ਐਲੋਨ ਮਸਕ ਨੇ ਬਦਲਿਆ Twitter ਦਾ ਲੋਗੋ: Blue Bird ਦੀ ਥਾਂ ਦਿਖਾਈ ਦੇ ਰਿਹਾ ਹੈ ‘Doge’
ਟਵਿਟਰ ਦੇ ਲੋਗੋ ਵਿਚ ਬਦਲਾਅ ਕਰਨ ਤੋਂ ਬਾਅਦ ਐਲੋਨ ਮਸਕ ਨੇ ਵੀ ਇਕ ਮਜ਼ਾਕੀਆ ਪੋਸਟ ਸ਼ੇਅਰ ਕੀਤੀ
ਵਾਸ਼ਿੰਗਟਨ: ਟਵਿਟਰ ਦੇ ਸੀਈਓ ਐਲੋਨ ਮਸਕ ਆਪਣੇ ਹੈਰਾਨੀਜਨਕ ਫੈਸਲਿਆਂ ਲਈ ਜਾਣੇ ਜਾਂਦੇ ਹਨ। ਇਸ ਸਿਲਸਿਲੇ 'ਚ ਮਸਕ ਨੇ ਅੱਜ ਟਵਿਟਰ ਦੇ ਇਤਿਹਾਸ 'ਚ ਸਭ ਤੋਂ ਵੱਡਾ ਬਦਲਾਅ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਵਾਰ ਐਲੋਨ ਮਸਕ ਨੇ ਟਵਿੱਟਰ ਦੇ ਆਈਕਾਨਿਕ ਬਲੂ-ਬਰਡ ਲੋਗੋ ਨੂੰ ਹਟਾ ਦਿੱਤਾ ਹੈ ਅਤੇ ਇਸ ਦੀ ਥਾਂ 'ਤੇ Doge ਦੀ ਤਸਵੀਰ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਤੋਂ ਬਾਅਦ ਹੋਰ ਸੰਸਦ ਮੈਂਬਰਾਂ ਦੀ ਵੀ ਜਾਵੇਗੀ ਮੈਂਬਰਸ਼ਿਪ: ਰਾਕੇਸ਼ ਟਿਕੈਤ
ਟਵਿਟਰ ਦੇ ਇਸ ਲੋਗੋ ਨੂੰ ਦੇਖ ਕੇ ਯੂਜ਼ਰਸ ਹੈਰਾਨ ਹਨ। ਹਾਲਾਂਕਿ ਇਹ ਬਦਲਾਅ ਟਵਿਟਰ ਦੇ ਵੈੱਬ ਪੇਜ 'ਤੇ ਹੈ ਅਤੇ ਫਿਲਹਾਲ ਯੂਜ਼ਰਸ ਨੂੰ ਟਵਿਟਰ ਮੋਬਾਈਲ ਐਪ 'ਤੇ ਬਲੂ ਬਰਡ ਹੀ ਨਜ਼ਰ ਆ ਰਿਹਾ ਹੈ। ਟਵਿਟਰ ਦੇ ਲੋਗੋ ਵਿਚ ਬਦਲਾਅ ਕਰਨ ਤੋਂ ਬਾਅਦ ਐਲੋਨ ਮਸਕ ਨੇ ਵੀ ਇਕ ਮਜ਼ਾਕੀਆ ਪੋਸਟ ਸ਼ੇਅਰ ਕੀਤੀ ਅਤੇ ਆਪਣੇ ਅਕਾਊਂਟ 'ਤੇ Doge ਮੀਮ ਨੂੰ ਸ਼ੇਅਰ ਕਰਦੇ ਹੋਏ ਇਕ ਮਜ਼ਾਕੀਆ ਟਵੀਟ ਕੀਤਾ।
ਇਹ ਵੀ ਪੜ੍ਹੋ: RBI ਨੂੰ ਸੌਂਪੇ ਗਏ ਬੈਕਾਂ ’ਚ ਲਾਵਾਰਸ ਪਏ 35,012 ਕਰੋੜ ਰੁਪਏ, ਸਰਕਾਰ ਨੇ ਦਿੱਤੀ ਜਾਣਕਾਰੀ
ਇਸ ਵਿਚ ਇਕ ਪੁਲਿਸ ਅਧਿਕਾਰੀ ਜੋ ਡਰਾਈਵਿੰਗ ਲਾਇਸੈਂਸ ਦੀ ਜਾਂਚ ਕਰ ਰਿਹਾ ਹੈ, ਉਸ ਦੇ ਹੱਥ ਵਿਚ ਟਵਿੱਟਰ ਦੇ ਬਲੂ ਬਰਡ ਦੀ ਤਸਵੀਰ ਹੈ ਅਤੇ ਕਾਰ ਵਿਚ ਬੈਠਾ ਕੁੱਤਾ ਕਹਿ ਰਿਹਾ ਹੈ ਕਿ 'ਇਹ ਪੁਰਾਣੀ ਤਸਵੀਰ ਹੈ'।
ਇਹ ਵੀ ਪੜ੍ਹੋ: ਪੰਜਾਬ ਦੀ ਧੀ ਨੂੰ ਮਿਲੀ ਜਨਰਲ ਬਿਪਿਨ ਰਾਵਤ ਟਰਾਫੀ, ਐਲਾਨੀ ਗਈ ਸਰਬੋਤਮ ਮਹਿਲਾ ਅਗਨੀਵੀਰ
ਡੌਜ ਕੀ ਹੈ?
ਡੌਜ ਚਿੱਤਰ ਸ਼ਿਬੂ ਇਨੂ ਅਤੇ ਡੌਜਕੋਇਨ ਬਲਾਕਚੈਨ ਅਤੇ ਕ੍ਰਿਪਟੋਕੁਰੰਸੀ ਦਾ ਪ੍ਰਤੀਕ ਅਤੇ ਲੋਗੋ ਹੈ। ਇਸ ਨੂੰ ਸਾਲ 2013 ਵਿਚ ਹੋਰ ਕ੍ਰਿਪਟੋਕਰੰਸੀ ਦੇ ਸਾਹਮਣੇ ਇਕ ਮਜ਼ਾਕ ਦੇ ਰੂਪ ਵਿਚ ਲਾਂਚ ਕੀਤਾ ਗਿਆ ਸੀ।