ਜਦੋਂ iPhone ਦੇ ਸੀਈਓ ਦੀ ਤਨਖ਼ਾਹ 'ਚੋਂ ਕੱਟੇ 29 ਕਰੋੜ ਰੁਪਏ, ਜਾਣੋ ਕੀ ਹੈ ਪੂਰਾ ਮਾਮਲਾ

ਏਜੰਸੀ

ਜੀਵਨ ਜਾਚ, ਤਕਨੀਕ

ਆਈਫੋਨ ਦੇ ਦਮ ‘ਤੇ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਦਾ ਤਾਜ ਪਹਿਨਣ ਵਾਲੀ ਐਪਲ ਦਾ ਪ੍ਰਦਰਸ਼ਨ ਪਿਛਲੇ ਇਕ ਸਾਲ ਤੋਂ ਬਹੁਤ ਖਰਾਬ ਰਿਹਾ ਹੈ।

Apple CEO Tim Cook

ਮੁੰਬਈ: ਆਈਫੋਨ ਦੇ ਦਮ ‘ਤੇ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਦਾ ਤਾਜ ਪਹਿਨਣ ਵਾਲੀ ਐਪਲ ਦਾ ਪ੍ਰਦਰਸ਼ਨ ਪਿਛਲੇ ਇਕ ਸਾਲ ਤੋਂ ਬਹੁਤ ਖਰਾਬ ਰਿਹਾ ਹੈ। ਅਮਰੀਕਾ ਅਤੇ ਚੀਨ ਵਿਚ ਚੱਲ ਰਹੀ ਟਰੇਡ ਵਾਰ ਕਾਰਨ ਕੰਪਨੀ ਦੀ ਆਮਦਨ ਵਿਚ ਅਨੁਮਾਨ ਮੁਤਾਬਕ ਵਾਧਾ ਨਹੀਂ ਹੋਇਆ ਹੈ। ਇਸੇ ਦਾ ਅਸਰ ਸੀਈਓ ਟਿਮ ਕੁਕ ਦੀ ਤਨਖ਼ਾਹ ‘ਤੇ ਵੀ ਪਿਆ ਹੈ।

ਐਪਲ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2019 ਵਿਚ ਟਿਮ ਕੁਕ ਨੂੰ ਕੁੱਲ ਤਨਖ਼ਾਹ ਦੇ ਤੌਰ ‘ਤੇ 83 ਕਰੋੜ ਰੁਪਏ (1.16 ਕਰੋੜ ਡਾਲਰ) ਮਿਲੇ ਹਨ। ਉੱਥੇ ਹੀ 2018 ਵਿਚ ਕੁਕ ਨੂੰ ਕੁਲ ਸੈਲਰੀ ਦੇ ਤੌਰ ‘ਤੇ 1,12,66,47, 700 (1.57 ਕਰੋੜ ਡਾਲਰ) ਮਿਲੇ ਸੀ। ਇਸ ਹਿਸਾਬ ਨਾਲ ਕੁਕ ਦੀ ਸੈਲਰੀ ਵਿਚੋਂ ਇਕ ਸਾਲ ਦੇ ਅੰਦਰ ਹੀ 29 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਚੁਕਾਉਣਾ ਪਿਆ ਹੈ।

ਆਈਫੋਨ ਦੀ ਵਿਕਰੀ ਵਿਚ ਕਮੀ ਨਾਲ ਹੁਣ ਐਪਲ ਅਪਣੀ ਆਮਦਨ ਵਧਾਉਣ ਲਈ ਡਿਜ਼ੀਟਲ ਕੰਟੈਂਟ ਅਤੇ ਸੇਵਾਵਾਂ ਨੂੰ ਵੇਚ ਰਿਹਾ ਹੈ। ਐਪਲ ਨੇ ਐਕਸਚੇਂਜ ਕਮਿਸ਼ਨ ਵਿਚ ਫਾਈਲ ਕੀਤੀ ਗਈ ਰਿਪੋਰਟ ਵਿਚ ਕਿਹਾ ਹੈ ਕਿ 2019 ਵਿਚ ਉਸ ਦੀ ਕੁੱਲ ਵਿਕਰੀ 26020 ਕਰੋੜ ਡਾਲਰ ਰਹੀ ਅਤੇ ਓਪਰੇਟਿੰਗ ਇਨਕਮ 6390 ਕਰੋੜ ਡਾਲਰ ਰਹੀ ਹੈ।

ਟਿਮ ਨੂੰ 2019 ਵਿਚ ਬੇਸ ਸੈਲਰੀ ਦੇ ਤੌਰ ‘ਤੇ 30 ਲੱਖ ਡਾਲਰ (21.3 ਕਰੋੜ) ਮਿਲੇ ਹਨ। ਇਸ ਤੋਂ ਇਲਾਵਾ ਇਸ ਵਿਚ ਬੋਨਸ ਅਤੇ ਹੋਰ ਭੱਤੇ ਵੀ ਸ਼ਾਮਲ ਹਨ। ਹਾਲਾਂਕਿ 2019 ਵਿਚ ਬੋਨਸ ਦੇ ਤੌਰ ‘ਤੇ ਮਿਲਣ ਵਾਲੀ ਰਕਮ ਵਿਚ ਹੀ 77 ਲੱਖ ਡਾਲਰ  (ਕਰੀਬ 54.67 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ।

ਇਕ ਸਾਲ ਦੌਰਾਨ ਐਪਲ ਦੀ ਵਿਕਰੀ ਵਿਚ ਸਿਰਫ 28 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜੇਕਰ ਵਿਕਰੀ ਟਾਰਗੇਟ 100 ਫੀਸਦੀ ਤੋਂ ਪਾਰ ਹੁੰਦਾ ਤਾਂ ਫਿਰ ਟੀਮ ਨੂੰ 2018 ਦੀ ਤਰ੍ਹਾਂ 1.20 ਕਰੋੜ ਡਾਲਰ (ਕਰੀਬ 85 ਕਰੋੜ ਰੁਪਏ) ਦਾ ਬੋਨਸ ਮਿਲਦਾ।