62 ਫ਼ੀ ਸਦੀ ਯੂਜ਼ਰ ਨੇ PUBG ਨੂੰ ਮੰਨਿਆ ਸੱਭ ਤੋਂ ਮਨਪਸੰਦ ਗੇਮ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਭਾਰਤ ਵਿਚ ਸਮਾਰਟਫੋਨ 'ਤੇ ਖੇਡੇ ਜਾਣ ਵਾਲਾ ਸੱਭ ਤੋਂ ਜ਼ਿਆਦਾ ਮਨਪਸੰਦ ਗੇਮ PUBG ਹੈ। ਇਸ ਗੇਮ ਨੂੰ ਕਰੀਬ 73.4 ਫ਼ੀ ਸਦੀ ਭਾਰਤੀ ਖੇਡਦੇ ਹਨ। ਇਸ ਨੂੰ ਪਿਛਲੇ ਸਾਲ ...

Game

ਨਵੀਂ ਦਿੱਲੀ (ਭਾਸ਼ਾ) :- ਭਾਰਤ ਵਿਚ ਸਮਾਰਟਫੋਨ 'ਤੇ ਖੇਡੇ ਜਾਣ ਵਾਲਾ ਸੱਭ ਤੋਂ ਜ਼ਿਆਦਾ ਮਨਪਸੰਦ ਗੇਮ PUBG ਹੈ। ਇਸ ਗੇਮ ਨੂੰ ਕਰੀਬ 73.4 ਫ਼ੀ ਸਦੀ ਭਾਰਤੀ ਖੇਡਦੇ ਹਨ। ਇਸ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਯੂਜ਼ਰ ਦੇ ਵਿਚ ਅਪਣੀ ਮਜਬੂਤ ਪਹਿਚਾਣ ਬਣਾਉਣ ਵਿਚ ਕਾਮਯਾਬ ਰਿਹਾ ਹੈ। ਇਸ ਦਾ ਮੋਬਾਈਲ ਵਰਜਨ ਇਸ ਸਾਲ ਮਾਰਚ ਵਿਚ ਲਾਂਚ ਕੀਤਾ ਗਿਆ। ਇਸ ਗੇਮ ਦੀ ਪਸੰਦੀਦਾ ਉਸ ਹੱਦ ਤੱਕ ਪਹੁੰਚ ਗਈ ਹੈ ਜਿੱਥੇ ਹੁਣ ਲੋਕ ਇਸ ਨੂੰ ਰੋਜਾਨਾ ਗੱਲ ਕਰਨ ਦਾ ਜ਼ਰੀਆ ਬਣਾ ਰਹੇ ਹਨ।

PUBG ਦੇ ਜਰੀਏ ਕਈ ਪ੍ਰੋਫੈਸ਼ਨਲ ਗੇਮਰ ਉੱਭਰ ਕੇ ਆ ਰਹੇ ਹਨ। PUBG ਦੇ ਵੈਬ ਅਤੇ ਮੋਬਾਈਲ ਵਰਜਨ 'ਤੇ ਗੇਮ ਟੂਰਨਾਮੈਂਟ ਵੀ ਆਯੋਜਿਤ ਹੁੰਦੇ ਹਨ। ਇਨ੍ਹਾਂ ਨੂੰ ਇੰਟਰਨੈਸ਼ਨਲ ਸਕੇਲ 'ਤੇ ਵੀ ਖੇਡਿਆ ਜਾਂਦਾ ਹੈ। ਇੰਟਰਨੈਟ ਸਰਵਿਸ ਪ੍ਰੋਵਾਈਡਰ Jana ਨੇ ਇਕ ਰਿਸਰਚ ਵਿਚ ਦੱਸਿਆ ਹੈ ਕਿ PUBG ਇਸ ਸਾਲ ਦੇ ਸੱਭ ਤੋਂ ਮਨਪਸੰਦ ਬੈਟਲ ਗੇਮ ਕਹੇ ਜਾਣ ਲਾਇਕ ਹਨ। 1047 ਭਾਰਤੀ ਯੂਜ਼ਰ ਨੇ PUBG ਨੂੰ ਸੱਭ ਤੋਂ ਮਨਪਸੰਦ ਗੇਮ ਬਣਾਉਣ ਲਈ 61.9 ਫ਼ੀ ਸਦੀ ਮਤਲਬ ਕਰੀਬ 62 ਫ਼ੀ ਸਦੀ ਵੋਟ ਦਿਤਾ ਹੈ।

ਦੂਜੇ ਨੰਬਰ ਦੀ ਗੱਲ ਕਰੀਏ ਤਾਂ ਇਸ ਪਾਏਦਾਨ ਉੱਤੇ Free Fire ਹੈ। ਇਸ ਨੂੰ 21.7 ਫ਼ੀ ਸਦੀ ਵੋਟ ਮਿਲੇ ਹਨ ,ਉਥੇ ਹੀ PUBG ਦੇ ਕੰਪੀਟੀਟਰ Fortnite ਨੂੰ 8.5 ਫ਼ੀ ਸਦੀ ਵੋਟ ਮਿਲਿਆ ਹੈ, ਜਿਸ ਦੇ ਚਲਦੇ ਇਹ ਤੀਸਰੇ ਨੰਬਰ 'ਤੇ ਹੈ। ਇਸ ਰਿਸਰਚ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਉਂ ਭਾਰਤੀ ਯੂਜ਼ਰ ਇਹ ਗੇਮ ਖੇਡਦੇ ਹਨ ਅਤੇ ਕਿਉਂ 46.2 ਫ਼ੀ ਸਦੀ ਯੂਜ਼ਰ ਨੂੰ ਲੱਗਦਾ ਹੈ ਕਿ ਇਹ ਗੇਮ ਦੂਸਰਿਆਂ ਤੋਂ ਬਿਹਤਰ ਹੈ। ਜਦੋਂ ਕਿ 24.5 ਫ਼ੀ ਸਦੀ ਯੂਜ਼ਰ ਇਸ ਨੂੰ ਇਸ ਲਈ ਖੇਡਦੇ ਹਨ ਕਿਉਂਕਿ ਲੋਕ ਇਸ ਗੇਮ ਦੇ ਬਾਰੇ ਵਿਚ ਗੱਲ ਕਰ ਰਹੇ ਹਨ।

ਰਿਸਰਚ ਦੇ ਮੁਤਾਬਕ 24.3 ਫ਼ੀ ਸਦੀ ਯੂਜ਼ਰ ਇਕ ਹਫਤੇ ਵਿਚ PUBG ਨੂੰ 8 ਘੰਟੇ ਤੋਂ ਜ਼ਿਆਦਾ ਖੇਡਦੇ ਹਨ। ਇਸ ਤੋਂ ਬਾਅਦ 19.4 ਫ਼ੀ ਸਦੀ ਲੋਕ ਹਫਤੇ ਵਿਚ ਦੋ ਤੋਂ ਚਾਰ ਘੰਟੇ, 16.3 ਫ਼ੀ ਸਦੀ ਲੋਕ 4 ਤੋਂ 8 ਘੰਟੇ ਗੇਮ ਖੇਡਦੇ ਹਨ, ਉਥੇ ਹੀ ਭਾਰਤ ਵਿਚ ਸੱਭ ਤੋਂ ਜ਼ਿਆਦਾ ਇਸ ਗੇਮ ਨੂੰ ਰਾਤ ਵਿਚ ਖੇਡਿਆ ਜਾਂਦਾ ਹੈ। ਇਸ ਤੋਂ ਇਲਾਵਾ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਕਰੀਬ 40 ਫ਼ੀ ਸਦੀ ਲੋਕ ਸੋਸ਼ਲ ਮੀਡੀਆ ਦੇ ਤੌਰ 'ਤੇ ਇਸਤੇਮਾਲ ਕਰਦੇ ਹਨ। ਇਹੀ ਨਹੀਂ ਕਰੀਬ 80 ਫ਼ੀ ਸਦੀ ਲੋਕ ਗੇਮ ਵਿਚ ਕੱਪੜੇ ਅਤੇ ਹਥਿਆਰ ਪੈਸੇ ਦੇ ਕੇ ਖਰੀਦ ਵੀ ਰਹੇ ਹਨ।

ਇਹ ਭਾਰਤੀ ਗੇਮਿੰਗ ਕੰਮਿਊਨਿਟੀ ਦੇ ਟ੍ਰੇਂਡ ਨੂੰ ਬਦਲ ਰਿਹਾ ਹੈ। ਇਸ ਨੂੰ ਇਕ ਸਕਾਰਾਤਮਕ ਬਦਲਾਅ ਕਿਹਾ ਜਾ ਸਕਦਾ ਹੈ। ਕੁੱਝ ਯੂਜ਼ਰ ਅਜਿਹੇ ਵੀ ਹਨ ਜੋ ਇਸ ਗੇਮ ਨੂੰ ਨਹੀਂ ਖੇਡਦੇ ਹਨ ਕਿਉਂਕਿ PUBG ਐਪ ਦਾ ਸਾਈਜ ਕਾਫ਼ੀ ਵੱਡਾ ਹੈ। ਵੇਖਿਆ ਜਾਵੇ ਤਾਂ ਇਸ ਯੂਜ਼ਰ ਦਾ ਕਾਰਨ ਠੀਕ ਵੀ ਹੈ ਕਿਉਂਕਿ ਜ਼ਿਆਦਾਤਰ ਭਾਰਤੀ ਯੂਜ਼ਰ ਬਜਟ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ ਜੋ ਜ਼ਿਆਦਾ ਸਟੋਰੇਜ ਦੇ ਨਾਲ ਨਹੀਂ ਆਉਂਦਾ ਹੈ।