ਆਈਫੋਨ ਤੇ ਸਮਾਰਟ ਵਾਚ ਜਲਦ ਹੋਣਗੇ ਸਸਤੇ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਰਕਾਰ ਅਮਰੀਕਾ ਤੋਂ ਆਉਣ ਵਾਲ ਮੋਬਾਇਲ ਫੋਨ, ਸਮਾਰਟ ਵਾਚ ਤੇ ਉਨ੍ਹਾਂ ਦੇ ਪਾਰਟਸ...

I Phone and smart watch

ਨਵੀਂ ਦਿੱਲੀ : ਸਰਕਾਰ ਅਮਰੀਕਾ ਤੋਂ ਆਉਣ ਵਾਲ ਮੋਬਾਇਲ ਫੋਨ, ਸਮਾਰਟ ਵਾਚ ਤੇ ਉਨ੍ਹਾਂ ਦੇ ਪਾਰਟਸ ‘ਤੇ ਕਸਟਮ ਡਿਊਟੀ ਘਟਾ ਸਕਦੀ ਹੈ। ਇਸ ਨਾਲ ਆਈਫੋਨ ਤੇ ਐਪਲ ਸਮਾਰਟ ਵਾਚ ਦੀਆਂ ਕੀਮਤਾਂ ਵਿਚ ਕਮੀ ਹੋ ਸਕਦੀ ਹੈ। ਜਾਣਕਾਰੀ ਮੁਤਾਬਿਕ, ਸਰਕਾਰ ਨੇ ਅਮਰੀਕਾ ਨੂੰ ਕਿਹਾ ਹੈ ਕਿ ਆਈਟੀ ਪ੍ਰਾਡਕਟਸ ‘ਤੇ ਇੰਪੋਰਟ ਡਿਊਟੀ ਵਿਚ ਕਟੌਤੀ ਕੀਤੀ ਜਾ ਸਕਦੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਸਮਾਪਤ ਨਹੀਂ ਕੀਤਾ ਜਾ ਸਕਦਾ। ਹਾਲ ਹੀ ਵਿਚ ਭਾਰਤ ਯਾਤਰਾ ਦੌਰਾਨ ਅਮਰੀਕੀ ਕਾਮਰਸ ਮੰਤਰੀ ਵਿਲਬਰ ਰੌਸ ਨੇ ਭਾਰਤ ਵੱਲੋਂ ਅਮਰੀਕੀ ਪ੍ਰਾਡਕਟਸ ‘ਤੇ ਉੱਚਾ ਟੈਰਿਫ਼ ਵਸੂਲਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ‘ਤੇ ਕਈ ਵਾਰ ਇਤਰਾਜ਼ ਜਤਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਅਮਰੀਕਾ ਵਿਚ ਬਰਾਮਦ ਕਰਨ ‘ਤੇ ਕਾਫ਼ੀ ਫ਼ਾਇਦਾ ਹੁੰਦਾ ਹੈ, ਜਦਕਿ ਭਾਰਤ ਉਨ੍ਹਾਂ ਦੇ ਪ੍ਰਾਡਕਟਸ ‘ਤੇ ਸਭ ਤੋਂ ਵੱਧ ਕਸਟਮ ਡਿਊਟੀ ਵਸੂਲਦਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਸਮਾਰਟ ਫੋਨ ਤੇ ਸਮਾਰਟ ਵਾਚ ‘ਤੇ 20 ਫ਼ੀਸਦੀ ਇੰਪੋਰਟ ਡਿਊਟੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ‘ਤ 15 ਫ਼ੀਸਦੀ ਡਿਊਟੀ ਸੀ। ਹਾਲਾਂਕਿ ਹੁਣ ਇਸ ਡਿਊਟੀ ‘ਚ ਕਿੰਨੀ ਕਟੌਤੀ ਕੀਤੀ ਜਾਵੇਗੀ ਇਸ ਬਾਰੇ ਸਪੱਸ਼ਟ ਨਹੀਂ ਹੈ।

ਉੱਥੇ ਹੀ, ਇੰਪੋਰਟ ਡਿਊਟੀ ਘਟਾਉਣ ਨਾਲ ਨਾ ਸਿਰਫ਼ ਅਮਰੀਕੀ ਫੋਨ ਸਗੋਂ ਚਾਈਨੀਜ਼ ਫੋਨਾਂ ਦੀ ਦਰਾਮਦ ਵੀ ਸਸਤੀ ਹੋ ਸਕਦੀ ਹੈ ਕਿਉਂਕਿ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਮੁਤਾਬਿਕ ਦਰਾਮਦ ਡਿਊਟੀ ਸਾਰੇ ਦੇਸ਼ਾਂ ਲਈ ਇਕੋ-ਜਿਹੀ ਰੱਖੀ ਜਾ ਸਕਦੀ ਹੈ। ਇੰਪੋਰਟ ਡਿਊਟੀ ‘ਚ ਕਟੌਤੀ ਨਾਲ ਸਰਕਾਰ ਨੂੰ ਵੱਡੇ ਪੱਧਰ ‘ਤੇ ਰੈਵੇਨਿਊ ਦਾ ਨੁਕਸਾਨ ਤੇ ਦਰਾਮਦ ਵਿਚ ਤੇਜ਼ੀ ਦਾ ਸਾਹਮਣਾ ਕਰਨਾ ਪਵੇਗਾ।