ਵਿਗਿਆਨੀਆਂ ਨੇ ਕੈਕਟਸ ਦੇ ਜੂਸ ਨਾਲ ਚਲਾਈ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਜੂਸ ਨੂੰ ਡੀਕੰਪੋਜ਼ ਕਰਕੇ ਪੈਦਾ ਕੀਤੀ ਜਾਂਦੀ ਐ ਮਿਥੇਨ ਗੈਸ

Cactus Plant

ਨਵੀਂ ਦਿੱਲੀ- ਤੁਸੀਂ ਪੈਟਰੌਲ, ਡੀਜ਼ਲ ਅਤੇ ਸੀਐਨਜੀ ਨਾਲ ਚੱਲਣ ਵਾਲੀਆਂ ਗੱਡੀਆਂ ਬਾਰੇ ਤਾਂ ਆਮ ਹੀ ਸੁਣਿਆ ਹੋਵੇਗਾ ਪਰ ਕੀ ਤੁਸੀਂ ਅਜਿਹੀ ਗੱਡੀ ਬਾਰੇ ਸੁਣਿਆ ਹੈ, ਜਿਹੜੀ ਕੈਕਟਸ ਦੇ ਜੂਸ ਨਾਲ ਚਲਦੀ ਹੋਵੇ, ਸੁਣਨ ਵਿਚ ਭਾਵੇਂ ਇਹ ਅਜ਼ੀਬ ਲਗਦਾ ਹੋਵੇ ਅਤੇ ਇਸ 'ਤੇ ਯਕੀਨ ਕਰਨਾ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿਉਂਕਿ ਮੈਕਸੀਕੋ ਦੀ ਇਕ ਕੰਪਨੀ ਕਾਰਾਂ ਨੂੰ ਡੀਜ਼ਲ, ਪੈਟਰੌਲ ਜਾਂ ਸੀਐਨਜੀ ਨਾਲ ਨਹੀਂ ਸਗੋਂ ਕੈਕਟਸ ਦੇ ਜੂਸ ਨਾਲ ਚਲਾ ਰਹੀ ਹੈ।

ਨੋਪਲੀਮੈਕਸ ਨਾਮੀ ਇਸ ਕੰਪਨੀ ਨੇ 2015 ਵਿਚ ਕਾਰਾਂ ਨੂੰ ਚਲਾਉਣ ਲਈ ਕੈਕਟਸ ਦੇ ਜੂਸ ਦੀ ਵਰਤੋਂ ਕੀਤੀ ਸੀ। ਇਹ ਨੋਪਲ ਤੋਂ ਬਾਇਓ ਫਿਊਲ ਬਣਾਉਂਦੀ ਹੈ। ਨੋਪਲ ਨੂੰ ਆਮ ਤੌਰ 'ਤੇ ਪ੍ਰਿਵਲੀ ਕੈਕਟਸ ਵੀ ਕਿਹਾ ਜਾਂਦਾ ਹੈ। ਇਸ ਦੇ ਬੂਟੇ ਨੂੰ ਗ੍ਰੀਨ ਗੋਡ ਆਫ਼ ਮੈਕਸੀਕੋ ਕਹਿੰਦੇ ਹਨ। ਪੰਜਾਬੀ ਵਿਚ ਆਮ ਤੌਰ 'ਤੇ ਇਸ ਨੂੰ ਥੱਪੜ ਥੋਹਰ ਕਿਹਾ ਜਾਂਦਾ ਹੈ, ਜੋ ਪਹਿਲਾਂ ਪੰਜਾਬ ਵਿਚ ਕਾਫ਼ੀ ਜ਼ਿਆਦਾ ਦੇਖਣ ਨੂੰ ਮਿਲ ਜਾਂਦਾ ਸੀ। 

ਕੈਕਟਸ ਨਾਲ ਫਿਊਲ ਬਣਾਉਣ ਲਈ ਸਭ ਤੋਂ ਪਹਿਲਾਂ ਨੋਪਲ ਕੈਕਟਸ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਡੀ ਕੰਪੋਜ਼ ਹੋਣ ਲਈ ਛੱਡ ਦਿਤਾ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਮਿਥੇਨ ਗੈਸ ਪੈਦਾ ਹੁੰਦੀ ਹੈ। ਜਿਸ ਦੀ ਵਰਤੋਂ ਵਹੀਕਲ 'ਚ ਫਿਊਲ ਦੇ ਤੌਰ 'ਤੇ ਕੀਤੀ ਜਾਂਦੀ ਹੈ। ਕਾਰ ਤੋਂ ਇਲਾਵਾ ਨੋਪਲੀਮੈਕਸ ਕੰਪਨੀ ਵਲੋਂ ਇਸ ਫਿਊਲ ਦੀ ਟੈਸਟਿੰਗ ਲੋਕਲ ਬੱਸ ਅਤੇ ਸਰਕਾਰੀ ਵਹੀਕਲਜ਼ 'ਤੇ ਵੀ ਕੀਤੀ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਨੋਪਲ ਨਾਲ ਫਿਊਲ ਬਣਾਉਣ ਦੀ ਪ੍ਰਕਿਰਿਆ ਵਿਚ ਬਾਇਓਗੈਸ ਪ੍ਰੋਡਿਊਸ ਹੁੰਦੀ ਹੈ।