ਵਟਸਐਪ ਤੇ ਬਲਾਕ ਹੁੰਦੇ ਹੋਏ ਵੀ ਕਰ ਸਕਦੇ ਹੋ ਮੈਸੇਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਟਸਐਪ ਦੇ ਦੁਨੀਆਂ ਭਰ ਵਿਚ ਵੱਡੀ ਗਿਣਤੀ ਵਿਚ ਯੂਜ਼ਰ ਹਨ। ਪਿਛਲੇ ਕੁੱਝ ਮਹੀਨਿਆਂ ਵਿਚ ਵਟਸਐਪ ਨੇ ਕਈ ਫੀਚਰ ਜੋੜੇ, ਉਥੇ ਹੀ ਫੇਸਬੁਕ ਡੇਟਾ ਲੀਕ ਤੋਂ ਬਾਅਦ ਕੰਪਨੀ ਨੇ...

Whatsapp

ਵਟਸਐਪ ਦੇ ਦੁਨੀਆਂ ਭਰ ਵਿਚ ਵੱਡੀ ਗਿਣਤੀ ਵਿਚ ਯੂਜ਼ਰ ਹਨ। ਪਿਛਲੇ ਕੁੱਝ ਮਹੀਨਿਆਂ ਵਿਚ ਵਟਸਐਪ ਨੇ ਕਈ ਫੀਚਰ ਜੋੜੇ, ਉਥੇ ਹੀ ਫੇਸਬੁਕ ਡੇਟਾ ਲੀਕ ਤੋਂ ਬਾਅਦ ਕੰਪਨੀ ਨੇ ਐਪ ਦੇ ਸਿਕਓਰਿਟੀ ਅਤੇ ਪ੍ਰਾਈਵੇਸੀ ਫੀਚਰ ਵਿਚ ਸੁਧਾਰ ਕੀਤਾ ਹੈ। ਸਿਕਓਰਿਟੀ ਅਤੇ ਪ੍ਰਾਈਵੇਸੀ ਲਈ ਐਪ 'ਤੇ ਟੂ ਸਟੈਪ ਵੈਰੀਫਿਕੇਸ਼ਨ, ਹਾਇਡਿੰਗ ਸਟੇਟਸ, ਪ੍ਰੋਫਾਈਲ ਪਿਕਚਰ ਹਾਇਡਿੰਗ ਅਤੇ ਹੋਰ ਫੀਚਰ ਹਨ। ਇਸ ਦੇ ਨਾਲ ਹੀ ਵਟਸਐਪ ਬਲਾਕ 'ਤੇ ਇਕ ਹੋਰ ਫੀਚਰ ਹੈ, ਜੋ ਪਹਿਲਾਂ ਤੋਂ ਮੌਜੂਦ ਹੈ।

ਇਸ ਫੀਚਰ ਦੀ ਮਦਦ ਨਾਲ ਯੂਜ਼ਰ ਦੂਜੇ ਯੂਜ਼ਰ ਨੂੰ ਬਲਾਕ ਕਰ ਸਕਦੇ ਹਨ। ਬਲਾਕ ਕਰਨ ਤੋਂ ਬਾਅਦ ਯੂਜ਼ਰ ਉਸ ਯੂਜ਼ਰ ਨੂੰ ਮੈਸੇਜ਼ ਨਹੀਂ ਭੇਜ ਸਕਦਾ ਹੈ, ਉਸ ਦਾ ਪ੍ਰੋਫਾਈਲ ਨਹੀਂ ਦੇਖ ਸਕਦਾ ਅਤੇ ਨਾ ਹੀ ਉਸ ਦੇ ਦੁਆਰਾ ਕੀਤੇ ਗਏ ਕੋਈ ਸਟੇਟਸ ਅਪਡੇਟ ਵੇਖ ਸਕਦਾ ਹੈ ਪਰ ਇਕ ਟਰਿਕ ਦੀ ਮਦਦ ਨਾਲ ਤੁਸੀਂ ਉਸ ਵਿਅਕਤੀ ਨੂੰ ਮੈਸੇਜ ਭੇਜ ਸਕਦੇ ਹੋ ਜਿਸ ਨੇ ਤੁਹਾਨੂੰ ਬਲਾਕ ਕੀਤਾ ਹੈ।

ਹਾਲਾਂਕਿ ਇਸ ਟਰਿਕ ਦੀ ਮਦਦ ਨਾਲ ਤੁਸੀਂ ਖ਼ੁਦ ਨੂੰ ਅਨਬਲਾਕ ਨਹੀਂ ਕਰ ਸਕਦੇ। ਇਸ ਟਰਿਕ ਦੀ ਮਦਦ ਨਾਲ ਤੁਸੀਂ ਉਸ ਵਿਅਕਤੀ ਨੂੰ ਕੇਵਲ ਮੈਸੇਜ ਕਰ ਸਕਦੇ ਹੋ ਅਤੇ ਉਸ ਨੂੰ ਮਨਾ ਸਕਦੇ ਹੋ ਕਿ ਉਹ ਤੁਹਾਨੂੰ ਅਨਬਲੋਕ ਕਰ ਦੇਵੇ। ਇਸ ਦੇ ਲਈ ਵਾਸਤਵ ਵਿਚ ਜਿਸ ਯੂਜ਼ਰ ਨੇ ਤੁਹਾਨੂੰ ਬਲਾਕ ਕੀਤਾ ਹੈ, ਉਸ ਨਾਲ ਗੱਲ ਕਰਨ ਲਈ ਇਕ ਗਰੁੱਪ ਬਣਾਉਣਾ ਹੋਵੇਗਾ 

ਪਰ ਜੇਕਰ ਤੁਸੀਂ ਗਰੁੱਪ ਕਰਿਏਟ ਕਰਦੇ ਹੋ ਤਾਂ ਤੁਸੀਂ ਉਸ ਵਿਅਕਤੀ ਨੂੰ ਗਰੁੱਪ ਵਿਚ ਐਡ ਨਹੀਂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕਿਸੇ ਦੂਜੇ ਨੰਬਰ ਤੋਂ ਜਾਂ ਫਿਰ ਅਪਣੇ ਕਿਸੇ ਦੋਸਤ ਨੂੰ ਕਹਿ ਕੇ ਇਕ ਗਰੁੱਪ ਬਣਾਓ ਕਿ ਉਹ ਉਸ ਵਿਅਕਤੀ ਨੂੰ ਗਰੁੱਪ ਵਿਚ ਐਡ ਕਰ ਲੈ। ਜਿਵੇਂ ਹੀ ਉਹ ਯੂਜ਼ਰ ਕਨੈਕਟ ਹੋ ਜਾਵੇਗਾ ਤੁਸੀਂ ਅਪਣੇ ਦੋਸਤ ਨੂੰ ਗਰੁੱਪ ਤੋਂ ਰਿਮੂਵ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਉਸ ਵਿਅਕਤੀ ਨਾਲ ਗੱਲ ਕਰ ਸਕਦੇ ਹੋ ਅਤੇ ਉਸ ਨੂੰ ਅਨਬਲਾਕ ਕਰਨ ਲਈ ਰਾਜੀ ਕਰ ਸਕਦੇ ਹੋ ਪਰ ਇਹ ਵੀ ਧਿਆਨ ਰੱਖੋ ਕਿ ਉਸ ਵਿਅਕਤੀ ਦੇ ਕੋਲ ਗਰੁੱਪ ਐਗਜਿਟ ਕਰਨ ਦਾ ਆਪਸ਼ਨ ਹੋਵੇ।