15 ਮਹੀਨੇ ਬਾਅਦ ਨਦੀ 'ਚੋਂ ਮਿਲਿਆ iPhone, ਤੁਰੰਤ ਹੋਇਆ On

ਏਜੰਸੀ

ਜੀਵਨ ਜਾਚ, ਤਕਨੀਕ

ਪਾਣੀ 'ਚ ਡਿੱਗਣ ਤੋਂ ਬਾਅਦ ਸਮਾਰਟਫੋਨ ਜਾਂ ਤਾਂ ਖਰਾਬ ਹੋ ਜਾਂਦੇ ਹਨ ਜਾਂ ਪਹਿਲਾ ਦੀ ਤਰ੍ਹਾਂ ਠੀਕ ਕੰਮ ਨਹੀਂ ਕਰਦੇ

Iphone found river

ਨਵੀਂ ਦਿੱਲੀ : ਪਾਣੀ 'ਚ ਡਿੱਗਣ ਤੋਂ ਬਾਅਦ ਸਮਾਰਟਫੋਨ ਜਾਂ ਤਾਂ ਖਰਾਬ ਹੋ ਜਾਂਦੇ ਹਨ ਜਾਂ ਪਹਿਲਾ ਦੀ ਤਰ੍ਹਾਂ ਠੀਕ ਕੰਮ ਨਹੀਂ ਕਰਦੇ ਪਰ ਆਈਫੋਨ ਦੇ ਨਾਲ ਅਜਿਹਾ ਨਹੀਂ ਹੈ। ਹਾਲ ਹੀ ਵਿਚ ਯੂਟਿਊਬ ਤੇ ਆਏ ਇੱਕ ਵੀਡੀਓ ਵਿੱਚ ਇਸ ਗੱਲ ਦਾ ਪਤਾ ਲੱਗਿਆ ਹੈ। ਯੂਟਿਊਬਰ ਮਾਈਕਲ ਬੈਨੇਟ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਆਪਣੇ ਇੱਕ ਚੈੱਨਲ ਤੇ ਵੀਡੀਓ ਪੋਸਟ ਕੀਤੀ ਸੀ।

ਇਸ ਵੀਡੀਓ ਵਿੱਚ ਉਨ੍ਹਾਂ ਨੇ ਉਸ ਆਈਫੋਨ ਨੂੰ ਦਿਖਾਇਆ ਜੋ ਉਨ੍ਹਾਂ ਨੂੰ ਸਾਊਥ ਕੈਰੋਲੀਨਾ ਦੀ ਇੱਕ ਨਦੀ 'ਚੋਂ ਮਿਲਿਆ ਹੈ। ਇਸ ਆਈਫੋਨ ਨੂੰ ਜਦੋਂ ਮਹੀਨਿਆਂ ਬਾਅਦ ਵਿਅਕਤੀ ਨੇ ਪਾਣੀ 'ਚੋ ਲੱਭਿਆ ਤਾਂ ਉਸ ਵੇਲੇ ਵੀ ਫੋਨ ਕੰਮ ਕਰ ਰਿਹਾ ਸੀ। ਇਸ ਘਟਨਾ ਦੀ ਵੀਡੀਓ ਨੇਗੇਟਨੋਗਿਨ ਨਾਂ ਦੇ ਯੂਟਿਊਬ ਚੈਨਲ 'ਤੇ ਸਾਂਝੀ ਕੀਤੀ ਗਈ ਹੈ। ਵੀਡੀਓ ਸਾਂਝੀ ਕਰਨ ਵਾਲਾ ਯੂਟਿਊਬਰ ਮਾਈਕਲ ਬੈਨੇਟ ਨਦੀ ਤੋਂ ਮਹੀਨਿਆਂ ਬਾਅਦ ਫੋਨ ਨੂੰ ਕੱਢ ਤੇ ਉਸ ਦੇ ਅਸਲੀ ਮਾਲਕ ਤੱਕ ਪਹੁੰਚਾ ਦਿੰਦਾ ਹੈ।

ਵੀਡੀਓ ਸਾਂਝੀ ਕਰਨ ਤੋਂ ਬਾਅਦ ਉਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਕ ਮੀਡੀਆ ਰਿਪੋਰਟ ਦੇ ਮੁਤਾਬਕ ਬੈਨੇਟ ਜਦੋਂ ਦੱਖਣੀ ਕੈਰੋਲੀਨਾ ਸਥਿਤ ਐਡਿਸਟੋ ਨਦੀ 'ਚ ਤੈਰਾਕੀ ਦੇ ਲਈ ਗਏ ਤਾਂ ਉਨ੍ਹਾਂ ਨੂੰ ਇਹ ਫੋਨ ਮਿਲਿਆ। ਫੋਨ ਨੂੰ ਵਾਟਰਪਰੂਫ ਕੇਸ 'ਚ ਰੱਖਿਆ ਗਿਆ ਸੀ, ਜਿਸ ਦੇ ਕਾਰਨ ਉਸ 'ਚ ਪਾਣੀ ਨਹੀਂ ਗਿਆ। ਬੈਨੇਟ ਦੇ ਯੂਟਿਊਬ ਚੈਨਲ 'ਤੇ 7.4 ਲੱਖ ਸਬਸਕ੍ਰਾਈਬਰਸ ਹਨ। ਉਹ ਨਦੀ 'ਚ 12 ਸਾਲ ਦੀ ਉਮਰ ਤੋਂ ਤੈਰਾਕੀ ਕਰ ਰਹੇ ਹਨ। ਇਸ ਦੌਰਾਨ ਜੋ ਵੀ ਚੀਜ਼ ਉਨ੍ਹਾਂ ਨੂੰ ਮਿਲਦੀ ਹੈ, ਉਹ ਉਸ ਦੀ ਵੀਡੀਓ ਸਾਂਝੀ ਕਰਦੇ ਹਨ।

ਬਾਕੀ ਚੀਜ਼ਾਂ ਵਾਂਗ ਇਸ ਵਾਰ ਉਨ੍ਹਾਂ ਨੂੰ ਪਾਣੀ 'ਚੋਂ ਆਈਫੋਨ ਮਿਲਿਆ ਸੀ। ਪਾਣੀ 'ਚੋਂ ਕੱਢਣ ਤੋਂ ਬਾਅਦ ਜਦੋਂ ਬੈਨੇਟ ਨੇ ਫੋਨ ਚਾਰਜ ਲਾਇਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਫੋਨ ਅਜੇ ਵੀ ਕੰਮ ਕਰ ਰਿਹਾ ਸੀ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਬੈਨੇਟ ਫੋਨ ਦੀ ਅਸਲੀ ਮਾਲਕ ਐਰਿਕਾ ਬੈਨੇਟ ਤੱਕ ਪਹੁੰਚ ਜਾਂਦੇ ਹਨ। ਐਰਿਕਾ ਨੂੰ ਲੱਗਿਆ ਕਿ ਉਹ ਆਪਣੇ ਪਿਤਾ ਦੇ ਆਖਰੀ ਸੰਦੇਸ਼ ਗੁਆ ਬੈਠੀ ਹੈ ਪਰ ਜਦੋਂ ਉਸ ਨੇ ਫੋਨ ਦੇਖਿਆ ਤਾਂ ਉਹ ਹੈਰਾਨ ਰਹਿ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ