Electrical Goods News: ਹੁਣ ਘਟੀਆ ਬਿਜਲੀ ਦੇ ਸਾਮਾਨ ਦੇ ਆਯਾਤ ’ਤੇ ਲਗੇਗੀ ਰੋਕ, ਸਰਕਾਰ ਨੇ ਲਾਜ਼ਮੀ ਕੁਆਲਿਟੀ ਨਿਯਮ ਕੀਤੇ ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

Electrical Goods News: ਬੀ.ਆਈ.ਐਸ. ਨਿਸ਼ਾਨ ਤੋਂ ਬਗ਼ੈਰ ਸਾਮਾਨ ਆਯਾਤ ਨਹੀਂ ਹੋ ਸਕੇਗਾ

Now there will be a ban on the import of cheap electrical goods news in punjabi

Now there will be a ban on the import of cheap electrical goods news in punjabi : ਸਰਕਾਰ ਨੇ ਘਟੀਆ ਚੀਜ਼ਾਂ ਦੇ ਆਯਾਤ ’ਤੇ ਰੋਕ ਲਗਾਉਣ ਅਤੇ ਇਨ੍ਹਾਂ ਚੀਜ਼ਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਸਵਿਚ-ਸਾਕੇਟ ਆਊਟਲੈਟ ਅਤੇ ਕੇਬਲ ਟਰੰਕਿੰਗ ਵਰਗੀਆਂ ਬਿਜਲੀ ਦੀਆਂ ਚੀਜ਼ਾਂ ਲਈ ਲਾਜ਼ਮੀ ਗੁਣਵੱਤਾ ਦੇ ਨਿਯਮ ਜਾਰੀ ਕੀਤੇ ਹਨ। ਇਸ ਸਬੰਧ ’ਚ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ.ਪੀ.ਆਈ.ਆਈ.ਟੀ.) ਵਲੋਂ 1 ਜਨਵਰੀ, 2024 ਨੂੰ ਇਲੈਕਟ੍ਰੀਕਲ ਐਕਸੈਸਰੀਜ਼ (ਕੁਆਲਿਟੀ ਕੰਟਰੋਲ) ਆਰਡਰ 2023 ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Delhi News: ਐਨ.ਐਮ.ਸੀ. ਨੇ ਮੈਡੀਕਲ ਕਾਲਜਾਂ ’ਚ ਪੋਸਟ-ਡਾਕਟੋਰਲ ਫੈਲੋਸ਼ਿਪ ਕੋਰਸ ਸ਼ੁਰੂ ਕੀਤੇ

ਹੁਕਮ ਅਨੁਸਾਰ, ਵਸਤੂਆਂ ਦਾ ਉਤਪਾਦਨ, ਵਿਕਰੀ, ਵਪਾਰ, ਆਯਾਤ ਅਤੇ ਸਟੋਰ ਉਦੋਂ ਤਕ ਨਹੀਂ ਕੀਤਾ ਜਾ ਸਕਦਾ ਜਦੋਂ ਤਕ ਉਹ ਭਾਰਤੀ ਮਿਆਰ ਬਿਊਰੋ (ਬੀ.ਆਈ.ਐਸ.) ਦੇ ਨਿਸ਼ਾਨ ’ਤੇ ਨਹੀਂ ਹੁੰਦੇ। ਡੀ.ਪੀ.ਆਈ.ਆਈ.ਟੀ. ਨੇ ਕਿਹਾ ਕਿ ਇਹ ਹੁਕਮ ਨੋਟੀਫਿਕੇਸ਼ਨ ਪ੍ਰਕਾਸ਼ਤ ਹੋਣ ਦੀ ਮਿਤੀ ਤੋਂ ਛੇ ਮਹੀਨਿਆਂ ਬਾਅਦ ਲਾਗੂ ਹੋਵੇਗਾ। ਇਸ ਹੁਕਮ ਵਿਚ ਕੁੱਝ ਵੀ ਨਿਰਯਾਤ ਲਈ ਘਰੇਲੂ ਪੱਧਰ ’ਤੇ ਨਿਰਮਿਤ ਚੀਜ਼ਾਂ ’ਤੇ ਲਾਗੂ ਨਹੀਂ ਹੋਵੇਗਾ। ਛੋਟੇ ਕੁਟੀਰ ਅਤੇ ਦਰਮਿਆਨੇ (ਐਮ.ਐਸ.ਐਮ.ਈ.) ਸੈਕਟਰ ਦੀ ਰੱਖਿਆ ਲਈ ਹੁਕਮ ’ਚ ਢਿੱਲ ਦਿਤੀ ਗਈ ਹੈ। ਛੋਟੇ ਉਦਯੋਗਾਂ ਨੂੰ 9 ਮਹੀਨੇ ਦਾ ਵਾਧੂ ਸਮਾਂ ਦਿਤਾ ਜਾਵੇਗਾ, ਜਦਕਿ ਸੂਖਮ ਉਦਯੋਗਾਂ ਨੂੰ 12 ਮਹੀਨੇ ਦਾ ਵਾਧੂ ਸਮਾਂ ਦਿਤਾ ਜਾਵੇਗਾ। 

ਇਹ ਵੀ ਪੜ੍ਹੋ: Governor VS CM: ਗਵਰਨਰ ਨੇ ਮੰਤਰੀ ਅਮਨ ਅਰੋੜਾ ਨੂੰ ਲੈ ਕੇ CM ਮਾਨ ਨੂੰ ਲਿਖੀ ਚਿੱਠੀ, ਕਿਹਾ-ਸਜ਼ਾ ਹੋਣ ਦੇ ਬਾਵਜੂਦ ਮੰਤਰੀ ਦੀ ਲਗਾਈ ਡਿਊਟੀ

ਡੀ.ਪੀ.ਆਈ.ਆਈ.ਟੀ. ਬੀ.ਆਈ.ਐਸ. ਅਤੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਕੁਆਲਟੀ ਕੰਟਰੋਲ ਆਰਡਰ (ਕਿਊ.ਸੀ.ਓ.) ਨੂੰ ਸੂਚਿਤ ਕਰਨ ਲਈ ਪ੍ਰਮੁੱਖ ਉਤਪਾਦਾਂ ਦੀ ਪਛਾਣ ਕਰ ਰਿਹਾ ਹੈ। ਬੀ.ਆਈ.ਐਸ. ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ’ਤੇ ਪਹਿਲੇ ਅਪਰਾਧ ਲਈ ਦੋ ਸਾਲ ਤਕ ਦੀ ਕੈਦ ਜਾਂ ਘੱਟੋ ਘੱਟ ਦੋ ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਖਪਤਕਾਰਾਂ ਅਤੇ ਨਿਰਮਾਤਾਵਾਂ ’ਚ ਕੁਆਲਿਟੀ ਸੰਵੇਦਨਸ਼ੀਲਤਾ ਵਿਕਸਤ ਕਰਨ ਲਈ ਵਿਭਾਗ ਵਲੋਂ ਕਿਊ.ਸੀ.ਓ. ਦੇ ਵਿਕਾਸ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। 

ਗੁਣਵੱਤਾ ਟੈਸਟਿੰਗ ਪ੍ਰਯੋਗਸ਼ਾਲਾਵਾਂ ਅਤੇ ਉਤਪਾਦ ਮੈਨੂਅਲ ਬਣਾਉਣ ਦੇ ਨਾਲ-ਨਾਲ, ਇਹ ਪਹਿਲਕਦਮੀਆਂ ਦੇਸ਼ ’ਚ ਇਕ ਗੁਣਵੱਤਾ ਵਾਤਾਵਰਣ ਪ੍ਰਣਾਲੀ ਬਣਾਉਣ ’ਚ ਸਹਾਇਤਾ ਕਰਨਗੀਆਂ। ਲਾਜ਼ਮੀ ਕਿਊਸੀਓ ਘਟੀਆ ਉਤਪਾਦਾਂ ਦੀ ਦਰਾਮਦ ਨੂੰ ਰੋਕਣ, ਅਣਉਚਿਤ ਵਪਾਰਕ ਅਭਿਆਸਾਂ ਨੂੰ ਰੋਕਣ ਅਤੇ ਖਪਤਕਾਰਾਂ ਦੇ ਨਾਲ-ਨਾਲ ਵਾਤਾਵਰਣ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ’ਚ ਸਹਾਇਤਾ ਕਰਦੇ ਹਨ। ਇਸ ਤੋਂ ਪਹਿਲਾਂ ਸਮਾਰਟ ਮੀਟਰ, ਵੈਲਡਿੰਗ ਰਾਡ ਅਤੇ ਇਲੈਕਟ੍ਰੋਡ, ਕੁੱਕਵੇਅਰ ਅਤੇ ਭਾਂਡੇ, ਅੱਗ ਬੁਝਾਊ ਯੰਤਰ, ਬਿਜਲੀ ਛੱਤ ਦੇ ਪੱਖੇ ਅਤੇ ਘਰੇਲੂ ਗੈਸ ਸਟੋਵ ਸਮੇਤ ਕਈ ਚੀਜ਼ਾਂ ਲਈ ਅਜਿਹੇ ਹੁਕਮ ਜਾਰੀ ਕੀਤੇ ਗਏ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Now there will be a ban on the import of cheap electrical goods news in punjabi , stay tuned to Rozana Spokesman)