਂ ਧਮਣੀਆਂ ਵਿਚ ਕੋਲੇਸਟਰਾਲ ਨੂੰ ਜੰਮਣ ਤੋਂ ਰੋਕਦਾ ਹੈ। ਰੋਜ਼ਾਨਾ ਸ਼ਹਿਦ ਅਤੇ ਦਾਲਚੀਨੀ ਦਾ ਗਰਮ ਪਾਣੀ ਨਾਲ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਦਾਲਚੀਨੀ ਅਤੇ ਸ਼ਹਿਦ ਦੇ ਮਿਸ਼ਰਣ ਨੂੰ ਰੋਟੀ ਨਾਲ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਦਾਲਚੀਨੀ ਨੂੰ ਚਾਹ ਵਿਚ ਪਾ ਕੇ ਵੀ ਪੀਤਾ ਜਾ ਸਕਦਾ ਹੈ।

ਵਧਦੇ ਭਾਰ ਤੋਂ ਪੀੜਤ ਲੋਕਾਂ ਲਈ ਸ਼ਹਿਦ ਅਤੇ ਦਾਲਚੀਨੀ ਇਕ ਵਰਦਾਨ ਮੰਨਿਆ ਜਾਂਦਾ ਹੈ। ਇਹ ਸਰੀਰ ਵਿਚ ਤੇਜ਼ੀ ਨਾਲ ਵਧਣ ਵਾਲੇ ਕੋਲੇਸਟਰਾਲ ਪੱਧਰ ਨੂੰ ਘੱਟ ਕਰਦੀ ਹੈ, ਜਿਸ ਨਾਲ ਸਰੀਰ ਦਾ ਭਾਰ ਘੱਟ ਜਾਂਦਾ ਹੈ। ਇਕ ਚਮਚ ਦਾਲਚੀਨੀ ਪਾਊਡਰ ਨੂੰ ਇਕ ਗਲਾਸ ਪਾਣੀ ਵਿਚ ਉਬਾਲ ਕੇ ਉਸ ਵਿਚ ਦੋ ਵੱਡੇ ਚਮਚ ਸ਼ਹਿਦ ਮਿਲਾ ਲਉ।

ਇਸ ਮਿਸ਼ਰਣ ਨੂੰ ਸਵੇਰੇ ਨਾਸ਼ਤਾ ਕਰਨ ਤੋਂ ਅੱਧਾ ਘੰਟਾ ਪਹਿਲਾਂ ਪੀਉ। ਇਸ ਦੇ ਸੇਵਨ ਨਾਲ ਚਰਬੀ ਹੌਲੀ-ਹੌਲੀ ਖ਼ਤਮ ਹੋ ਜਾਵੇਗੀ। ਜੇਕਰ ਤੁਹਾਨੂੰ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਦਾਲਚੀਨੀ ਦਾ ਪ੍ਰਯੋਗ ਕਰੋ। ਇਸ ਲਈ ਨਿੱਤ ਦਾਲਚੀਨੀ ਦਾ ਗਰਮ ਪਾਣੀ ਵਿਚ ਸੇਵਨ ਤਾਂ ਲਾਭਦਾਇਕ ਹੈ ਹੀ, ਇਸ ਤੋਂ ਇਲਾਵਾ ਇਸ ਹਲਕੇ ਗਰਮ ਪਾਣੀ ਦੀ ਦਰਦ ਵਾਲੇ ਸਥਾਨ 'ਤੇ ਮਾਲਿਸ਼ ਕਰਨ ਨਾਲ ਵੀ ਜੋੜਾਂ ਦੇ ਦਰਦ ਵਿਚ ਆਰਾਮ ਮਿਲਦਾ ਹੈ। ਸਰਦੀ, ਖੰਘ ਜਾਂ ਗਲੇ ਵਿਚ ਤਕਲੀਫ਼ ਹੋਣ 'ਤੇ ਇਹ ਇਕ ਅਸਰਦਾਰ ਘਰੇਲੂ ਉਪਾਅ ਹੈ। ਇਸ ਨੂੰ ਪੀ ਕੇ ਇਕ ਚਮਚ ਸ਼ਹਿਦ ਨਾਲ ਇਕ ਚੁਟਕੀ ਮਾਤਰਾ ਵਿਚ ਖਾਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।