ਬਜ਼ੁਰਗਾਂ ’ਚ ਵੀ ਡੌਲੇ ਬਣਾਉਣ ਦੀ ਸਮੱਰਥਾ ਨੌਜੁਆਨਾਂ ਜਿੰਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦੋਹਾਂ ਗਰੁੱਪਾਂ ਨੂੰ ‘ਭਾਰੇ’ ਪਾਣੀ ਦੇ ਰੂਪ ’ਚ ਆਈਸੋਟੋਪ ਟਰੇਸਰ ਦਿਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਕਸਰਤ ਕਰਨ ਲਈ ਕਿਹਾ ਗਿਆ ਜਿਸ ’ਚ ਭਾਰ ਚੁਕਣਾ ਅਤੇ ਮਸ਼ੀਨ ’ਤੇ ਦੌੜਨ...

Elders also have the ability to make sholder as young

ਲੰਦਨ : ਇਕ ਨਵੀਂ ਖੋਜ ’ਚ ਸਾਹਮਣੇ ਆਇਆ ਹੈ ਕਿ ਬਜ਼ੁਰਗਾਂ ’ਚ ਕਸਰਤ ਕਰ ਕੇ ਡੌਲੇ ਬਣਾਉਣ ਦੀ ਓਨੀ ਹੀ ਸਮੱਰਥਾ ਹੁੰਦੀ ਹੈ ਜਿੰਨੀ ਕਿ ਨੌਜੁਆਨਾਂ ’ਚ ਹੁੰਦੀ ਹੈ। ਬਰਮਿੰਘਮ ਯੂਨੀਵਰਸਟੀ ਦੇ ਮੁੱਖ ਖੋਜੀ ਲੀ ਬਰੀਨ ਨੇ ਕਿਹਾ, ‘‘ਸਾਡਾ ਅਧਿਐਨ ਸਾਫ਼ ਤੌਰ ’ਤੇ ਦਰਸਾਉਂਦਾ ਹੈ ਕਿ ਭਾਵੇਂ ਕਿਸੇ ਵਿਅਕਤੀ ਨੇ ਅਪਣੀ ਪਿਛਲੀ ਜ਼ਿੰਦਗੀ ਕੋਈ ਕਸਰਤ ਨਾ ਕੀਤੀ ਹੋਵੇ, ਪਰ ਤੁਸੀਂ ਜਿਸ ਵੀ ਉਮਰ ’ਚ ਕਸਰਤ ਕਰਨੀ ਸ਼ੁਰੂ ਕਰੋਗੇ ਤੁਹਾਨੂੰ ਇਸ ਦਾ ਫ਼ਾਇਦਾ ਜ਼ਰੂਰ ਮਿਲੇਗਾ। ਭਾਵੇਂ ਨਿਯਮਤ ਕਸਰਤ ਸਿਹਤਮੰਦ ਜੀਵਨ ਲਈ ਜ਼ਰੂਰੀ ਹੈ ਪਰ ਵਡੇਰੀ ਉਮਰ ’ਚ ਵੀ ਕਸਰਤ ਕਰਨ ਨਾਲ ਉਮਰ ਨਾਲ ਸਬੰਧਤ ਪ੍ਰੇਸ਼ਾਨੀਆਂ ਘੱਟ ਹੁੰਦੀਆਂ ਹਨ ਅਤੇ ਪੱਠੇ ਕਮਜ਼ੋਰ ਨਹੀਂ ਹੁੰਦੇ।’’

ਇਸ ਅਧਿਐਨ ’ਚ ਮਰਦਾਂ ਦੇ ਦੋ ਸਮੂਹਾਂ ਨੂੰ ਸ਼ਾਮਲ ਕੀਤਾ ਗਿਆ ਸੀ। ਪਹਿਲੇ ਸਮੂਹ ’ਚ 70 ਤੋਂ 80 ਸਾਲ ਦੀ ਉਮਰ ਵਿਚਕਾਰਲੇ ਸੱਤ ਲੋਕ ਸਨ ਜੋ ਕਿ ਸਾਰੀ ਉਮਰ ਕਸਰਤ ਕਰਦੇ ਰਹੇ ਹਨ ਅਤੇ ਅਜੇ ਵੀ ਖੇਡ ਮੁਕਾਬਲਿਆਂ ’ਚ ਹਿੱਸਾ ਲੈਂਦੇ ਰਹਿੰਦੇ ਹਨ। ਦੂਜੇ ਸਮੂਹ ’ਚ ਅੱਠ ਅਜਿਹੇ ਸਿਹਤਮੰਦ ਲੋਕ ਸਨ ਜਿਨ੍ਹਾਂ ਨੇ ਨਿਯਮਤ ਰੂਪ ’ਚ ਬਹੁਤ ਜ਼ਿਆਦਾ ਕਸਰਤ ਨਹੀਂ ਕੀਤੀ।

ਦੋਹਾਂ ਗਰੁੱਪਾਂ ਨੂੰ ‘ਭਾਰੇ’ ਪਾਣੀ ਦੇ ਰੂਪ ’ਚ ਆਈਸੋਟੋਪ ਟਰੇਸਰ ਦਿਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਕਸਰਤ ਕਰਨ ਲਈ ਕਿਹਾ ਗਿਆ ਜਿਸ ’ਚ ਭਾਰ ਚੁਕਣਾ ਅਤੇ ਮਸ਼ੀਨ ’ਤੇ ਦੌੜਨਾ ਸ਼ਾਮਲ ਸੀ। 48 ਘੰਟਿਆਂ ਬਾਅਦ ਖੋਜੀਆਂ ਨੇ ਦੋਹਾਂ ਗਰੁੱਪਾਂ ’ਚ ਸ਼ਾਮਲ ਵਿਅਕਤੀਆਂ ਦੇ ਪੱਠਿਆਂ ਦੀ ਕਸਰਤ ਤੋਂ ਤੁਰਤ ਬਾਅਦ ਬਾਇਉਪਸੀ ਕੀਤੀ ਅਤੇ ਵੇਖਿਆ ਕਿ ਪੱਠਿਆਂ ’ਤੇ ਕਸਰਤ ਦਾ ਕੀ ਅਸਰ ਪਿਆ। 

ਆਈਸੋਟੋਪ ਟਰੇਸਰ ਨੇ ਦਸਿਆ ਕਿ ਦੋਹਾਂ ਗਰੁੱਪਾਂ ਦੇ ਵਿਅਕਤੀਆਂ ’ਚ ਪ੍ਰੋਟੀਨ ਪੱਠਿਆਂ ’ਚ ਇਕੱਠਾ ਹੋ ਰਹੇ ਸਨ। ਹਾਲਾਂਕਿ ਖੋਜੀਆਂ ਨੇ ਸੋਚਿਆ ਸੀ ਕਿ ਸਾਰੀ ਉਮਰ ਕਸਰਤ ਕਰਦੇ ਰਹਿਣ ਵਾਲਿਆਂ ’ਚ ਪੱਠੇ ਬਣਾਉਣ ਦੀ ਸਮੱਰਥਾ ਜ਼ਿਆਦਾ ਹੋਵੇਗੀ। ਪਰ ਜਾਂਚ ’ਚ ਸਾਹਮਣੇ ਆਇਆ ਕਿ ਦੋਹਾਂ ਗਰੁੱਪਾਂ ’ਚ ਡੌਲੇ ਬਣਾਉਣ ਦੀ ਸਮਰਥਾ ਇਕੋ ਜਹੀ ਸੀ।