ਵਿਗਿਆਨੀਆਂ ਨੇ ਕੈਮਰੇ ‘ਚ ਕੈਦ ਕੀਤੀ ‘Space Butterfly’ ਦੀ ਅਨੋਖੀ ਤਸਵੀਰ

ਏਜੰਸੀ

ਜੀਵਨ ਜਾਚ, ਤਕਨੀਕ

: ਪੁਲਾੜ ਵਿਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਤੋ ਇਨਸਾਨ ਅਣਜਾਣ ਹਨ।

Stunning Space Butterfly Captured by ESO

ਨਵੀਂ ਦਿੱਲੀ: ਪੁਲਾੜ ਵਿਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਤੋ ਇਨਸਾਨ ਅਣਜਾਣ ਹਨ। ਇਹਨਾਂ ਚੀਜ਼ਾਂ ਦੀ ਜਾਣਕਾਰੀ ਹਾਸਲ ਕਰਨ ਲਈ ਵਿਗਿਆਨੀ ਅਪਣਾ ਜ਼ਿਆਦਾ ਸਮਾਂ ਖੋਜ ਅਤੇ ਅਧਿਐਨ ਕਰਨ ਵਿਚ ਬਿਤਾਉਂਦੇ ਹਨ। ਇਸ ਦੇ ਨਤੀਜੇ ਵਜੋਂ ਅਕਸਰ ਕਈ ਅਜਿਹੀਆਂ ਚੀਜ਼ਾਂ ਦੀ ਖੋਜ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਪਹਿਲਾਂ  ਕਦੀ ਨਹੀਂ ਦੇਖਿਆ ਹੁੰਦਾ।

ਇਸ ਵਾਰ ਵਿਗਿਆਨੀਆਂ ਨੇ ਇਕ ਅਨੋਖੀ ਚੀਜ਼ ਅਪਣੇ ਕੈਮਰੇ ਵਿਚ ਕੈਦ ਕੀਤੀ ਹੈ। ਇਸ ਨੂੰ ‘ਪੁਲਾੜ ਤਿਤਲੀ’ ਯਾਨੀ Space Butterfly ਕਿਹਾ ਜਾ ਰਿਹਾ ਹੈ। ਸਪੇਸ ਬਟਰਫਲਾਈ ਦੀ ਇਹ ਤਸਵੀਰ ਇੰਟਰਨੈਟ ‘ਤੇ ਕਾਫੀ ਵਾਇਰਲ ਹੋ ਰਹੀ ਹੈ।  ਦਰਅਸਲ ਖਗੋਲ ਵਿਗਿਆਨੀਆਂ ਨੇ ਉੱਤਰੀ ਚਿੱਲੀ ਵਿਚ ਯੂਰੋਪੀਅਨ ਦੱਖਣੀ ਆਬਜ਼ਰਵੇਟਰੀ (ESO) ਦੇ ਬਹੁਤ ਵੱਡੇ ਟੈਲੀਸਕੋਪ (VLT) ਨਾਲ ਐਨਜੀਸੀ 2899 ਦੀ ਤਸਵੀਰ ਲਈ ਹੈ।

ਤਿਤਲੀ ਦੇ ਅਕਾਰ ਵਾਲਾ ਐਨਜੀਸੀ 2899 ਗੈਸ ਦਾ ਇਕ ਬੁਲਬੁਲਾ ਹੈ ਜੋ ਵੇਲਾ ਦੇ ਦੱਖਣੀ ਤਾਰਿਆਂ ਵਿਚ 3,000 ਤੋ 6500 ਪ੍ਰਕਾਸ਼ ਸਾਲ ਦੀ ਦੂਰੀ ‘ਤੇ ਹੈ।  ਐਨਜੀਸੀ 2899 ਵਿਚ ਮੌਜੂਦ ਗੈਸ ਦੀਆਂ ਪੱਟੀਆਂ ਦਾ ਤਾਪਮਾਨ 10,000°C ਤੋਂ ਵੀ ਜ਼ਿਆਦਾ ਹੋ ਸਕਦਾ ਹੈ।  

ਵਿਗਿਆਨੀਆਂ ਦੀ ਟੀਮ ਨੇ ਇਸ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਚਮਕਦਾਰ ਅਤੇ ਖ਼ੂਬਸੂਰਤ ਰੰਗਾਂ ਨਾਲ ਬਣੇ ਗੈਸ ਦੇ ਬੁਲਬੁਲੇ ਅਸਮਾਨ ਵਿਚ ਤੈਰ ਰਹੇ ਹਨ, ਇਹ ਨਜ਼ਾਰਾ ਬਹੁਤ ਹੀ ਸੁੰਦਰ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਈਐਸਓ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਜ਼ਾਰੇ ਦੀ ਕਦੀ ਕਲਪਨਾ ਵੀ ਨਹੀਂ ਕੀਤੀ ਗਈ ਤੇ ਇਹ ਇਕ ਇਤਿਹਾਸਕ ਪਲ ਹੈ।