ਹੁਣ ਵਟਸਐਪ 'ਤੇ ਕੋਈ ਦੂਜਾ ਨਹੀਂ ਪੜ੍ਹ ਸਕੇਗਾ ਮੈਸੇਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਦੁਨੀਆ ਦਾ ਸਭ ਤੋਂ ਮਸ਼ਹੂਰ ਸੋਸ਼ਲ ਮੈਸੇਜਿੰਗ ਐਪ ਵਟਸਐਪ ਇੰਡ੍ਰਾਇਡ ਯੂਜ਼ਰਾਂ ਲਈ ਨਵੇਂ ਫੀਚਰਜ਼ 'ਤੇ ਕੰਮ ਕਰਦਾ ਰਹਿੰਦਾ ਹੈ। ਹੁਣ ਤੁਸੀਂ ਵਟਸਐਪ ਤੇ ਤੁਹਾਡੇ ਮੈਸੇਜ਼ ....

Whatsapp Message

ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਮਸ਼ਹੂਰ ਸੋਸ਼ਲ ਮੈਸੇਜਿੰਗ ਐਪ ਵਟਸਐਪ ਇੰਡ੍ਰਾਇਡ ਯੂਜ਼ਰਾਂ ਲਈ ਨਵੇਂ ਫੀਚਰਜ਼ 'ਤੇ ਕੰਮ ਕਰਦਾ ਰਹਿੰਦਾ ਹੈ। ਹੁਣ ਤੁਸੀਂ ਵਟਸਐਪ ਤੇ ਤੁਹਾਡੇ ਮੈਸੇਜ਼ ਕੋਈ ਨਹੀਂ ਪੜ੍ਹ ਸਕਦਾ। ਮੈਸੇਜਿੰਗ ਐਪ ਵਟਸਐਪ ਨਾਲ ਇਕ ਨਵਾਂ ਫੀਚਰ ਜੁੜ ਗਿਆ ਹੈ। ਇਹ ਪ੍ਰਾਈਵੇਸੀ ਤੇ ਸਿਕਿਊਰਟੀ ਨੂੰ ਲੈ ਕੇ ਹੈ। ਪਹਿਲਾਂ ਵਟਸਐਪ ਨਾਲ ਕਦੇ ਲੌਕ ਫੀਚਰ ਨਹੀਂ ਆਇਆ ਸੀ।

ਹੁਣ ਪ੍ਰਾਈਵੇਸੀ ਪਾਸਵਰਡ ਫੀਚਰ ਲੌਂਚ ਹੋ ਗਿਆ ਹੈ। ਇਸ ਨਾਲ ਤੁਸੀਂ ਪੂਰੇ ਵਟਸਐਪ ਨੂੰ ਲੌਕ ਕਰ ਸਕਦੇ ਹੋ। ਨਵੇਂ ਅਪਡੇਟ ਨਾਲ ਵਟਸਐਪ ਨੇ iOS ਯੂਜ਼ਰ ਦਾ ਕੰਮ ਅਸਾਨ ਕਰ ਦਿਤਾ ਹੈ। ਹੁਣ ਕੰਪਨੀ ਬਾਇਓਮੀਟ੍ਰਿਕ ਅਥੈਂਟੀਕੇਸ਼ਨ ਦੇ ਰਹੀ ਹੈ। ਇਸ ਤਹਿਤ ਆਈਫੋਨ ਯੂਜ਼ਰ ਆਈਡੀ ਤੇ ਫੇਸ ਆਈਡੀ ਨਾਲ ਵਟਸਐਪ ਨੂੰ ਲੌਕ ਕਰ ਸਕਦੇ ਹਨ। 

ਇਹ ਫੀਚਰ ਵਟਸਐਪ ਦੇ 2.19.20 ਵਰਜਨ ‘ਚ ਆਇਆ ਹੈ ਜਿਸ ਨੂੰ ਐਪਲ ਐਪ ਸਟੋਰ ਤੋਂ ਅਪਡੇਟ ਕੀਤਾ ਜਾ ਸਕਦਾ ਹੈ। ਇਸ ਨੂੰ ਅਪਡੇਟ ਕਰਨ ਤੋਂ ਬਾਅਦ ਵਟਸਐਪ ਸੈਟਿੰਗ 'ਚ ਜਾ ਕੇ ਨਵਾਂ ਆਪਸ਼ਨ ਮਿਲੇਗਾ 'ਸਕਰੀਨ ਲੌਕ'। ਇਸ 'ਚ ਨੋਟੀਫੀਕੇਸ਼ਨ ਮਿਲਦੇ ਰਹਿਣਗੇ ਤੇ ਤੁਸੀਂ ਰਿਪਲਾਈ ਵੀ ਕਰ ਸਕਦੇ ਹੋ। ਇਹ ਥੋੜ੍ਹਾ ਅਜੀਬ ਜ਼ਰੂਰ ਲੱਗ ਸਕਦਾ ਹੈ। ਦੱਸ ਦਈਏ ਇਹ ਫੀਚਰ ਅਜੇ ਐਂਡ੍ਰਾਈਡ ਯੂਜ਼ਰ ਲਈ ਨਹੀਂ ਆਇਆ। ਇਸ ਦੀ ਟੈਸਟਿੰਗ ਹੋ ਰਹੀ ਹੈ। ਐਂਡ੍ਰਾਈਡ ਯੂਜ਼ਰ ਨੂੰ ਇਹ ਫੀਚਰ ਕਦੋਂ ਮਿਲਦਾ ਹੈ, ਇਹ ਅਜੇ ਸਾਫ ਨਹੀਂ।