ਦਸੰਬਰ ਦੇ ਪਹਿਲੇ ਹਫ਼ਤੇ ਵਿਚ ਵਾਪਸੀ ਕਰੇਗੀ ਪਬਜੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਲਾਂਚਿੰਗ ਤੋਂ ਪਹਿਲਾਂ ਪਬਜੀ ਮੋਬਾਇਲ ਇੰਡੀਆ ਲਈ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਕਰ ਦਿਤੇ ਗਏ ਹਨ

PUB G

ਮੁਹਾਲੀ: ਪਬਜੀ ਦੀ ਭਾਰਤ ਵਿਚ ਦੁਬਾਰਾ ਵਾਪਸੀ ਦੀ ਉਡੀਕ ਖ਼ਤਮ ਹੋਣ ਵਾਲੀ ਹੈ ਅਤੇ ਦਸਿਆ ਜਾ ਰਿਹਾ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਵਿਚ ਪਬਜੀ ਗੇਮ ਰਿਲਾਂਚ ਕੀਤੀ ਜਾ ਸਕਦੀ ਹੈ। ਪਬਜੀ ਦੇ ਦੁਬਾਰਾ ਵਾਪਸੀ ਦੀ ਘੋਸ਼ਣਾ ਤੋਂ ਬਾਅਦ ਹੀ ਲਗਾਤਾਰ ਨਵੇਂ-ਨਵੇਂ ਅਪਡੇਟ ਸਾਹਮਣੇ ਆ ਰਹੇ ਹਨ। ਇਹ ਖ਼ਬਰ ਹੈ ਕਿ ਭਾਰਤੀ ਗੇਮਰਜ਼ ਲਈ ਨਵੇਂ ਵਰਜਨ ਵਿਚ 3 ਖ਼ਾਸ ਫ਼ੀਚਰਜ਼ ਮਿਲਣਗੇ ਜੋ ਇਸ ਤੋਂ ਪਹਿਲਾਂ ਗੇਮ ਵਿਚ ਮੌਜੂਦ ਨਹੀਂ ਸਨ।

ਪਬਜੀ ਮੋਬਾਇਲ ਇੰਡੀਆ (ਪਬਜੀ) ਨੂੰ ਦਸੰਬਰ ਦੇ ਪਹਿਲੇ ਹਫ਼ਤੇ ਵਿਚ ਜਾਰੀ ਕੀਤਾ ਜਾ ਸਕਦਾ ਹੈ ਅਤੇ ਇਸ ਦੀਆਂ ਤਿਆਰੀਆਂ ਪੂਰੀਆਂ ਹੋ ਚੁਕੀਆਂ ਹਨ। ਗੇਮ ਡਿਵੈਲਪਰਜ਼ ਭਾਰਤ ਸਰਕਾਰ ਤੋਂ ਇਸ ਦੀ ਮੰਜ਼ੂਰੀ ਮਿਲਣ ਦੀ ਉਡੀਕ ਕਰ ਰਹੇ ਸਨ। ਬੀਤੇ ਮੰਗਲਵਾਰ ਨੂੰ ਸਰਕਾਰ ਨੇ ਇਸ ਨੂੰ ਮੰਜ਼ੂਰ ਕਰ ਦਿਤਾ ਹੈ। ਹਾਲਾਂਕਿ ਪਬਜੀ ਕਾਰਪੋਰੇਸ਼ਨ ਵਲੋਂ ਗੇਮ ਨੂੰ ਭਾਰਤ ਵਿਚ ਦੁਬਾਰਾ ਰਿਲੀਜ਼ ਕਰਨ ਦੀ ਨਿਸ਼ਚਤ ਤਰੀਕ ਬਾਰੇ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਇਸ ਸਾਲ ਸਤੰਬਰ ਵਿਚ ਯੂਜ਼ਰਜ਼ ਡਾਟਾ ਦੀ ਸਕਿਉਰਿਟੀ ਅਤੇ ਪ੍ਰਾਈਵੈਸੀ 'ਤੇ ਚਿੰਤਾ ਪ੍ਰਗਟਾਉਂਦੇ ਹੋਏ 118 ਚਾਈਨੀਜ਼ ਐਪਸ 'ਤੇ ਪਾਬੰਦੀ ਲਗਾ ਦਿਤੀ ਸੀ ਜਿਸ ਵਿਚ ਮਸ਼ਹੂਰ ਗੇਮ ਪਬਜੀ ਮੋਬਾਇਲ ਵੀ ਸ਼ਾਮਲ ਸੀ। ਪਬਜੀ ਨੂੰ ਚਾਈਨੀਜ਼ ਕੰਪਨੀ  ਨਾਲ ਪਾਟਨਰਸ਼ਿਪ ਚਲਦਿਆਂ ਪਾਬੰਦੀ ਲਾਈ ਗਈ ਸੀ। ਹੁਣ ਕੰਪਨੀ ਭਾਰਤ ਲਈ ਵਖਰੇ ਤੌਰ 'ਤੇ ਗੇਮ ਸ਼ੁਰੂ ਕਰ ਰਹੀ ਹੈ।

ਲਾਂਚਿੰਗ ਤੋਂ ਪਹਿਲਾਂ ਪਬਜੀ ਮੋਬਾਇਲ ਇੰਡੀਆ ਲਈ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਕਰ ਦਿਤੇ ਗਏ ਹਨ ਅਤੇ ਐਂਡਰਾਇਡ ਤੋਂ ਇਲਾਵਾ ਆਈ.ਓ.ਐਸ. ਯੂਜ਼ਰਜ਼ ਵੀ ਪਬਜੀ ਦੇ ਇੰਡੀਅਨ ਵਰਜਨ ਖੇਡਣ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਯੂਜ਼ਰਜ਼ ਟੈਪ ਟੈਪ ਗੇਮ ਸ਼ੇਅਰ ਕਮਿਊਨਿਟੀ ਵਿਚ ਪ੍ਰੀ-ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਫ਼ਿਲਹਾਲ ਇਹ ਸੁਵਿਧਾ ਸਿਰਫ਼ ਕਮਿਊਨਿਟੀ ਮੈਂਬਰਾਂ ਲਈ ਹੀ ਉਪਲਭਧ ਹੈ