ਯੂਟਿਊਬ ਨੂੰ ਲੱਗਿਆ 1400 ਕਰੋੜ ਰੁਪਏ ਜੁਰਮਾਨਾ! ਫੇਸਬੁੱਕ ਤੋਂ ਬਾਅਦ ਯੂਟਿਊਬ ਨੂੰ ਲੱਗਿਆ ਵੱਡਾ ਝਟਕਾ

ਏਜੰਸੀ

ਜੀਵਨ ਜਾਚ, ਤਕਨੀਕ

ਫੇਸਬੁੱਕ ਵੱਲੋਂ ਨਿੱਜਤਾ ਦੀ ਉਲੰਘਣਾ ਤੋਂ ਬਾਅਦ ਹੁਣ ਯੂਟਿਊਬ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਜੋ ਕਿ ਅਮਰੀਕੀ ਰੈਗੂਲੇਟਰੀ ਵਲੋਂ 20 ਕਰੋੜ ਡਾਲਰ ਯਾਨੀ

Youtube Fined rs 1400 crore for breach of Privacy

ਵਾਸ਼ਿੰਗਟਨ: ਫੇਸਬੁੱਕ ਵੱਲੋਂ ਨਿੱਜਤਾ ਦੀ ਉਲੰਘਣਾ ਤੋਂ ਬਾਅਦ ਹੁਣ ਯੂਟਿਊਬ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਜੋ ਕਿ ਅਮਰੀਕੀ ਰੈਗੂਲੇਟਰੀ ਵਲੋਂ 20 ਕਰੋੜ ਡਾਲਰ ਯਾਨੀ ਕਿ 1400 ਕਰੋੜ ਰੁਪਏ ਦੇ ਜੁਰਮਾਨੇ ਦੇ ਰੂਪ 'ਚ ਲਾਇਆ ਗਿਆ ਹੈ। ਇਹ ਕਾਰਵਾਈ ਬੱਚਿਆਂ ਦੀ ਨਿੱਜਤਾ ਦੀ ਉਲੰਘਣਾ ਦੇ ਮਾਮਲੇ ਵਿਚ ਕੀਤੀ ਗਈ ਹੈ। ਬੱਚਿਆਂ ਦੀ ਪ੍ਰਾਇਵੇਸੀ ਨਾਲ ਜੁੜੇ ਕਿਸੇ ਮਾਮਲੇ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਦੱਸਿਆ ਜਾ ਰਿਹਾ ਹੈ। ਅਮਰੀਕੀ ਉਪਭੋਗਤਾ ਸੁਰੱਖਿਆ ਏਜੰਸੀ ਫੈਡਰਲ ਟ੍ਰੇਡ ਕਮੀਸ਼ਨ (ਐਫ.ਟੀ.ਸੀ.) ਨੇ ਯੂ-ਟਿਊਬ 'ਤੇ ਲੱਗੇ ਦੋਸ਼ਾਂ ਦਾ ਨਿਪਟਾਰਾ ਕਰਦੇ ਹੋਏ ਇਹ ਜੁਰਮਾਨਾ ਲਗਾਇਆ ਹੈ।

ਇਸ 'ਤੇ ਅਜੇ ਅਮਰੀਕਾ ਦੇ ਨਿਆ ਵਿਭਾਗ ਦੀ ਮੋਹਰ ਲੱਗਣੀ ਬਾਕੀ ਹੈ। ਐਫ.ਟੀ.ਸੀ. ਦੇ ਫੈਸਲੇ ਦੀ ਵਿਸਥਾਰਤ ਜਾਣਕਾਰੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ। ਇਸ ਮਾਮਲੇ ਨਾਲ ਜੁੜੇ ਤਿੰਨ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ। ਬੱਚਿਆਂ ਦੀ ਪ੍ਰਾਇਵੇਸੀ ਨਾਲ ਜੁੜੇ ਇਕ ਮਾਮਲੇ ਵਿਚ ਐਫ.ਟੀ.ਸੀ. ਨੇ ਇਸੇ ਸਾਲ ਸੋਸ਼ਲ ਮੀਡੀਆ ਸ਼ੇਅਰਿੰਗ ਐਪ ਟਿਕਟਾਕ ਦੇ ਮਾਲਕਾਂ 'ਤੇ ਰਿਕਾਰਡ 57 ਲੱਖ ਡਾਲਰ (ਤਕਰੀਬਨ 40 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਸੀ।

20 ਸਮੂਹਾਂ ਨੇ ਕੀਤੀ ਸੀ ਸ਼ਿਕਾਇਤ
ਬੱਚਿਆਂ ਦੀ ਪ੍ਰਾਇਵੇਸੀ ਦੇ ਤਕਰੀਬਨ 20 ਹਮਾਇਤੀ ਸਮੂਹਾਂ ਨੇ ਪਿਛਲੇ ਸਾਲ ਐਫ.ਟੀ.ਸੀ. ਵਿਚ ਯੂ-ਟਿਊਬ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਇਹ ਵੀਡੀਓ ਪਲੇਟਫਾਰਮ ਬੱਚਿਆਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ਲਾਭ ਲੈ ਰਿਹਾ ਹੈ। ਇਹ ਸੰਘੀ ਪ੍ਰਾਇਵੇਸੀ ਕਾਨੂੰਨ ਦੀ ਉਲੰਘਣਾ ਹੈ। ਇਸ ਮਾਮਲੇ ਨਾਲ ਜੁੜੇ ਗੈਰ ਲਾਭਕਾਰੀ ਸਮੂਹ ਕਮਰਸ਼ੀਅਲ-ਫ੍ਰੀ ਚਾਈਲਡਹੁਡ ਦੇ ਕਾਰਜਕਾਰੀ ਅਧਿਕਾਰੀ ਜੋਸ਼ ਗੋਲਿਨ ਨੇ ਕਿਹਾ ਕਿ ਯੂ-ਟਿਊਬ ਨੇ ਬੱਚਿਆਂ ਦੀ ਪ੍ਰਾਇਵੇਸੀ ਸਬੰਧੀ ਕਾਨੂੰਨ ਨੂੰ ਨਜ਼ਰਅੰਦਾਜ਼ ਕਰਦੇ ਹੋਏ ਨਾਜਾਇਜ਼ ਤੌਰ 'ਤੇ ਡਾਟਾ ਇਕੱਠਾ ਕੀਤਾ ਅਤੇ ਭਾਰੀ ਮੁਨਾਫਾ ਕਮਾਇਆ।

ਅਮਰੀਕੀ ਸੰਸਦ ਵਿਚ ਪੇਸ਼ ਕੀਤੇ ਗਏ ਕਈ ਬਿਲ
ਅਮਰੀਕੀ ਨਾਗਰਿਕਾਂ ਦੇ ਸੋਸ਼ਲ ਮੀਡੀਆ ਡਾਟਾ ਅਤੇ ਜੇਨੇਟਿਕ ਡਾਟਾ ਸਮੇਤ ਕਈ ਦੂਜੀਆਂ ਜਾਣਕਾਰੀਆਂ ਦੀ ਸੁਰੱਖਿਆ ਨੂੰ ਹੋਰ ਪੁਖਤਾ ਕਰਨ ਲਈ ਇਸ ਸਾਲ ਸੰਸਦ ਵਿਚ ਕਈ ਬਿੱਲ ਪੇਸ਼ ਕੀਤੇ ਗਏ ਹਨ। ਇਹੀ ਨਹੀਂ ਕਈ ਅਮਰੀਕੀ ਸੰਸਦ ਮੈਂਬਰ ਅਤੇ ਰੈਗੂਲੇਟਰੀ ਫੇਸਬੁੱਕ ਅਤੇ ਗੂਗਲ ਵਰਗੀਆਂ ਦਿੱਗਜ ਕੰਪਨੀਆਂ ਦੇ ਵਰਤਾਓ 'ਤੇ ਚਿੰਤਾ ਵੀ ਜ਼ਾਹਿਰ ਕਰ ਚੁੱਕੇ ਹਨ। ਡਾਟਾ ਦੀ ਦੁਰਵਰਤੋਂ ਨੂੰ ਲੈ ਕੇ ਇਨ੍ਹਾਂ 'ਤੇ  ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।

ਫੇਸਬੁੱਕ 'ਤੇ ਲੱਗਾ ਸੀ 35 ਹਜ਼ਾਰ ਕਰੋੜ ਦਾ ਜੁਰਮਾਨਾ
ਸੋਸ਼ਲ ਨੈਟਵਰਕ ਦੀ ਗੁਪਤ ਅਤੇ ਡਾਟਾ ਸੁਰੱਖਿਆ ਵਿਚ ਖਾਮੀਆਂ ਨੂੰ ਲੈ ਕੇ ਐਫ.ਟੀ.ਸੀ. ਨੇ ਬੀਤੀ ਜੁਲਾਈ ਵਿਚ ਦੁਨੀਆ ਦੀ ਧਾਕੜ ਨੈਟਵਰਕਿੰਗ ਕੰਪਨੀ ਫੇਸਬੁੱਕ 'ਤੇ ਜਾਂਚ ਅਰਬ ਡਾਲਰ (ਤਕਰੀਬਨ 35 ਹਜ਼ਾਰ ਕਰੋੜ ਰੁਪਏ) ਦੇ ਜੁਰਮਾਨੇ ਨੂੰ ਮਨਜ਼ੂਰੀ ਦਿੱਤੀ ਸੀ। ਪ੍ਰਾਇਵੇਸੀ ਉਲੰਘਣਾ ਦੇ ਮਾਮਲੇ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਦੱਸਿਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।