11 ਸਾਲ ਦੇ ਬੱਚੇ ਨੇ PUBG 'ਤੇ ਰੋਕ ਲਈ ਪਟੀਸ਼ਨ ਕਰਵਾਈ ਦਰਜ 

ਏਜੰਸੀ

ਜੀਵਨ ਜਾਚ, ਤਕਨੀਕ

ਪਲੇਅਰ ਅਨਨੋਨ ਬੈਟਲਗਰਾਉਂਡ ਜਾਂ ਸ਼ਾਰਟ ਵਿਚ PUBG ਇਕ ਆਨਲਾਈਨ ਮਲਟਿਪਲੇਅਰ ਗੇਮ ਹੈ। ਇਸ ਵਿਚ ਸਾਰਿਆਂ ਨੂੰ ਇਕੱਠੇ ਇਕ ਆਇਲੈਂਡ 'ਤੇ ਉਤਾਰਿਆ ਜਾਂਦਾ ਹੈ। ...

Boy and PUBG

ਮੁੰਬਈ : ਪਲੇਅਰ ਅਨਨੋਨ ਬੈਟਲਗਰਾਉਂਡ ਜਾਂ ਸ਼ਾਰਟ ਵਿਚ PUBG ਇਕ ਆਨਲਾਈਨ ਮਲਟਿਪਲੇਅਰ ਗੇਮ ਹੈ। ਇਸ ਵਿਚ ਸਾਰਿਆਂ ਨੂੰ ਇਕੱਠੇ ਇਕ ਆਇਲੈਂਡ 'ਤੇ ਉਤਾਰਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਇਕ ਦੂਜੇ ਨੂੰ ਮਾਰਦੇ ਹਨ। ਜੋ ਅੰਤ ਵਿਚ ਬਚਦਾ ਹੈ, ਉਸਨੂੰ ਜੇਤੂ ਮੰਨਿਆ ਜਾਂਦਾ ਹੈ।  11 ਸਾਲ ਦੇ ਬੱਚੇ ਨੇ ਪਬਜੀ ਗੇਮ 'ਤੇ ਰੋਕ ਲਗਾਉਣ ਲਈ ਬਾਂਬੇ ਹਾਈ ਕੋਰਟ ਵਿਚ ਵੀਰਵਾਰ ਨੂੰ ਦੇਸ਼ਹਿਤ ਪਟੀਸ਼ਨ ਦਰਜ ਕੀਤੀ ਹੈ।

ਅਹਦ ਨਿਜਾਮ ਨਾਮ ਦੇ ਇਕ ਬੱਚੇ ਨੇ ਅਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਤੇਜੀ ਨਾਲ ਬੱਚਿਆਂ ਵਿਚ ਮਾੜੀ ਆਦਤ ਬਣ ਕੇ ਫੈਲ ਰਹੀ ਪਬਜੀ ਗੇਮ ਹਿੰਸਾ, ਭੜਕਾਉ ਅਤੇ ਸਾਇਬਰ ਦਬੰਗਈ ਨੂੰ ਬੜਾਵਾ ਦਿੰਦਾ ਹੈ। ਅਪਣੀ ਮਾਂ ਦੇ ਜ਼ਰੀਏ ਲਗਾਈ ਪਟੀਸ਼ਨ ਵਿਚ ਨਿਜਾਮ ਨੇ ਹਾਈ ਕੋਰਟ ਨੂੰ ਇਸ ਗੇਮ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਬੱਚਿਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਪ੍ਰੀਖਿਆ 'ਤੇ ਚਰਚਾ ਦੇ ਦੌਰਾਨ ਪਬਜੀ ਦੀ ਚਰਚਾ ਵੀ ਕੀਤਾ ਸੀ। ਜਦੋਂ ਇਕ ਮਾਂ ਨੇ ਕਿਹਾ ਸੀ ਕਿ ਬੱਚਾ ਪੜ੍ਹਾਈ ਨਹੀਂ ਕਰਦਾ ਤਾਂ ਪੀਐਮ ਮੋਦੀ ਨੇ ਪੁੱਛਿਆ ਸੀ ਕਿ ਕੀ ਪਬਜੀ ਵਾਲਾ ਹੈ ?

ਗੁਜਰਾਤ ਵਿਚ ਪਬਜੀ 'ਤੇ ਰਾਜ ਸਰਕਾਰ ਨੇ ਰੋਕ ਵੀ ਲਗਾ ਦਿਤੀ ਹੈ। ਪਟੀਸ਼ਨ ਦੀ ਕੋਸ਼ਿਸ਼ ਕਰ ਰਹੇ ਵਕੀਲ ਤਨਵੀਰ ਨਿਜਾਮ ਨੇ ਕਿਹਾ ਹੈ ਕਿ ਇਸ ਵਿਚ ਕੇਂਦਰ ਸਰਕਾਰ ਨੂੰ ਆਨਲਾਈਨ ਐਥਿਕਸ ਰਿਵਿਊ ਕਮੇਟੀ ਬਣਾਉਣ ਦੇ ਆਦੇਸ਼ ਦੇਣ ਦੀ ਰਾਹਤ ਵੀ ਮੰਗੀ ਗਈ ਹੈ। ਇਹ ਕਮੇਟੀ ਸਮੇਂ - ਸਮੇਂ 'ਤੇ ਇੰਟਰਨੈਟ 'ਤੇ ਇਸ ਤਰ੍ਹਾਂ ਦੇ ਹਿੰਸਕ ਕੰਟੈਂਟ ਦੀ ਜਾਂਚ ਕਰੇਗੀ। ਦੂਜੇ ਪਾਸੇ, ਪਬਜੀ ਗੇਮ ਨੂੰ ਵੇਖਦੇ ਹੋਏ ਦਿੱਲੀ ਪਬਲਿਕ ਸਕੂਲ ਨੇ ਅਪਣੇ ਸਕੂਲ 'ਚ ਇਕ ਸਾਇਬਰ ਰਿਸਰਚ ਟੀਮ ਬਣਾਈ ਹੈ।

ਇਹ ਟੀਮ ਦੇਸ਼ਭਰ ਦੇ ਡੀਪੀਐਸ ਵਿਚ ਬੱਚਿਆਂ ਦੀ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖਦੀ ਹੈ। ਇਸ ਬਾਰੇ ਮਨੋਵਿਗਿਆਨਕ ਦਾ ਕਹਿਣਾ ਹੈ ਕਿ ਪਬਜੀ ਵਰਗੀ ਗੇਮ ਜ਼ਿਆਦਾ ਖੇਡਣ ਨਾਲ ਬੱਚਿਆਂ ਦੇ ਸੁਭਾਅ 'ਤੇ ਵੀ ਅਸਰ ਪੈਂਦਾ ਹੈ। ਅਜਿਹੀ ਗੇਮ ਖੇਡ ਕੇ ਬੱਚਿਆਂ 'ਚ ਵੱਧ ਗੁਸਾ ਭਰ ਜਾਂਦਾ ਹੈ। ਉਨ੍ਹਾਂ ਵਿਚ ਲੜਾਈ - ਝਗੜੇ ਦੀ ਇੱਛਾ ਵੀ ਵੱਧ ਜਾਂਦੀ ਹੈ।