SBI ਗਾਹਕਾਂ ਲਈ Alert! ATM Fraud ਤੋਂ ਬਚਣ ਲਈ ਬੈਂਕ ਨੇ ਸ਼ੁਰੂ ਕੀਤੀ ਨਵੀਂ ਸੁਵਿਧਾ

ਏਜੰਸੀ

ਜੀਵਨ ਜਾਚ, ਤਕਨੀਕ

ਕੋਰੋਨਾ ਕਾਲ ਵਿਚ ਬੈਂਕ ਧੋਖਾਧੜੀ ਦੇ ਮਾਮਲਿਆਂ ਵਿਚ ਤੇਜ਼ੀ ਆਈ ਹੈ।

State Bank of India

ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਬੈਂਕ ਧੋਖਾਧੜੀ ਦੇ ਮਾਮਲਿਆਂ ਵਿਚ ਤੇਜ਼ੀ ਆਈ ਹੈ। ਧੋਖਾਧੜੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸਖਤ ਨਿਯਮ ਬਣਾਏ ਹਨ ਪਰ ਇਸ ਦੇ ਬਾਵਜੂਦ ਵੀ ਗਾਹਕ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਮੱਦੇਨਜ਼ਰ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਅਪਣੇ ਗਾਹਕਾਂ ਲਈ ਏਟੀਐਮ ‘ਤੇ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ।

ਐਸਬੀਆਈ ਨੇ ਅਪਣੇ ਅਧਿਕਾਰਕ ਟਵਿਟਰ  ਤੋਂ ਟਵੀਟ ਕਰ ਕੇ ਦੱਸਿਆ ਕਿ ਜੇਕਰ ਬੈਂਕ ਨੂੰ ਏਟੀਐਮ ਵਿਚੋਂ ਬਕਾਇਆ ਜਾਂ ਮਿਨੀ ਸਟੇਟਮੈਂਟ ਲਈ ਬੇਨਤੀ ਮਿਲੇਗੀ ਤਾਂ ਗਾਹਕਾਂ ਨੂੰ ਐਸਐਮਐਸ ਜ਼ਰੀਏ ਅਲਰਟ ਮਿਲੇਗਾ। ਬੈਂਕ ਮੁਤਾਬਕ ਉਹਨਾਂ ਨੇ ਇਹ ਸਰਵਿਸ ਇਸ ਲਈ ਸ਼ੁਰੂ ਕੀਤੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੈਣ ਦੇਣ ਗਾਹਕ ਨੇ ਹੀ ਕੀਤਾ ਹੈ।

ਬੈਂਕ ਮੁਤਾਬਕ ਇਸ ਦੇ ਜ਼ਰੀਏ ਇਹ ਜਾਣਨ ਵਿਚ ਮਦਦ ਮਿਲੇਗੀ ਕਿ ਗਾਹਕਾਂ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਕੋਈ ਹੋਰ ਲੈਣਦੇਣ ਨਹੀਂ ਕਰ ਰਿਹਾ ਹੈ। ਜੇਕਰ ਗਾਹਕ ਦੀ ਜਗ੍ਹਾ ਕੋਈ ਹੋਰ ਏਟੀਐਮ ਕਾਰਡ ਵਰਤ ਰਿਹਾ ਹੋਵੇਗਾ ਤਾਂ ਗਾਹਕ ਤੁਰੰਤ ਅਪਣਾ ਕਾਰਡ ਬਲਾਕ ਕਰ ਸਕਣਗੇ। ਇਸ ਨਾਲ ਧੋਖਾਧੜੀ ਦੇ ਮਾਮਲੇ ਘੱਟ ਹੋਣਗੇ ਅਤੇ ਗਾਹਕਾਂ ਨੂੰ ਸੁਰੱਖਿਅਤ ਬੈਂਕ ਦੀ ਸਹੂਲਤ ਮਿਲੇਗੀ।