contacts ਡਿਲੀਟ ਹੋ ਜਾਣ ਤਾਂ ਇਸ ਤਰ੍ਹਾਂ GMAIL ਕਰੋ ਰਿਕਵਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਅਜੋਕੇ ਸਮੇਂ ਤੇ ਜੋ ਵੀ ਸਮਾਰਟਫ਼ੋਨ ਬਾਜ਼ਾਰ ਵਿਚ ਉਪਲਬਧ ਹੈ ਉਹ ਵਧੀਆ ਫ਼ੀਚਰ ਅਤੇ ਨਵੇਂ ਤਕਨੀਕ ਦੇ ਨਾਲ ਮਾਰਕੀਟ ਵਿਚ ਲਾਂਚ ਕੀਤੇ ਜਾ ਰਹੇ ਹਨ ਜਿਸ ਦੇ ਚਲਦੇ ਜੇਕਰ...

Gmail

ਅਜੋਕੇ ਸਮੇਂ ਤੇ ਜੋ ਵੀ ਸਮਾਰਟਫ਼ੋਨ ਬਾਜ਼ਾਰ ਵਿਚ ਉਪਲਬਧ ਹੈ ਉਹ ਵਧੀਆ ਫ਼ੀਚਰ ਅਤੇ ਨਵੇਂ ਤਕਨੀਕ ਦੇ ਨਾਲ ਮਾਰਕੀਟ ਵਿਚ ਲਾਂਚ ਕੀਤੇ ਜਾ ਰਹੇ ਹਨ ਜਿਸ ਦੇ ਚਲਦੇ ਜੇਕਰ ਕਿਸੇ ਵੀ ਸਮਾਰਟਫੋਨ ਵਿਚ ਜੇਕਰ ਕਾਂਟੈਕਟ ਲਿਸਟ ਖਾਲੀ ਹੋ ਜਾਵੇ ਤਾਂ ਸੋਚੋ ਤੁਹਾਡਾ ਫੋਨ ਕਿਹੜੇ ਕੰਮ ਦਾ ਹੋਵੇਗਾ। ਫੋਨ ਤੋਂ ਇਕ ਵੀ ਨੰਬਰ ਗਲਤੀ ਨਾਲ ਵੀ ਡਿਲੀਟ ਹੋ ਜਾਂਦਾ ਹੈ ਤਾਂ ਬਹੁਤ ਮੁਸ਼ਕਿਲ ਹੁੰਦੀ ਹੈ। ਇਸ ਤੋਂ ਇਲਾਵਾ ਨਵਾਂ ਫੋਨ ਲੈਣ ਵਿਚ ਸੱਭ ਤੋਂ ਵੱਡੀ ਪਰੇਸ਼ਾਨੀ ਆਉਂਦੀ ਹੈ contacts ਸੇਵ ਜਾਂ ਟ੍ਰਾਂਸਫਰ ਕਰਨਾ।

ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਟ੍ਰਾਂਸਫਰ ਕਰਦੇ ਸਮੇਂ ਸਾਰੇ ਕਾਂਟੈਕਟਸ ਡਿਲੀਟ ਹੋ ਜਾਂਦੇ ਹਨ ਜਾਂ ਤਾਂ ਬਹੁਤ ਸਮਾਂ ਲੈਂਦੇ ਹਨ। ਅਜਿਹੇ ਵਿਚ ਜੇਕਰ ਤੁਹਾਡੇ ਫੋਨ ਤੋਂ ਨੰਬਰ ਡਿਲੀਟ ਹੋ ਗਏ ਹਨ ਤਾਂ ਉਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਰਿਕਵਰ ਕਰ ਸਕਦੇ ਹੋ। ਜੀ ਹਾਂ ਇਸ ਦੇ ਲਈ ਤੁਹਾਨੂੰ ਸਿਰਫ਼ ਜੀਮੇਲ ਵਿਚ ਜਾ ਕੇ ਕੁੱਝ ਸਟੈਪਸ ਨੂੰ ਫਾਲੋ ਕਰਨਾ ਹੈ। ਅੱਗੇ ਜਾਣੋ ਕਿਵੇਂ Gmail ਤੋਂ ਅਪਣੇ Contacts ਨੂੰ ਕਰ ਸਕਦੇ ਹੋ ਰਿਕਵਰ। 

ਸੱਭ ਤੋਂ ਪਹਿਲਾਂ ਅਪਣਾ Gmail ਅਕਾਉਂਟ ਲਾਗਇਨ ਕਰੋ। ਇਸ ਤੋਂ ਬਾਅਦ ਤੁਹਾਨੂੰ ਖਬੇ ਪਾਸੇ 'ਤੇ ਜੀਮੇਲ ਦੇ ਹੇਠਾਂ ਇਕ ਹੋਰ Gmail ਲਿਖਿਆ ਦਿਖਾਈ ਦੇਵੇਗਾ। ਉਸ ਉਤੇ ਕਲਿਕ ਕਰੋ। ਇਸ ਨੂੰ ਓਪਨ ਕਰਨ 'ਤੇ ਤੁਹਾਨੂੰ Contact ਦਾ ਆਪਸ਼ਨ ਮਿਲੇਗਾ। ਉਸ ਉਤੇ ਕਲਿਕ ਕਰਦੇ ਹੀ ਤੁਹਾਡੇ ਫੋਨ ਵਿਚ ਮੌਜੂਦ ਸਾਰੇ ਕਾਂਟੈਕਟ ਸ਼ੋਅ ਹੋਣ ਲੱਗਣਗੇ। ਇਨ੍ਹਾਂ ਨੂੰ ਤੁਸੀਂ ਇਥੋਂ ਕਾਪੀ ਕਰ ਸਕਦੇ ਹੋ।

ਯਾਦ ਰਹੇ ਕਿ ਜੇਕਰ ਤੁਹਾਡੇ ਫੋਨ ਵਿਚ ਸਾਰੇ ਕਾਂਟੈਕਟ ਨਹੀਂ ਦਿਖ ਰਹੇ ਹੋਣ ਤਾਂ ਅਪਣੇ ਫੋਨ Settings ਵਿਚ ਜਾ ਕੇ ਕਾਂਟੈਕਟ ਬੈਕ ਅਪ ਨੂੰ On ਕਰ ਲਵੋ। ਇਸ ਤੋਂ ਇਲਾਵਾ ਸੈਟਿੰਗਜ਼ ਵਿਚ ਅਕਾਉਂਟ ਅਤੇ ਸਿੰਕ ਨੂੰ ਸਲੈਕਟ ਕਰੋ ਜਿਸ ਵਿਚ ਐਡ ਅਕਾਉਂਟ 'ਤੇ ਕਲਿਕ ਕਰੋ ਅਤੇ ਉਥੇ ਅਪਣੇ Gmail ਅਕਾਉਂਟ ਨੂੰ ਐਕਟਿਵੇਟ ਕਰਨਾ ਹੋਵੇਗਾ। ਇਸ ਪ੍ਰੋਸੈਸ ਨਾਲ ਤੁਹਾਡੇ ਫੋਨ ਵਿਚ ਜਿੰਨੇ ਵੀ contacts ਹੋਣਗੇ ਉਨ੍ਹਾਂ ਦਾ ਬੈਕ ਅਪ ਆਟੋਮੈਟਿਕਲੀ ਬੈਕ ਅਪ ਹੁੰਦੇ ਰਹਿਣਗੇ।