ਫੇਸਬੁੱਕ ਜਲਦ ਸ਼ੁਰੂ ਕਰ ਸਕਦੀ ਹੈ, ‘ਡਿਜੀਟਲ ਪੇਮੈਂਟ ਸਰਵਿਸ’

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫੇਸਬੁੱਕ, ਵਟਸਅੱਪ ਅਤੇ ਇਸਟਾਗ੍ਰਾਮ ਤਿੰਨੋਂ ਹੀ ਪਲੈਟਫਾਰਮਜ਼ ਨੂੰ ਪਿਛਲੇ ਕੁਝ ਸਾਲਾਂ ਤੋਂ ਫੇਸਬੁੱਕ...

digital payment service

ਨਵੀਂ ਦਿੱਲੀ: ਫੇਸਬੁੱਕ, ਵਟਸਅੱਪ ਅਤੇ ਇਸਟਾਗ੍ਰਾਮ ਤਿੰਨੋਂ ਹੀ ਪਲੈਟਫਾਰਮਜ਼ ਨੂੰ ਪਿਛਲੇ ਕੁਝ ਸਾਲਾਂ ਤੋਂ ਫੇਸਬੁੱਕ ਦੇ ਕੋ-ਫਾਊਂਡਰ ਮਾਰਕ ਜ਼ੁਕਰਬਰਗ ਇੰਪ੍ਰੂਵ ਕਰਨ ਦੀ ਤਿਆਰੀ 'ਚ ਲੱਗੇ ਹਨ। ਭਾਰਤ, ਜਿੱਥੇ ਇਨ੍ਹਾਂ ਤਿੰਨਾਂ ਹੀ ਪਲੈਟਫਾਰਮਜ਼ ਦੇ ਲੱਖਾਂ ਯੂਜ਼ਰਜ਼ ਹਨ, ਇਨ੍ਹਾਂ ਪਲੈਟਫਾਰਮਜ਼ ਤੇ ਇਨ੍ਹਾਂ ਦੀਆਂ ਸੇਵਾਵਾਂ ਦੇ ਇਸਤੇਮਾਲ ਨੂੰ ਹੋਰ ਵੀ ਬਿਹਤਰ ਬਣਾਇਆ ਜਾਵੇ, ਇਸ ਉੱਤੇ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਵਟਸਅੱਪ ਦੇ ਪੇਮੈਂਟ ਐਪ ਦੀ ਟੈਸਟਿੰਗ ਚੱਲ ਰਹੀ ਸੀ। ਇਸ ਤੋਂ ਇਲਾਵਾ ਇਸ ਪਲੈਟਫਾਰਮ ਨੂੰ ਮੌਨੀਟਾਈਜ਼ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ।

ਜਿਸ ਵਿਚ ਵਟਸਅੱਪ ਸਟੇਟਸ 'ਚ ਐਡਵਰਟੀਜ਼ਮੈਂਟ ਦਿਖਾਉਣ ਵਰਗੇ ਫੀਚਰ ਸ਼ਾਮਲ ਹਨ। ਵਟਸਅੱਪ ਵਾਂਗ ਹੀ ਫੇਸਬੁੱਕ ਨੂੰ ਵੀ ਮੌਨੀਟਾਈਜ਼ ਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਭਾਰਤ 'ਚ ਫੇਸਬੁੱਕ ਦੇ ਡਿਜੀਟਲ ਪੇਮੈਂਟ ਸਰਵਿਸ ਨੂੰ ਟੈਸਟ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਫੇਸਬੁੱਕ ਮੈਸੇਜ ਨੂੰ ਵੀ ਮੌਨੀਟਾਈਜ਼ ਕੀਤਾ ਜਾ ਸਕੇਗਾ। ਫੇਸਬੁੱਕ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ, ਭਾਰਤ 2.1 ਬਿਲੀਅਨ ਯਾਨੀ ਕਿ ਦੁਨੀਆ ਭਰ 'ਚ 210 ਕਰੋੜ ਯੂਜ਼ਰਜ਼ ਹਨ ਜੋ ਇਨ੍ਹਾਂ ਤਿੰਨਾਂ ਹੀ ਪਲੈਟਫਾਰਮਜ਼ ਦਾ ਇਸਤੇਮਾਲ ਕਰਦੇ ਹਨ।

ਉੱਥੇ, ਕਰੀਬ 2.7 ਬਿਲੀਅਨ ਯੂਜ਼ਰਜ਼ ਘਟੋ-ਘਟ ਫੇਸਬੁੱਕ, ਇਸਟਾਗ੍ਰਾਮ, ਵਟਸਅੱਪ ਜਾਂ Messenger 'ਚੋਂ ਕਿਸੇ ਇਕ ਪਲੈਟਫਾਰਮ ਦਾ ਇਸਤੇਮਾਲ ਕਰਦੇ ਹਨ। ਭਾਰਤ 'ਚ ਫੇਸਬੁੱਕ ਦੇ 300 ਮਿਲੀਅਨ ਯਾਨੀ ਕਿ 30 ਕਰੋੜ ਯੂਜ਼ਰਜ਼ ਹਨ। ਜਦਕਿ, ਵਟਸਅੱਪ ਦੇ 400 ਮਿਲੀਅਨ ਯਾਨੀ ਕਿ 40 ਕਰੋੜ ਯੂਜ਼ਰਜ਼ ਹਨ। ਉੱਥੇ, ਇਸਟਾਗ੍ਰਾਮ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਦੀ ਗਿਣਤੀ 70 ਮਿਲੀਅਨ ਯਾਨੀ ਕਿ 7 ਕਰੋੜ ਹੈ।

ਫੇਸਬੁੱਕ ਆਪਣੇ ਤਿੰਨੋਂ ਹੀ ਪਲੈਟਫਾਰਮਜ਼ ਨੂੰ ਮਰਜ ਕਰਨ ਦੀ ਤਿਆਰੀ 'ਚ ਵੀ ਹੈ ਤਾਂ ਜੋ ਯੂਜ਼ਰਜ਼ ਇਨ੍ਹਾਂ ਤਿੰਨਾਂ ਹੀ ਪਲੈਟਫਾਰਮਜ਼ 'ਤੇ ਮੈਸੇਜ ਆਸਾਨੀ ਨਾਲ ਐਕਸਚੇਂਜ ਕਰ ਸਕਣ। ਦੁਨੀਆਭਰ ਦੇ ਕੁੱਲ ਯੂਜ਼ਰਜ਼ ਦੀ ਗਿਣਤੀ ਦੇ ਇਕ-ਚੌਥਾਈ ਵਟਸਅੱਪ ਯੂਜ਼ਰਜ਼ ਭਾਰਤ 'ਚ ਹਨ। ਅਜਿਹੇ ਵਿਚ ਡਿਜੀਟਲ ਪੇਮੈਂਟ ਸਰਵਿਸ ਦੀ ਟੈਸਟਿੰਗ ਲਈ ਫੇਸਬੁੱਕ ਭਾਰਤ ਨੂੰ ਚੁਣ ਸਕਦਾ ਹੈ।