ਵਿਸ਼ਵ ਨੋ ਤਮਾਕੂ ਦਿਵਸ ਮੌਕੇ ਡਬਲਿਊ.ਐਚ.ਓ. ਦੀ ਰਿਪੋਰਟ ਚਿੰਤਾਂਜਨਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਵਿਸ਼ਵ ਨੋ ਤਮਾਕੂ ਦਿਵਸ ਮੌਕੇ ਡਲਬਿਲਊ.ਐਚ. ਓ ਵਲੋਂ ਪੇਸ਼ ਕੀਤੀ ਰਿਪੋਰਟ ਬਹੁਤ ਚਿੰਤਾਜਨਕ ਹੈ। ਵਿਸ਼ਵ ਸਿਹਤ ਸੰਗਠਨ ਨੇ ਅਪਣੀ ਰਿਪੋਰਟ 'ਚ ਦਸਿਆ ਹੈ ਕਿ 20ਵੀਂ ਸਦੀ '...

World No Tobacco Day

ਮੁੰਬਈ : ਵਿਸ਼ਵ ਨੋ ਤਮਾਕੂ ਦਿਵਸ ਮੌਕੇ ਡਲਬਿਲਊ.ਐਚ. ਓ ਵਲੋਂ ਪੇਸ਼ ਕੀਤੀ ਰਿਪੋਰਟ ਬਹੁਤ ਚਿੰਤਾਜਨਕ ਹੈ। ਵਿਸ਼ਵ ਸਿਹਤ ਸੰਗਠਨ ਨੇ ਅਪਣੀ ਰਿਪੋਰਟ 'ਚ ਦਸਿਆ ਹੈ ਕਿ 20ਵੀਂ ਸਦੀ 'ਚ ਤਮਾਕੂ ਸੇਵਨ ਕਾਰਨ ਲਗਭੱਗ 10 ਕਰੋੜ ਲੋਕਾਂ ਦੀਆਂ ਮੌਤਾਂ ਹੋ ਚੁਕੀਆਂ ਹਨ। ਇਹ ਅੰਕੜਾ ਵਿਸ਼ਵ ਯੁੱਧ-1 ਵਿਚ (ਲਗਭੱਗ 1.8 ਕਰੋੜ ਮੌਤਾਂ) ਅਤੇ ਵਿਸ਼ਵ ਯੁੱਧ-2 (ਲਗਭੱਗ 8 ਕਰੋੜ ਮੌਤਾਂ) ਹੋਈਆਂ ਮੌਤਾਂ ਨਾਲੋਂ ਵੀ ਜ਼ਿਆਦਾ ਹੈ। ਰਿਪੋਰਟ ਇਹ ਵੀ ਦਾਅਵਾ ਕਰਦੀ ਹੈ ਕਿ ਜੇਕਰ ਹਾਲਤ ਨਹੀਂ ਸੁਧਰੇ ਤਾਂ 21ਵੀਂ ਸਦੀ ਵਿਚ ਤਮਾਕੂ ਨਾਲ ਮਰਨ ਵਾਲਿਆਂ ਦੀ ਗਿਣਤੀ 1 ਅਰਬ ਦੇ ਨੇੜੇ ਪਹੁੰਚ ਸਕਦੀ ਹੈ।

ਭਾਰਤ ਦੀ ਗੱਲ ਕਰਦੀ ਇਹ ਰਿਪੋਰਟ ਦਸਦੀ ਹੈ ਕਿ ਹਰ ਸਾਲ 10 ਲੱਖ ਲੋਕਾਂ ਦੀ ਮੌਤ ਤਮਾਕੂ ਦੇ ਸੇਵਨ ਕਰਨ ਨਾਲ ਹੁੰਦੀ ਹੈ। ਭਾਰਤ 'ਚ 16 ਸਾਲ ਤੋਂ ਘੱਟ ਉਮਰ ਦੇ 24 ਫ਼ੀ ਸਦੀ ਬੱਚੇ ਕਿਸੇ ਨਾ ਕਿਸੇ ਪੱਧਰ ਤੇ ਤਮਾਕੂ ਦਾ ਸੇਵਨ ਕਰ ਚੁਕੇ ਹੁੰਦੇ ਹਨ 'ਤੇ ਉਨ੍ਹਾਂ ਵਿਚੋਂ 14 ਫ਼ੀ ਸਦੀ ਹੁਣ ਵੀ ਤਮਾਕੂ ਦਾ ਸੇਵਨ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਮੁਤਾਬਕ ਦੁਨੀਆਂ ਦੀ ਲਗਭੱਗ 7 ਅਰਬ ਆਬਾਦੀ ਵਿਚ 1 ਅਰਬ ਲੋਕ ਸਿਗਰਟ ਦੇ ਜ਼ਰੀਏ ਤਮਾਕੂ ਦਾ ਸੇਵਨ ਕਰਦੇ ਹਨ ਜਿਸ ਦਾ ਸਿਧਾ ਅਰਥ ਇਹ ਲਿਆ ਜਾ ਸਕਦਾ ਹੈ ਕਿ ਹਰ 7 'ਚੋਂ 1 ਸ਼ਖ਼ਸ ਇਸ ਖ਼ਤਰਨਾਕ ਆਦਤ ਦਾ ਸ਼ਿਕਾਰ ਹੈ।

ਸਿਰਫ਼ ਭਾਰਤ ਵਿਚ (ਲਗਭੱਗ 12 ਕਰੋੜ) ਸਿਗਰਟਨੋਸ਼ੀ ਮੌਜੂਦ ਹਨ। ਵਿਸ਼ਵ ਦੀ ਗੱਲ ਕਰੀਏ ਤਾ ਚੀਨ ਵਿਚ ਸੱਭ ਤੋਂ ਜ਼ਿਆਦਾ ਸਿਗਰਟਨੋਸ਼ੀ ਹਨ। ਵਿਸ਼ਵ ਵਿਚ ਸਿਗਰਟ ਦਾ ਸੇਵਨ ਕਰਨ ਵਾਲਿਆਂ ਦੀ ਸੱਭ ਤੋਂ ਜ਼ਿਆਦਾ ਗਿਣਤੀ ਚੀਨ ਵਿਚ ਹੈ। ਚੀਨ ਦੀ 1.3 ਅਰਬ ਦੀ ਆਬਾਦੀ ਵਿਚ ਲਗਭੱਗ 31 ਕਰੋੜ 50 ਲੱਖ ਲੋਕ ਆਦਤਨ ਸਿਗਰਟ ਪੀਂਦੇ ਹਨ । ਵਿਸ਼ਵ ਭਰ ਵਿਚ ਬਣਨ ਵਾਲੀ ਇਕ ਤਿਹਾਈ ਸਿਗਰਟ ਦੀ ਖ਼ਪਤ ਵੀ ਚੀਨ 'ਚ ਹੀ ਹੁੰਦੀ ਹੈ। ਇੰਡੋਨੇਸ਼ੀਆ ਦੀ ਆਬਾਦੀ 'ਚ 15 ਸਾਲ ਤੋਂ ਉਤੇ ਦੇ 76 ਫ਼ੀ ਸਦੀ ਮਰਦ ਸਮੋਕਿੰਗ ਕਰਦੇ ਹਨ। ਇਹ ਗਿਣਤੀ ਦੇ ਅਨੁਪਾਤ ਦੇ ਲਿਹਾਜ਼ ਨਾਲ ਸੱਭ ਤੋਂ ਜ਼ਿਆਦਾ ਹੈ । ਜਦਕਿ ਸਿਰਫ਼ ਭਾਰਤ ਵਿਚ 12 ਕਰੋੜ ਦੇ ਲਗਭੱਗ ਸਮੋਕਰ ਮੌਜੁਦ ਹਨ।   

ਵਿਸ਼ਵ ਭਰ ਵਿੱਚ ਸਿਗਰਟਨੋਸ਼ੀ ਦੀ 80 ਫ਼ੀ ਸਦੀ ਅਬਾਦੀ ਹੇਠਲੇ ਅਤੇ ਮੱਧ ਵਰਗ ਦੇਸ਼ਾਂ 'ਚ ਰਹਿੰਦੀ ਹੈ। ਸਿਗਰਟਨੋਸ਼ੀ ਕਰਨ ਵਾਲੇ 22 ਕਰੋੜ ਲੋਕ ਗਰੀਬ ਹਨ। ਭਾਰਤ ਵਿਚ 16 ਸਾਲ ਤੋਂ ਘੱਟ ਉਮਰ ਦੇ 24 ਫ਼ੀ ਸਦੀ ਬੱਚੇ ਕਿਸੇ ਨਾ ਕਿਸੇ ਪੱਧਰ ਤੇ ਤਮਾਕੂ ਦਾ ਸੇਵਨ ਕਰ ਚੁਕੇ ਹੁੰਦੇ ਹਨ ਅਤੇ ਉਹਨਾ ਵਿਚੋਂ 14 ਫ਼ੀ ਸਦੀ ਹੁਣ ਵੀ ਤਮਾਕੂ ਦਾ ਸੇਵਨ ਕਰ ਰਹੇ ਹਨ। ਰਾਸ਼ਟਰੀ ਪਰਵਾਰ ਸਿਹਤ ਸਰਵੇ 2016 ਮੁਤਾਬਕ ਭਾਰਤ ਦੇ 44.4 ਫ਼ੀ ਸਦੀ ਵਿਅਕਤੀ ਕਿਸੇ ਨਾ ਕਿਸੇ ਰੂਪ 'ਚ ਤਮਾਕੂ ਦਾ ਸੇਵਨ ਕਰਦੇ ਹਨ। ਉਥੇ ਹੀ ਲਗਭੱਗ 6.8 ਫ਼ੀ ਸਦੀ ਔਰਤਾਂ ਵੀ ਹਰ ਦਿਨ ਤਮਾਕੂ ਦਾ ਇਸਤੇਮਾਲ ਕਰਦੀਆਂ ਹਨ।