ਪਲੇ ਸਟੋਰ ਤੋਂ Remove ਹੋਈ 'Remove China Apps', 10 ਦਿਨ 'ਚ 10 ਲੱਖ ਵਾਰ ਕੀਤੀ ਗਈ ਡਾਊਨਲੋਡ 

ਏਜੰਸੀ

ਜੀਵਨ ਜਾਚ, ਤਕਨੀਕ

ਭਾਰਤ ਵਿਚ ਤੇਜ਼ੀ ਨਾਲ ਵਾਇਰਲ ਹੋਈ 'Remove China Apps' ਨੂੰ ਗੂਗਲ ਨੇ ਪਲੇ ਸਟੋਰ ਤੋਂ ਡਿਲੀਟ ਕਰ ਦਿੱਤਾ ਗਿਆ ਹੈ।

Remove China Apps

ਨਵੀਂ ਦਿੱਲੀ: ਭਾਰਤ ਵਿਚ ਤੇਜ਼ੀ ਨਾਲ ਵਾਇਰਲ ਹੋਈ 'Remove China Apps' ਨੂੰ ਗੂਗਲ ਨੇ ਪਲੇ ਸਟੋਰ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਨੂੰ ਡਿਲੀਟ ਕਰਨ ਦੇ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਫੋਨ ਵਿਚੋਂ ਸਾਰੇ ਚਾਈਨੀਜ਼ ਐਪ ਨੂੰ ਡਿਲੀਟ ਕਰਨ ਵਾਲੀ ਇਸ ਐਪ ਨੂੰ ਭਾਰਤੀ ਯੂਜ਼ਰਸ ਨੇ ਕਾਫ਼ੀ ਪਸੰਦ ਕੀਤਾ ਸੀ ਅਤੇ ਇਸ ਨੂੰ ਸਿਰਫ 10 ਦਿਨਾਂ ਵਿਚ 10 ਲੱਖ ਲੋਕਾਂ ਨੇ ਡਾਊਨਲੋਡ ਵੀ ਕਰ ਲਿਆ ਹੈ। ਇਸ ਐਪ ਨੂੰ ਜੈਪੁਰ ਦੇ ਡਿਵੈਲਪਰ ਵਨ ਟਚ ਲੈਬਸ ਨੇ ਬਣਾਇਆ ਹੈ।

ਭਾਰਤ ਵਿਚ ਚੀਨੀ ਐਪਸ ਅਤੇ ਉਤਪਾਦਾਂ ਦਾ ਬਾਈਕਾਟ ਕਰਨ ਦੇ ਮਕਸਦ ਨਾਲ ਲੋਕਾਂ ਨੇ ਇਸ ਐਪ ਨੂੰ ਡਾਊਨਲੋਡ ਕੀਤਾ। ਇਸ ਐਪ ਦੇ ਜ਼ਰੀਏ ਸਮਾਰਟਫੋਨ ਵਿਚ ਮੌਜੂਦ ਚਾਈਨੀਜ਼ ਐਪਸ ਨੂੰ ਸਕੈਨ ਕਰ ਕੇ ਉਹਨਾਂ ਨੂੰ ਡਿਲੀਟ ਕੀਤਾ ਜਾ ਸਕਦਾ ਹੈ।

ਇਸ ਐਪ ਵਿਚ ਕਿਹਾ ਗਿਆ ਸੀ ਕਿ ਚਾਈਨੀਜ਼ ਐਪਸ ਯੂਜ਼ਰਸ ਲਈ ਸੁਰੱਖਿਅਤ ਨਹੀਂ ਹਨ ਅਤੇ ਅਜਿਹੇ ਐਪਸ ਨੂੰ ਸਕੈਨ ਕਰਨ ਤੋਂ ਬਾਅਦ ਸਲੈਕਟ ਕਰ ਕੇ ਫੋਨ ਵਿਚੋਂ ਅਨਇੰਸਟਾਲ ਕੀਤਾ ਜਾ ਸਕਦਾ ਹੈ। ਡਵੈਲਪਰ OneTouchLabs  ਨੇ ਮੰਗਲਵਾਰ ਦੇਰ ਰਾਤ ਇਸ ਗੱਲ ਦੀ ਜਾਣਕਾਰੀ ਟਵੀਟ ਜ਼ਰੀਏ ਦਿੱਤੀ।

ਟਵਿਟ ਵਿਚ ਲਿਖਿਆ, 'ਪਿਆਰੇ ਦੋਸਤੋ, ਗੂਗਲ ਨੇ RemoveChinaApps ਨੂੰ ਗੂਗਲ ਪਲੇ ਸਟੋਰ ਤੋਂ ਸਸਪੈਂਡ ਕਰ ਦਿੱਤਾ ਹੈ। 2 ਹਫ਼ਤਿਆਂ ਵਿਚ ਸ਼ਾਨਦਾਰ ਪ੍ਰਤੀਕਿਰਿਆ ਦੇਣ ਲਈ ਸ਼ੁਕਰੀਆ'। ਇਸ ਦੇ ਨਾਲ ਹੀ ਟਿਕਟਾਕ ਨੂੰ ਟੱਕਰ ਦੇਣ ਵਾਲੀ ਮਿਤਰੋਂ ਐਪ ਨੂੰ ਵੀ ਗੂਗਲ ਪਲੇ ਸਟੋਰ ਤੋਂ ਪਟਾ ਲਿਆ ਗਿਆ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਐਪ ਕਾਫ਼ੀ ਤੇਜ਼ੀ ਨਾਲ ਪਾਪੁਲਰ ਹੋ ਰਿਹਾ ਹੈ ਪਰ ਹਾਲੇ ਵੀ ਇਹ ਬਹਿਸ ਜਾਰੀ ਹੈ ਕਿ ਇਹ ਐਪ ਭਾਰਤ ਦਾ ਹੈ ਜਾਂ ਨਹੀਂ।