ਅਮਰੀਕਾ-ਮੈਕਸੀਕੋ ਸਰਹੱਦ ‘ਤੇ ਜਲਦ ਉਸਾਰੀ ਜਵੇਗੀ ਕੰਧ : ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ‘ਸਟੇਟ ਆਫ਼ ਦ ਯੂਨੀਅਨ 2019’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਹਾਨ ਦੇਸ਼ਾਂ ਨੂੰ ...

Donald Trump

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ‘ਸਟੇਟ ਆਫ਼ ਦ ਯੂਨੀਅਨ 2019’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਹਾਨ ਦੇਸ਼ਾਂ ਨੂੰ ਅੰਦਰੂਨੀ ਯੁੱਧ ਨਹੀਂ ਲੜਨਾ ਚਾਹੀਦੈ। ਉਨ੍ਹਾਂ ਨੇ ਅਪਣੇ ਸੰਬੋਧਨ ਵਿਚ ਵਿਰੋਧ ਅਤੇ ਬਦਲੇ ਦੀ ਸਿਆਸਤ ਨੂੰ ਖ਼ਾਰਜ਼ ਕਰਨ ਦੀ ਬੇਨਤੀ ਕੀਤੀ।

ਟਰੰਪ ਨੇ ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਅਮਰੀਕਾ ਆਉਣ ਪਰ ਉਨ੍ਹਾਂ ਨੂੰ ਕਾਨੂੰਨੀ ਤਰੀਕੇ ਨਾਲ ਆਉਣਾ ਪਵੇਗਾ। ਉੱਥੇ ਹੀ ਉਨ੍ਹਾਂ ਨੇ ਕਿਮ ਯੌਂਗ ਉਨ ਨਾਲ ਮੁਲਾਕਾਤ ‘ਤੇ ਕਿਹਾ, ਬਹੁਤ ਕੰਮ ਬਾਕੀ ਹਨ ਪਰ ਕਿਮ ਯੌਂਗ ਉਨ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਹਨ।

ਅਸੀਂ 27 ਅਤੇ 28 ਫ਼ਰਵਰੀ ਨੂੰ ਵੀਅਤਨਾਮ ਵਿਚ ਮੁੜ ਮੁਲਾਕਾਤ ਕਰਾਂਗੇ। ਇਸ ਦੇ ਨਾਲ ਹੀ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਕਮਰੇ ਵਿਚ ਮੌਜੂਦ ਵਧੇਰੇ ਲੋਕਾਂ ਨੇ ਇਸ ਦੇ ਪੱਖ ਵਿਚ ਵੋਟਿੰਗ ਕੀਤੀ ਪਰ ਕੰਧ ਕਦੇ ਨਹੀਂ ਬਣ ਸਕੀ। ਪਰ ਉਹ ਇਸ ਨੂੰ ਬਣਾਉਣਗੇ।