ਸਮਾਰਟਫ਼ੋਨ ਹੈਂਗ ਹੋਣ ਦੀ ਸਮੱਸਿਆ ਤੋਂ ਇੰਝ ਪਾਉ ਨਿਜਾਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕਈ ਵਾਰ ਜ਼ਿਆਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡਾ ਸਮਾਰਟਫ਼ੋਨ ਹੈਂਗ ਹੋਣ ਲਗ ਜਾਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਨਵਾਂ ਫ਼ੋਨ ਖ਼ਰੀਦਦੇ ਹੋ ਅਤੇ ਕੁੱਝ ਸਮੇਂ ਬਾਅਦ ਉਹ ਵੀ...

mobile hang

ਕਈ ਵਾਰ ਜ਼ਿਆਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡਾ ਸਮਾਰਟਫ਼ੋਨ ਹੈਂਗ ਹੋਣ ਲਗ ਜਾਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਨਵਾਂ ਫ਼ੋਨ ਖ਼ਰੀਦਦੇ ਹੋ ਅਤੇ ਕੁੱਝ ਸਮੇਂ ਬਾਅਦ ਉਹ ਵੀ ਹੈਂਗ ਕਰਨ ਲੱਗ ਜਾਂਦਾ ਹੈ। ਅਜਿਹੇ ਵਿਚ ਤੁਹਾਨੂੰ ਇਹ ਜਾਣਕਾਰੀ ਹੋਣਾ ਜ਼ਰੂਰੀ ਹੈ ਕਿ ਫ਼ੋਨ ਹੈਂਗ ਹੋਣ ਦੇ ਪਿੱਛੇ ਦਾ ਕਾਰਨ ਕੀ ਹੈ। ਕਈ ਸਮਾਰਟਫ਼ੋਨ ਕੰਪਨੀਆਂ ਅਪਣੇ ਹੈਂਡਸੈਟ ਦੇ ਪੁਰਾਣੇ ਆਪਰੇਟਿੰਗ ਸਿਸਟਮ ਨੂੰ ਅਪਡੇਟ ਕਰਨ ਦੀ ਸਹੂਲਤ ਦਿੰਦੀਆਂ ਹਨ ਪਰ ਆਪਰੇਟਿੰਗ ਸਿਸਟਮ ਅਪਡੇਟ ਕਰਨ ਨਾਲ ਸਮਾਰਟਫ਼ੋਨ ਹੌਲੀ ਹੋ ਸਕਦਾ ਹੈ।

 

ਇਸ ਕਾਰਨ ਫ਼ੋਨ ਵਿਚ ਪੁਰਾਣੇ ਹਾਰਡਵੇਅਰ ਘੱਟ ਸਪੀਡ ਵਾਲਾ ਪ੍ਰੋਸੈਸਰ ਅਤੇ ਰੈਮ ਹੋ ਸਕਦੀ ਹੈ। ਸਮਾਰਟਫ਼ੋਨ ਵਿਚ ਐਪਸ ਅਪਡੇਟ ਕਰਨ 'ਚ ਵੀ ਕਈ ਵਾਰ ਇਹ ਸਮੱਸਿਆ ਆਉਂਦੀ ਹੈ। ਜਦੋਂ ਤੁਸੀਂ ਸਮਾਰਟਫ਼ੋਨ 'ਤੇ ਐਪਸ ਇਸਤੇਮਾਲ ਕਰਨ ਤੋਂ ਬਾਅਦ ਬੈਕ ਕਰਦੇ ਹਨ ਤਾਂ ਐਪਸ ਬੰਦ ਨਾ ਹੋਣ ਦੀ ਬਜਾਏ ਮਿਨੀਮਾਈਜ਼ ਹੋ ਜਾਂਦੇ ਹਨ ਅਤੇ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੇ ਅਤੇ ਬੈਕਗਰਾਉਂਡ ਵਿਚ ਓਪਨ ਹੀ ਰਹਿੰਦੇ ਹਨ। ਇੰਟਰਨੈਟ ਐਕਸੈਸ ਕਰਨ 'ਤੇ ਇਹ ਵੀ ਸਰਗਰਮ ਹੋ ਜਾਂਦੇ ਹਨ।

ਇਸ ਕਾਰਨ ਫ਼ੋਨ ਹੌਲੀ ਹੋ ਜਾਂਦਾ ਹੈ ਅਤੇ ਕਈ ਵਾਰ ਹੈਂਗ ਵੀ ਹੋ ਜਾਂਦਾ ਹੈ। ਜੇਕਰ ਤੁਸੀਂ ਫ਼ੋਨ 'ਤੇ ਇੰਟਰਨੈਟ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਵੀ ਤੁਹਾਡਾ ਫ਼ੋਨ ਸਲੋ ਹੋ ਜਾਂਦਾ ਹੈ। ਇੰਟਰਨੈਟ 'ਤੇ ਜਦੋਂ ਵੀ ਕੁੱਝ ਸਰਚ ਕੀਤਾ ਜਾਂਦਾ ਹੈ ਤਾਂ ਇਹ ਫ਼ੋਨ ਦੀ ਟੈਂਪਰੇਰੀ ਮੈਮਰੀ 'ਚ ਸੇਵ ਹੋ ਜਾਂਦਾ ਹੈ। ਜਿਵੇਂ ਜਿਵੇਂ ਡੇਟਾ ਵੱਧਦਾ ਜਾਂਦਾ ਹੈ, ਸਮਾਰਟਫ਼ੋਨ ਸਲੋ ਹੋਣ ਲੱਗਦਾ ਹੈ।

ਤੁਸੀਂ ਕਈ ਵਾਰ ਅਪਣੇ ਸਮਾਰਟਫ਼ੋਨ 'ਚ ਅਜਿਹੇ ਐਪਸ ਇੰਸਟਾਲ ਕਰ ਲੈਂਦੇ ਹੋ ਜੋ ਪਲੇ ਸਟੋਰ 'ਤੇ ਵੀ ਨਹੀਂ ਹੁੰਦੇ। ਅਜਿਹੇ ਐਪਸ ਨਾਲ ਸਾਫ਼ਟਵੇਅਰ ਦੇ ਕਰਪਟ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਫ਼ੋਨ ਵੀ ਹੈਂਗ ਹੁੰਦਾ ਹੈ। ਬਹੁਤ ਸਾਰੇ ਯੂਜ਼ਰ ਅਪਣੇ ਸਮਾਰਟਫ਼ੋਨ ਨੂੰ ਕਦੇ ਆਫ਼ ਜਾਂ ਰਿਸਟਾਰਟ ਨਹੀਂ ਕਰਦੇ। ਅਜਿਹੇ 'ਚ ਲਗਾਤਾਰ ਯੂਜ਼ ਕਰਦੇ ਰਹਿਣ ਨਾਲ ਸਮਾਰਟਫ਼ੋਨ ਹੌਲੀ ਚੱਲਣ ਲੱਗ ਜਾਂਦੇ ਹਨ ਅਤੇ ਹੈਂਗ ਹੋਣ ਲੱਗ ਜਾਂਦੇ ਹਨ।