ਕ੍ਰਿਸਮਸ ਦੇ ਮੌਕੇ 'ਤੇ ਵਟਸਐਪ ਦਾ ਤੋਹਫਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸੋਸ਼ਲ ਮੀਡੀਆ ਐਪ ਵਟਸਐਪ ਸਾਡੀ ਜਿੰਦਗੀ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਿਆ ਹੈ। ਜ਼ਿਆਦਾਤਰ ਸਮੇਂ ਅਸੀਂ ਸਾਰੇ ਸੋਸ਼ਲ ਮੀਡੀਆ 'ਤੇ ਗੁਜ਼ਾਰਦੇ ਹਾਂ। ਜੇਕਰ ਕੁੱਝ ਦੇਰ ਲਈ ...

WhatsApp Stickers

ਨਵੀਂ ਦਿੱਲੀ (ਪੀਟੀਆਈ) : ਸੋਸ਼ਲ ਮੀਡੀਆ ਐਪ ਵਟਸਐਪ ਸਾਡੀ ਜਿੰਦਗੀ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਿਆ ਹੈ। ਜ਼ਿਆਦਾਤਰ ਸਮੇਂ ਅਸੀਂ ਸਾਰੇ ਸੋਸ਼ਲ ਮੀਡੀਆ 'ਤੇ ਗੁਜ਼ਾਰਦੇ ਹਾਂ। ਜੇਕਰ ਕੁੱਝ ਦੇਰ ਲਈ ਸਮਾਰਟਫੋਨ ਤੋਂ ਤੁਸੀਂ ਦੂਰ ਹੋ ਜਾਂਦੇ ਹੋ ਜਾਂ ਇੰਟਰਨੈਟ ਪੈਕ ਖ਼ਤਮ ਹੋ ਜਾਂਦਾ ਹੈ ਤਾਂ ਖਾਲੀਪਣ ਵਰਗਾ ਮਹਿਸੂਸ ਹੋਣ ਲੱਗਦਾ ਹੈ। ਸ਼ਾਇਦ ਇਸ ਲਈ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮ ਲਗਾਤਾਰ ਅਪਣੇ ਆਪ ਨੂੰ ਅਪਡੇਟ ਕਰਦੇ ਰਹਿੰਦੇ ਹਨ। ਯੂਜ਼ਰ ਲਈ ਕੁੱਝ ਨਹੀਂ ਕੁੱਝ ਨਵਾਂ ਫੀਚਰ ਲਿਆਇਆ ਜਾਂਦਾ ਹੈ ਤਾਂਕਿ ਉਨ੍ਹਾਂ ਦਾ ਇੰਟਰੇਸਟ ਬਣਿਆ ਰਹੇ।

ਪਿਛਲੇ ਦਿਨੋਂ ਵਟਸਐਪ ਨੇ WhatsApp Stickers ਫੀਚਰ ਨੂੰ ਅਪਡੇਟ ਕੀਤਾ ਸੀ। ਯੂਜ਼ਰ ਨੇ ਇਸ ਫੀਚਰ ਨੂੰ ਬਹੁਤ ਪਸੰਦ ਕੀਤਾ। ਇਕ ਰਿਪੋਰਟ ਦੇ ਮੁਤਾਬਕ 2018 ਵਿਚ ‘how to’ ਸਰਚ ਦੇ ਮਾਮਲੇ ਵਿਚ  how to send stickers on WhatsApp. ਸੱਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। ਦਿਵਾਲੀ ਦੇ ਮੌਕੇ 'ਤੇ ਦਿਵਾਲੀ ਸਟਿੱਕਰ ਅਪਡੇਟ ਕਰਨ ਤੋਂ ਬਾਅਦ ਯੂਜ਼ਰ ਦੇ ਵਿਚ ਇਸ ਦਾ ਕਰੇਜ ਕਾਫ਼ੀ ਵੱਧ ਗਿਆ ਸੀ। ਯੂਜ਼ਰ ਦੀ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਕਰਿਸਮਸ ਦੇ ਮੌਕੇ 'ਤੇ WhatsApp ਨੇ ਇਕ ਹੋਰ ਫੀਚਰ ਅਪਡੇਟ ਕੀਤਾ ਹੈ।

ਇਸ ਦੇ ਤਹਿਤ ਯੂਜ਼ਰ ਕਿਸੇ ਵੀ ਇਮੇਜ ਨੂੰ ਸਟਿੱਕਰ ਦਾ ਰੂਪ ਦੇ ਸਕਦੇ ਹਨ। ਤੁਸੀਂ ਅਪਣੀ ਫੋਟੋ ਦਾ ਵੀ ਸਟਿੱਕਰ ਬਣਾ ਸਕਦੇ ਹੋ। ਹਾਲਾਂਕਿ ਇਸ ਦੇ ਲਈ ਯੂਜ਼ਰ ਨੂੰ ਪਹਿਲਾਂ ਸਟਿੱਕਰ ਸਟੂਡੀਓ ਡਾਊਨਲੋਡ ਕਰਨਾ ਹੋਵੇਗਾ। ਗੂਗਲ ਪਲੇ ਸਟੋਰ 'ਤੇ ਜਾ ਕੇ ਪਹਿਲਾਂ 'ਸਟੀਕਰ ਮੇਕਰ ਫਾਰ ਵਟਸਐਪ' ਡਾਉਨਲੋਡ ਕਰੋ। ਐਪ ਖੋਲ੍ਹਣ ਤੋਂ ਬਾਅਦ ਕਰਿਏਟ ਨਿਊ ਸਟੀਕਰ ਆਪਸ਼ਨ ਨੂੰ ਚੂਜ ਕਰੋ।

ਇੱਥੇ ਸਟਿੱਕਰ ਐਪ ਨੂੰ ਕੋਈ ਨਾਮ ਦੇ ਦਿਓ। ਇਸ ਨੂੰ ਸਲੈਕਟ ਕਰਨ ਤੋਂ ਬਾਅਦ ਕਸਟਮਾਈਜਡ ਵਟਸਐਪ ਸਟਿੱਕਰ ਵਿਚ ਕੰਵਰਟ ਕਰੋ। ਇੱਥੇ ਆਪਣੀ ਗੈਲਰੀ ਤੋਂ ਇਮੇਜ ਸਲੈਕਟ ਕਰੋ ਜਾਂ ਫਿਰ ਸੇਲਫੀ ਇਮੇਜ ਲਓ। ਇਮੇਜ ਨੂੰ ਪਸੰਦ ਦੇ ਮੁਤਾਬਕ ਕਰਾਪ ਕਰਨ ਤੋਂ ਬਾਅਦ ਇਸ ਨੂੰ ਸੇਵ ਕਰੋ। ਸੇਵ ਕਰਨ ਤੋਂ ਬਾਅਦ ਇਸ ਸਟਿੱਕਰ ਨੂੰ ਪਬਲਿਸ਼ ਕਰੋ। ਪਬਲਿਸ਼ ਕਰਨ ਤੋਂ ਬਾਅਦ ਇਸ ਨੂੰ ਅਪਣੇ ਵਟਸਐਪ ਅਕਾਉਂਟ ਨਾਲ ਐਡ ਕਰੋ ਅਤੇ ਚੈਟ ਵਿਚ ਸ਼ਾਮਲ ਕਰੋ। ਚੈਟ ਵਿਚ ਸ਼ਾਮਿਲ ਹੋਣ ਤੋਂ ਬਾਅਦ ਇਸ ਨੂੰ ਅਪਣੇ ਕਾਂਟੈਕਟ ਵਿਚ ਕਿਸੇ ਨੂੰ ਵੀ ਸੈਂਡ ਕਰ ਸਕਦੇ ਹਾਂ।