ਘਰ 'ਚ ਲਗਾਉ ਇਹ ਪੌਦੇ ਜੋ ਰੱਖਦੇ ਹਨ ਤੁਹਾਡੀ ਸਿਹਤ ਦਾ ਖ਼ਿਆਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸ਼ਹਿਰੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਅਕਸਰ ਦੂਸ਼ਿਤ ਹਵਾ ਕਾਰਨ ਸਿਹਤ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ 'ਚ ਹੁਣ ਲੋਕ ਘਰਾਂ 'ਚ ਏਅਰ ਪਿਊਰੀਫ਼ਾਇਰ ਦਾ ਇਸਤੇਮਾਲ...

plants in house

ਸ਼ਹਿਰੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਅਕਸਰ ਦੂਸ਼ਿਤ ਹਵਾ ਕਾਰਨ ਸਿਹਤ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ 'ਚ ਹੁਣ ਲੋਕ ਘਰਾਂ 'ਚ ਏਅਰ ਪਿਊਰੀਫ਼ਾਇਰ ਦਾ ਇਸਤੇਮਾਲ ਕਰਨ ਲੱਗੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕੁੱਝ ਪੌਦੇ ਵੀ ਤੁਹਾਡੇ ਘਰ ਦੀ ਹਵਾ ਨੂੰ ਸ਼ੁੱਧ ਰੱਖਣ 'ਚ ਮਦਦ ਕਰਦੇ ਹਨ। ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗਾ ਪਰ ਇਹ ਸੱਚ ਹੈ।

ਹਾਲ ਹੀ 'ਚ ਕੀਤੇ ਗਏ ਅਧਿਐਨ 'ਚ ਖੋਜਕਾਰਾਂ ਨੇ ਇੰਝ ਹੀ ਕੁੱਝ ਪੌਦਿਆਂ ਦਾ ਪਤਾ ਲਗਾਇਆ ਹੈ ਜੋ ਕਿ ਹਵਾ ਵਿਚ ਮੌਜੂਦ ਪਰਦੂਸ਼ਣ ਦੇ ਕਣਾਂ ਨੂੰ ਸੋਖ ਲੈਂਦੇ ਹਨ। ਸੀਐਸਆਈਆਰ - ਆਇਐਚਬੀਟੀ ਪਾਲਮਪੁਰ ਨੇ ਅਜਿਹੇ 12 ਪੌਦਿਆਂ ਨੂੰ ਖੋਜਿਆ ਹੈ ਜਿਨ੍ਹਾਂ 'ਚ ਇਸ ਪ੍ਰਕਾਰ ਦੇ ਗੁਣ ਪਾਏ ਗਏ ਹਨ। ਇਨ੍ਹਾਂ ਪੌਦਿਆਂ 'ਚ ਐਲੋਵੇਰਾ, ਏਰਿਕਾ ਪਾਮ, ਬਾਰਵਟਨ - ਡੇਜ਼ੀ (ਜਰਬੇਰਾ ਡੇਜ਼ੀ), ਬੋਸਟੋਨ - ਫ਼ਰਨ, ਗੁਲਦਾਉਦੀ, ਫ਼ਿਲੋਡੇਨਡ੍ਰੋਨ, ਇੰਗਲਿਸ਼ - ਆਇਵੀ, ਪੀਸ ਲਿਲੀ, ਰਬਰ ਪਲਾਂਟ, ਸਨੇਕ ਪਲਾਂਟ, ਲਘੂ ਸੈਂਸੇਵੇਰੀਆ ਅਤੇ ਵੀਪਿੰਗ ਫ਼ਿਗ ਸ਼ਾਮਲ ਹਨ।

ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਘਰ ਵਿਚ ਇਸਤੇਮਾਲ ਹੋਣ ਵਾਲੀ ਆਮ ਚੀਜ਼ਾਂ ਜਿਵੇਂ ਕਿ ਦੀਵਾਰਾਂ ਦੇ ਰੰਗ, ਫ਼ਰਿੱਜ, ਮਾਈਕ੍ਰੋਵੇਵ, ਡਿਓਡਰੈਂਟ, ਬੂਟ ਪਾਲਿਸ਼, ਅਗਰਬੱਤੀ, ਗੈਸ,  ਪਰਫ਼ਿਊਮ, ਬਿਲਡਿੰਗ ਮੈਟੀਰਿਅਲ, ਹੀਟਰ, ਇਲੈਕਟ੍ਰਾਨਿਕ ਸਮੱਗਰੀਆਂ ਅਤੇ ਸਿਗਰਟ ਦੇ ਧੁਏਂ ਤੋਂ ਨੁਕਸਾਨਦਾਇਕ ਗੈਸਾਂ ਕਾਰਬਨ ਡਾਇਆਕਸਾਇਡ, ਬੈਨਜੀਨ, ਟ੍ਰਾਇਕਲੋਰੋ ਥਾਇਲੀਨ, ਜਾਇਲੀਨ, ਟਾਇਲੀਨ ਅਤੇ ਕਾਰਬਨ ਮੋਨੋਆਕਸਾਇਡ ਆਦਿ ਪੈਦਾ ਹੁੰਦੀਆਂ ਹਨ।  ਇਨ੍ਹਾਂ ਸਾਰੀਆਂ ਗੈਸਾਂ ਨੂੰ ਵੋਲਾਟਾਇਲ ਆਰਗੇਨਿਕ ਕੰਪਾਉਂਡ (ਵੀਓਸੀ) ਨਾਮ ਦਿਤਾ ਗਿਆ ਹੈ।

ਵਿਗਿਆਨੀ ਦਸਦੇ ਹਨ ਕਿ ਇਹ ਪੌਦੇ ਪੱਤਿਆਂ 'ਚ ਮੌਜੂਦ ਸਟੋਮੇਟਾ ਦੇ ਜ਼ਰੀਏ ਗੈਸਾਂ ਨੂੰ ਕਮਜ਼ੋਰ ਕਰਦੇ ਹਨ ਅਤੇ ਉਨ੍ਹਾਂ ਨੂੰ ਜੜਾਂ ਜ਼ਰੀਏ ਮਿੱਟੀ ਤਕ ਪਹੁੰਚਾ ਦਿੰਦੇ ਹਨ। ਇਸ ਪ੍ਰਕਿਰਿਆ ਨੂੰ ਫ਼ਾਇਟੋ ਰੈਮਿਡਿਏਸ਼ਨ ਕਿਹਾ ਜਾਂਦਾ ਹੈ। ਹਾਲਾਂਕਿ ਇਹ ਤੈਅ ਨਹੀਂ ਹੋ ਪਾਇਆ ਕਿ ਕਿਹੜਾ ਪੌਦਾ ਕਿੰਨੀ ਗੈਸ ਸੋਖਦਾ ਹੈ ਅਤੇ ਕਿੰਨੇ ਪੌਦੇ ਕਮਰੇ 'ਚ ਰੱਖਣੇ ਚਾਹੀਦੇ ਹਨ। ਇਸ 'ਤੇ ਹੁਣ ਜਾਂਚ ਚਲ ਰਹੀ ਹੈ।

ਅੰਕੜਿਆਂ ਦੀਆਂ ਮੰਨੀਏ ਤਾਂ 32 ਫ਼ੀ ਸਦੀ ਲੋਕ ਸ਼ਹਿਰੀ ਇਲਾਕਿਆਂ 'ਚ ਰਹਿੰਦੇ ਹਨ। ਇਹਨਾਂ 'ਚ 90 ਫ਼ੀ ਸਦੀ ਲੋਕ ਘਰਾਂ ਅੰਦਰ ਹੀ ਕੰਮ ਕਰਦੇ ਹਨ। ਵਿਗਿਆਨੀ ਵੱਖ - ਵੱਖ ਦਫ਼ਤਰਾਂ ਅਤੇ ਘਰਾਂ ਦਾ ਮਾਹੌਲ ਤਿਆਰ ਕਰ ਇਨ੍ਹਾਂ ਪੌਦਿਆਂ ਨੂੰ ਕਮਰਿਆਂ 'ਚ ਰੱਖ ਕੇ ਸਮੇਂ - ਸਮੇਂ 'ਤੇ ਕਮਰਿਆਂ ਦੇ ਮਾਹੌਲ ਵਿਚ ਬਦਲਾਅ ਦੀ ਜਾਂਚ ਕਰਦੇ ਹਨ।